01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਦਸਤਾਰ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 05-04-2026
ਸੁਲਤਾਨਪੁਰ ਲੋਧੀ, 4 ਅਪ੍ਰੈਲ (ਨਰੇਸ਼ ਹੈਪੀ)-ਬੇਬੇ ਨਾਨਕੀ ਜੀ ਦੇ ਜਨਮ ਉਤਸਵ ਦੇ ਪਹਿਲੇ ਦਿਨ ਦੇ ਸਮਾਗਮ ਮੌਕੇ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਵਲੋਂ ਰਹਿਮਤ ਐਨ. ਜੀ. ਓ. ਤੇ ਹਿਊਮਨ ਰਾਈਟਸ ਪੈੱ੍ਰਸ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ ਦੋ ਵਰਗਾਂ 0-13 ਸਾਲ ਤੋਂ ਘੱਟ ਅਤੇ 14 ਸਾਲ ਤੋਂ 24 ਸਾਲ ਤੱਕ ਦੇ ਜੂਨੀਅਰ ਤੇ ਸੀਨੀਅਰ ਬੱਚਿਆਂ ਦੇ ਸੁੰਦਰ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਜੱਜਮੈਂਟ ਦੀ ਸੇਵਾ ਕੁਲਦੀਪ ਸਿੰਘ ਡਿਪਟੀ, ਕਸ਼ਮੀਰ ਸਿੰਘ ਸੋਨਾ, ਰਵਿੰਦਰ ਸਿੰਘ ਸਰਦਾਰ ਜੀ, ਵੰਸ਼ਜੀਤ ਸਿੰਘ ਨੇ ਨਿਭਾਈ ਤੇ ਚੰਗੀਆਂ ਦਸਤਾਰਾਂ ਸਜਾਉਣ ਵਾਲੇ ਜੇਤੂ ਬੱਚਿਆਂ ਦਾ ਐਲਾਨ ਕੀਤਾ | ਉਪਰੰਤ ਮੁਕਾਬਲੇ ਵਿਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨਾਂ ਤੇ ਆਏ ਬੱਚਿਆਂ ਨੂੰ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਤਰਲੋਚਨ ਸਿੰਘ ਚਾਨਾ ਯੂ. ਕੇ., ਮੀਤ ਪ੍ਰਧਾਨ ਗੁਰਦਿਆਲ ਸਿੰਘ ਯੂ. ਕੇ., ਬਾਬਾ ਜਸਪਾਲ ਸਿੰਘ ਨੀਲਾ, ਰਹਿਮਤ ਐਨ. ਜੀ. ਓ. ਦੇ ਸੁਖਵਿੰਦਰ ਸਿੰਘ ਹਾਜੀਪੁਰ, ਪਰਮਿੰਦਰ ਸਿੰਘ ਖ਼ਾਲਸਾ, ਸੈਕਟਰੀ ਜੇ. ਪੀ. ਸਿੰਘ, ਟਰੱਸਟੀ ਮੈਂਬਰ ਸਾਹਿਬਾਨ, ਭਜਨ ਸਿੰਘ ਹਾਜੀਪੁਰ, ਰਣਜੀਤ ਸਿੰਘ ਪੰਨੂ, ਸੁਖਦੇਵ ਸਿੰਘ ਸਰਪੰਚ, ਦਿਲਦਾਰ ਸਿੰਘ, ਸਰਵਣ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਤਗਮੇ, ਯਾਦਗਾਰੀ ਚਿੰਨ੍ਹ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਤੇ ਸਮੂਹ ਬੱਚਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸੁੰਦਰ ਦਸਤਾਰ ਮੁਕਾਬਲੇ 0 ਤੋਂ 13 ਸਾਲ ਤੱਕ ਦੇ ਬੱਚਿਆਂ 'ਚੋਂ ਪਹਿਲਾ ਸਥਾਨ ਜਸਕਰਨ ਸਿੰਘ, ਦੂਜਾ ਸਥਾਨ ਲਕਸ਼ਦੀਪ ਸਿੰਘ, ਤੀਜਾ ਸਥਾਨ ਮਨਵੀਰ ਸਿੰਘ ਨੇ ਪ੍ਰਾਪਤ ਕੀਤਾ | ਹਰਸਾਹਿਬ ਸਿੰਘ ਤੇ ਗਗਨਦੀਪ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ | ਸੀਨੀਅਰ ਵਰਗ 14 ਤੋਂ 24 ਸਾਲ ਤੱਕ ਸੁੰਦਰ ਦਸਤਾਰ ਮੁਕਾਬਲੇ 'ਚੋਂ ਪਹਿਲਾ ਅਰਮਾਨਪ੍ਰੀਤ ਸਿੰਘ, ਦੂਜਾ ਸਥਾਨ ਹਰਮਨਪ੍ਰੀਤ ਸਿੰਘ ਤੇ ਤੀਜਾ ਸਥਾਨ ਹਰਸਿਮਰਨ ਸਿੰਘ ਨੇ ਪ੍ਰਾਪਤ ਕੀਤਾ | ਬਲਜੀਤ ਸਿੰਘ ਤੇ ਗੁਰਨੂਰ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ | ਸੁੰਦਰ ਦੁਮਾਲਾ ਸਜਾਉਣ ਮੁਕਾਬਲੇ ਲੜਕੇ ਤੇ ਲੜਕੀਆਂ 'ਚੋਂ ਪਹਿਲਾ ਸਥਾਨ ਰਮਨਦੀਪ ਕੌਰ, ਦੂਜਾ ਸਥਾਨ ਉਂਕਾਰ ਸਿੰਘ ਤੇ ਤੀਜਾ ਸਥਾਨ ਅਰਸ਼ਦੀਪ ਕੌਰ ਨੇ ਪ੍ਰਾਪਤ ਕੀਤਾ | ਅਧਨੂਰ ਕੌਰ ਤੇ ਜੈਸਮੀਨ ਕੌਰ ਨੇ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤਾ ਅਤੇ ਹਿੱਸਾ ਲੈਣ ਵਾਲੇ ਸਮੂਹ ਬੱਚਿਆਂ ਨੂੰ ਤਗਮਾ ਤੇ ਨਕਦ ਰਾਸ਼ੀ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਡਾ. ਅੰਬੇਡਕਰ ਦੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਹੋਵੇ ਕਾਰਵਾਈ- ਸੋਮ ਪ੍ਰਕਾਸ਼
Ad Position 24