04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਹਾਈਟੈੱਕ ਨਾਕੇ 'ਤੇ ਕਾਰ ਸਵਾਰ ਚਾਰ ਨੌਜਵਾਨ 23 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 06-04-2026
ਢਿਲਵਾਂ, 5 ਅਪ੍ਰੈਲ (ਗੋਬਿੰਦ ਸੁਖੀਜਾ)-ਥਾਣਾ ਢਿਲਵਾਂ ਪੁਲਿਸ ਨੇ ਹਾਈਟੈੱਕ ਨਾਕੇ 'ਤੇ ਚੈਕਿੰਗ ਦੌਰਾਨ ਅੰਮਿ੍ਤਸਰ ਵਲੋਂ ਆਉਂਦੀ ਇਕ ਸਵਿਫ਼ਟ ਕਾਰ ਨੂੰ ਰੋਕ ਕੇ ਤਲਾਸ਼ੀ ਦੌਰਾਨ 23 ਗ੍ਰਾਮ ਹੈਰੋਇਨ ਸਮੇਤ ਚਾਰ ਕਾਰ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਥਾਣਾ ਢਿਲਵਾਂ ਮੁਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਗੁਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਨਾਕੇ 'ਤੇ ਮੌਜੂਦ ਸਨ ਤਾਂ ਅੰਮਿ੍ਤਸਰ ਵਲੋਂ ਇਕ ਸਵਿਫ਼ਟ ਕਾਰ ਆਉਂਦੀ ਦਿਖਾਈ ਦਿੱਤੀ ਜਦੋਂ ਉਨ੍ਹਾਂ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਰ ਨੂੰ ਰੋਕਿਆ ਤਾਂ ਕਾਰ ਵਿਚ ਚਾਰ ਨੌਜਵਾਨ ਸਵਾਰ ਸਨ | ਕਾਰ ਚਾਲਕ ਨੇ ਆਪਣੀ ਪਹਿਚਾਣ ਜੋਬਨਪ੍ਰੀਤ ਸਿੰਘ ਉਰਫ ਜੋਬਨ ਵਾਸੀ ਬਿਆਸ ਜ਼ਿਲ੍ਹਾ ਅੰਮਿ੍ਤਸਰ ਤੇ ਬਾਕੀਆਂ ਨੇ ਨਿਤੇਸ਼ ਉਰਫ ਨਿਸ਼ੂ ਵਾਸੀ ਜਲੰਧਰ, ਕਾਰਿਸ਼ ਵਾਸੀ ਜਲੰਧਰ ਤੇ ਸੋਹੰਗ ਪ੍ਰਕਾਸ਼ ਉਰਫ ਅਬੀ ਵਾਸੀ ਫਗਵਾੜਾ ਦੱਸੀ | ਇਸੇ ਦੌਰਾਨ ਇਕ ਨੌਜਵਾਨ ਨੇ ਡਰਾਈਵਰ ਵਾਲੀ ਸੀਟ ਤੋਂ ਡਰੰਮਾ ਦੇ ਨਜ਼ਦੀਕ ਇਕ ਮੋਮੀ ਲਿਫ਼ਾਫ਼ਾ ਸੁੱਟ ਦਿੱਤਾ | ਜਿਸ ਨੂੰ ਏ. ਐਸ. ਆਈ. ਨੇ ਦੇਖ ਲਿਆ, ਜਦੋਂ ਸੁੱਟੇ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ 'ਚੋਂ 23 ਗ੍ਰਾਮ ਹੈਰੋਇਨ ਬਰਾਮਦ ਹੋਈ | ਜਿਸ 'ਤੇ ਥਾਣਾ ਢਿਲਵਾਂ ਪੁਲਿਸ ਨੇ ਚਾਰਾਂ ਨੌਜਵਾਨਾਂ ਨੂੰ ਕਾਰ ਸਮੇਤ ਕਾਬੂ ਕਰਕੇ ਉਨ੍ਹਾਂ ਵਿਰੁੱਧ ਥਾਣਾ ਢਿਲਵਾਂ 'ਚ ਕੇਸ ਦਰਜ ਕਰਨ ਉਪਰੰਤ ਗਿ੍ਫ਼ਤਾਰ ਕਰ ਲਿਆ | ਜਿਨ੍ਹਾਂ ਨੂੰ ਜੱਜ ਕੋਲ ਪੇਸ਼ ਕਰਕੇ ਤਿੰਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਭੁਲੱਥ ਦੇ ਵੱਖ-ਵੱਖ ਗਿਰਜਾ ਘਰਾਂ 'ਚ ਈਸਟਰ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਅਗਲੀ ਖ਼ਬਰ ਸੁਲਤਾਨਪੁਰ ਲੋਧੀ 'ਚ ਬੇਬੇ ਨਾਨਕੀ ਜੀ ਦਾ ਪ੍ਰਕਾਸ਼ ਦਿਹਾੜਾ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ
Ad Position 24