04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਭੁਲੱਥ ਦੇ ਵੱਖ-ਵੱਖ ਗਿਰਜਾ ਘਰਾਂ 'ਚ ਈਸਟਰ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

Ad Position 21
No active advertisement
ਈਸਟਰ ਦੇ ਤਿਉਹਾਰ ਮੌਕੇ ਮਸੀਹੀ ਸੰਤ ਪਵਿੱਤਰ ਬਾਈਬਲ ਬਾਰੇ ਵਚਨ ਸੁਣਾਉਂਦੇ ਹੋਏ ਤੇ ਪੰਡਾਲ 'ਚ ਇਕੱਤਰ ਹੋਈਆਂ ਸੰਗਤਾਂ ਦਾ ਦਿ੍ਸ਼ | ਤਸਵੀਰਾਂ : ਮੇਹਰ ਚੰਦ ਸਿੱਧੂ <br/> 06-04-2026
ਭੁਲੱਥ, 5 ਅਪ੍ਰੈਲ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਗਿਰਜਾ ਘਰਾਂ 'ਚ ਈਸਟਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਚਰਚ ਅੰਕੁਰ ਨਰੂਲਾ ਮਨਿਸਟਰੀ ਨਡਾਲਾ ਬਰਾਂਚ ਭੁਲੱਥ, ਕੈਥੋਲਿਕ ਚਰਚ ਭੁਲੱਥ, ਸੀ. ਐਨ. ਆਈ. ਚਰਚ ਮੇਨ ਬਾਜ਼ਾਰ ਭੁਲੱਥ, ਚਰਚ ਬੇੲਰ ਸਭਾ ਭੁਲੱਥ, ਪੈਂਤੀਕਾਸਟਲ ਚਰਚ, ਰਾਜਪੁਰ ਚਰਚ ਭੁਲੱਥ ਵਿਖੇ ਮਸੀਹ ਸੰਗਤਾਂ ਵਲੋਂ ਪਵਿੱਤਰ ਤਿਉਹਾਰ ਮੌਕੇ ਸ਼ਿਰਕਤ ਕੀਤੀ ਗਈ | ਨਡਾਲਾ ਰੋਡ ਭੁਲੱਥ ਵਿਖੇ ਅੰਕੁਰ ਨਰੂਲਾ ਮਨਿਸਟਰੀ ਨਡਾਲਾ ਬਰਾਂਚ ਚਰਚ ਵਿਖੇ ਮਸੀਹੀ ਸੰਗਤਾਂ ਦਾ ਭਾਰੀ ਇਕੱਠ ਹੋਇਆ | ਇਸ ਮੌਕੇ ਮਸੀਹੀ ਸੰਤਾਂ ਵਲੋਂ ਪ੍ਰਭੂ ਯਿਸੂ ਮਸੀਹ ਦੇ ਸਲੀਬ ਦਿੱਤੇ ਜਾਣ ਬਾਰੇ ਤੇ ਤੀਜੇ ਦਿਨ ਜਿਉਂਦਾ ਹੋ ਜਾਣ ਬਾਰੇ ਇਕੱਤਰ ਹੋਈਆਂ ਸੰਗਤਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਮਸੀਹੀ ਸੰਤਾਂ ਵਲੋਂ ਇਸ ਪਵਿੱਤਰ ਤਿਉਹਾਰ ਮੌਕੇ ਇਕ ਦੂਜੇ ਨੂੰ ਮੁਬਾਰਕਾਂ ਪੇਸ਼ ਕੀਤੀਆਂ ਗਈਆਂ ਤੇ ਪ੍ਰਭੂ ਯਿਸੂ ਮਸੀਹ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ | ਸੰਗਤਾਂ ਵਲੋਂ ਮਸੀਹੀ ਭਜਨਾਂ ਦਾ ਗੁਣਗਾਨ ਕੀਤਾ ਤੇ ਮਸੀਹੀ ਸੰਤਾਂ ਵਲੋਂ ਪਵਿੱਤਰ ਬਾਈਬਲ 'ਚੋਂ ਵਚਨ ਸੁਣਾ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਮਸੀਹੀ ਆਗੂ ਪੈੱ੍ਰਸ ਸਕੱਤਰ ਬਲਦੇਵ ਰਾਜ ਸਾਹਨੀ ਰਾਜਪੁਰ ਨੇ ਕਿਹਾ ਕਿ ਇਸ ਵਾਰ ਇਲਾਕੇ ਦੀਆਂ ਮਸੀਹੀ ਸੰਗਤਾਂ ਵਲੋਂ ਈਸਟਰ ਦੇ ਤਿਉਹਾਰ ਮੌਕੇ ਭਾਰੀ ਉਤਸ਼ਾਹ ਦਿਖਾਇਆ ਗਿਆ ਹੈ | ਇਸ ਮੌਕੇ ਐਡਵਿਨ ਪਾਲ ਬਰਾਂਚ ਪ੍ਰਧਾਨ, ਬਲਦੇਵ ਸੋਨਾ ਵਾਈਸ ਪ੍ਰਧਾਨ, ਹਰਪ੍ਰੀਤ ਹੈਪੀ ਮੈਨੇਜਰ, ਬੱਗਾ ਮਸੀਹ, ਹਰਜਿੰਦਰ ਸਿੰਘ ਬਜਾਜ, ਮਲਕੀਤ ਸਿੰਘ, ਹਰਜਿੰਦਰ ਸਿੰਘ ਟਾਹਲੀ, ਭੈਣ ਬਲਜੀਤ ਕੌਰ ਟਾਹਲੀ, ਪਰਵਿੰਦਰ ਕੌਰ ਤੇ ਹੋਰ ਬਹੁਤ ਸਾਰੇ ਮਸੀਹੀ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ 2027 'ਚ ਲੋਕਲ ਉਮੀਦਵਾਰ ਨੂੰ ਦੇਵੇ ਟਿਕਟ-ਪਿ੍ੰਸੀਪਲ ਰਾਮ ਕਿਸ਼ਨ ਅਗਲੀ ਖ਼ਬਰ ਹਾਈਟੈੱਕ ਨਾਕੇ 'ਤੇ ਕਾਰ ਸਵਾਰ ਚਾਰ ਨੌਜਵਾਨ 23 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ <br/>
Ad Position 24