04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੁਲਤਾਨਪੁਰ ਲੋਧੀ 'ਚ ਬੇਬੇ ਨਾਨਕੀ ਜੀ ਦਾ ਪ੍ਰਕਾਸ਼ ਦਿਹਾੜਾ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 06-04-2026

ਸੁਲਤਾਨਪੁਰ ਲੋਧੀ, 5 ਅਪ੍ਰੈਲ (ਨਰੇਸ਼ ਹੈਪੀ)-ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਤੇ ਯੂ. ਕੇ. ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਬੇਬੇ ਨਾਨਕੀ ਜੀ ਦਾ 562ਵਾਂ ਪ੍ਰਕਾਸ਼ ਉਤਸਵ ਜੋੜ ਮੇਲਾ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਖ਼ਾਲਸਾਈ ਰਵਾਇਤਾਂ ਅਨੁਸਾਰ ਸ਼ਰਧਾ ਨਾਲ ਮਨਾਇਆ | ਇਸ ਮੌਕੇ ਵਿਦੇਸ਼ ਦੇ ਸ਼ਰਧਾਲੂਆਂ ਤੋਂ ਇਲਾਵਾ ਦੇਸ਼ ਦੇ ਦੂਰ ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਲਈ ਪੁੱਜੀਆਂ | ਇਸ ਮੌਕੇ 5 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਠੀ ਸਿੰਘਾਂ ਨੇ ਪਾਏ ਤੇ ਭਾਈ ਕੁਲਵਿੰਦਰ ਸਿੰਘ ਗ੍ਰੰਥੀ ਨੇ ਅਰਦਾਸ ਕੀਤੀ | ਉਪਰੰਤ ਗੁਰਬਾਣੀ ਦੇ ਹੁਕਮਨਾਮੇ ਦੀ ਕਥਾ ਸੰਤ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਸੁਣਾਈ | ਨਵੇਂ ਬਣਾਏ ਖੁੱਲ੍ਹੇ ਦਰਬਾਰ ਸਾਹਿਬ ਦੇ ਦੀਵਾਨ 'ਚ ਧਾਰਮਿਕ ਸਮਾਗਮ ਆਯੋਜਿਤ ਕੀਤਾ, ਜਿਸ 'ਚ ਗਿਆਨੀ ਗਗਨਦੀਪ ਸਿੰਘ ਕਥਾ ਵਾਚਕ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਾਲੇ, ਗਿਆਨੀ ਕਰਨਜੀਤ ਸਿੰਘ ਆਹਲੀ ਕਥਾ ਵਾਚਕ ਗੁਰਦੁਆਰਾ ਸ੍ਰੀ ਬੇਰ ਸਾਹਿਬ, ਬੇਬੇ ਨਾਨਕੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਬੇਬੇ ਨਾਨਕੀ ਜਥਾ ਯੂ. ਕੇ. ਦੀਆਂ ਬੀਬੀਆਂ ਤੇ ਦਿੱਲੀ ਦੀਆਂ ਬੀਬੀਆਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ | ਉਪਰੰਤ ਬੀਬੀ ਜਸਪ੍ਰੀਤ ਕੌਰ ਲਖਨਊ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਮਾਝੇ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਧੰਨ ਧੰਨ ਬੇਬੇ ਨਾਨਕੀ ਜੀ ਦੇ ਜੀਵਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਗਿਆਨੀ ਮੰਗਲ ਸਿੰਘ ਪੱਡਾ ਦੇ ਢਾਡੀ ਜਥੇ ਨੇ ਅਖੀਰ ਵਿਚ ਗੁਰੂ ਨਾਨਕ ਦੇਵ ਜੀ ਤੇ ਭੈਣ ਬੇਬੇ ਨਾਨਕੀ ਜੀ ਦੇ ਇਤਿਹਾਸ ਨੂੰ ਗਾ ਕੇ ਸੁਣਾਇਆ | ਉਪਰੰਤ ਸੰਤ ਬਾਬਾ ਜਸਪਾਲ ਸਿੰਘ ਨੀਲਾ, ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਤਰਲੋਚਨ ਸਿੰਘ ਚਾਨਾ, ਮੀਤ ਪ੍ਰਧਾਨ ਗੁਰਦਿਆਲ ਸਿੰਘ ਯੂ. ਕੇ., ਸੈਕਟਰੀ ਭਾਈ ਜਤਿੰਦਰਪਾਲ ਸਿੰਘ ਤੇ ਜਥੇਦਾਰ ਪਰਮਿੰਦਰ ਸਿੰਘ ਖ਼ਾਲਸਾ ਨੇ ਸਾਂਝੇ ਤੌਰ 'ਤੇ ਸਮਾਗਮ 'ਚ ਪੁੱਜੇ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ, ਸੰਤ ਸੁਖਜੀਤ ਸਿੰਘ ਸੀਚੇਵਾਲ, ਸਿੰਘ ਸਾਹਿਬ ਗਿਆਨੀ ਗਗਨਦੀਪ ਸਿੰਘ ਹਜ਼ੂਰੀ ਕਥਾ ਵਾਚਕ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੇ ਹੋਰ ਸਮੂਹ ਜਥਿਆਂ ਤੇ ਵੱਖ-ਵੱਖ ਧਾਰਮਿਕ ਸੇਵਾ ਸੁਸਾਇਟੀਆਂ ਦੇ ਆਗੂਆਂ ਦਾ ਸਨਮਾਨ ਕੀਤਾ | ਇਸ ਮੌਕੇ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੇ ਸੇਵਾਦਾਰ ਬਾਬਾ ਜਸਪਾਲ ਸਿੰਘ ਨੀਲਾ
ਦੀ ਅਗਵਾਈ ਹੇਠਾਂ ਚਾਰ ਦਿਨ ਤੇ ਰਾਤ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ | ਸਮਾਗਮ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਗੁਰਦੁਆਰਾ ਬਾਉਲੀ ਸਾਹਿਬ ਡੱਲਾ ਦੇ ਮੈਨੇਜਰ ਭਾਈ ਕੁਲਵਿੰਦਰ ਸਿੰਘ, ਜਥੇਦਾਰ ਹਰਜਿੰਦਰ ਸਿੰਘ ਲਾਡੀ, ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ ਗਿੱਲ ਐਮ. ਡੀ., ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਜਥੇਦਾਰ ਪਰਮਿੰਦਰ ਸਿੰਘ ਖ਼ਾਲਸਾ, ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ, ਜਥੇਦਾਰ ਸੁਰਜੀਤ ਸਿੰਘ ਢਿੱਲੋਂ, ਜਥੇਦਾਰ ਕੁਲਦੀਪ ਸਿੰਘ ਬੂਲੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੋਆਬਾ ਜ਼ੋਨ, ਕਾਰਜ ਸਿੰਘ ਤਕੀਆ, ਸੁਖਦੇਵ ਸਿੰਘ ਖ਼ਾਲਸਾ ਐਮ. ਡੀ. ਸਿੱਖ ਮਿਸ਼ਨ ਅਕੈਡਮੀ, ਜਸਵੰਤ ਸਿੰਘ ਨੰਡਾ ਸੱਧੂਵਾਲ ਮੀਤ ਮੈਨੇਜਰ, ਪਿ੍ੰਸੀਪਲ ਰਮਿੰਦਰ ਕੌਰ, ਮਾ: ਪ੍ਰਭਦਿਆਲ ਸਿੰਘ, ਪਿ੍ੰਸੀਪਲ ਇੰਦਰਜੀਤ ਕੌਰ ਖ਼ਾਲਸਾ, ਅਮਰੀਕ ਸਿੰਘ ਢੋਟ ਸ਼ਤਾਬਗੜ੍ਹ, ਪਿ੍ੰਸੀਪਲ ਜਸਬੀਰ ਕੌਰ ਸ਼ਤਾਬਗੜ੍ਹ, ਸੂਬੇਦਾਰ ਗੁਰਦੇਵ ਸਿੰਘ ਫੌਜੀ, ਜਥੇਦਾਰ ਕਸ਼ਮੀਰ ਸਿੰਘ ਫੌਜੀ ਦੰਦੂਪੁਰ ਸੀਨੀਅਰ ਆਗੂ, ਭਾਈ ਸਰਬਜੀਤ ਸਿੰਘ, ਡਾ. ਗੁਰਦੇਵ ਸਿੰਘ ਜੋਸਨ, ਸਤਨਾਮ ਸਿੰਘ ਸੀਨੀਅਰ ਮੀਤ ਪ੍ਰਧਾਨ, ਬਖ਼ਸ਼ੀਸ਼ ਸਿੰਘ ਆਹਲੀ, ਭਾਈ ਮਨਮੋਹਨ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ, ਗੁਰਮਿੰਦਰ ਪਾਲ ਸਿੰਘ ਕੰਡਾ, ਗੁਰੂ ਨਾਨਕ ਸੇਵਕ ਜੱਥਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ, ਸੂਰਤ ਸਿੰਘ ਮਿਰਜ਼ਾਪੁਰ, ਹਰਪ੍ਰੀਤ ਸਿੰਘ ਪਿੰਡ ਫੱਤੂਵਾਲ, ਗੁਰਪ੍ਰੀਤ ਸਿੰਘ ਸੁਲਤਾਨਪੁਰ ਲੋਧੀ, ਬਲਵਿੰਦਰ ਸਿੰਘ ਬੰਬ, ਕੁਲਦੀਪ ਸਿੰਘ ਬੱਬਲੂ, ਦਿਲਦਾਰ ਸਿੰਘ, ਜਸਬੀਰ ਸਿੰਘ ਧੁੰਨਾ, ਸੰਤੋਖ ਸਿੰਘ ਸਰਪੰਚ ਭਾਗੋਰਾਈਆਂ, ਬਲਵਿੰਦਰ ਸਿੰਘ ਜੰਮੂ, ਮਨਜੀਤ ਸਿੰਘ ਜੰਮੂ ਨੰਬਰਦਾਰ, ਜਥੇਦਾਰ ਗੁਰਦਿਆਲ ਸਿੰਘ ਖ਼ਾਲਸਾ, ਬੀਬੀ ਹਰਸ਼ਰਨ ਕੌਰ, ਗੁਰਸਾਹਿਬ ਸਿੰਘ, ਮਲਕੀਤ ਸਿੰਘ, ਬਲਵਿੰਦਰ ਸਿੰਘ ਦੀਪੇਵਾਲ, ਜਸਵੀਰ ਸਿੰਘ ਰੀਡਰ, ਗੁਰਵਿੰਦਰ ਕੌਰ ਗਤਕਾ ਕੋਚ, ਜਸਪ੍ਰੀਤ ਸਿੰਘ ਖ਼ਾਲਸਾ, ਭਾਈ ਮਨਮੋਹਨ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ, ਬਲਦੇਵ ਸਿੰਘ ਖ਼ਾਲਸਾ ਟਾਇਰ, ਜਥੇਦਾਰ ਸਤਨਾਮ ਸਿੰਘ ਰਾਮੇ, ਭਾਈ ਜਰਨੈਲ ਸਿੰਘ ਵੇਈਾ ਪੂਈਾ, ਭਾਈ ਗੁਰਦੇਵ ਸਿੰਘ ਵੇਈਾ ਪੂਈਾ ਤੇ ਹੋਰ ਵੱਖ ਵੱਖ ਧਾਰਮਿਕ, ਰਾਜਨੀਤਕ ਤੇ ਸਮਾਜ ਸੇਵੀ ਆਗੂਆਂ ਦਾ ਸਨਮਾਨ ਕੀਤਾ | ਅੰਤ ਵਿਚ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੈਨੇਜਰ ਗੁਰਦਿਆਲ ਸਿੰਘ ਯੂ. ਕੇ. ਨੇ ਸਮੂਹ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ |
<br/>

Ad Position 22
No active advertisement
ਪਿਛਲੀ ਖ਼ਬਰ ਹਾਈਟੈੱਕ ਨਾਕੇ 'ਤੇ ਕਾਰ ਸਵਾਰ ਚਾਰ ਨੌਜਵਾਨ 23 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ
Ad Position 24