ਫਗਵਾੜਾ, 5 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਚਾਹਲ ਨਗਰ ਖੇਤਰ 'ਚ ਬੱਚਿਆਂ ਦੇ ਨਵੇਂ ਹਸਪਤਾਲ ਪੀ. ਐਮ. ਜੀ. ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਐਸ. ਪੀ. ਮਾਧਵੀ ਸ਼ਰਮਾ ਤੇ ਮੇਅਰ ਰਾਮਪਾਲ ਉੱਪਲ ਵਲੋਂ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਡਾ. ਸੁਰਜੀਤ ਕੌਰ ਮਦਾਨ ਤੇ ਡਾ. ਹਰਬੀਰ ਸਿੰਘ ਮਦਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਗਵਾੜਾ ਸ਼ਹਿਰ 'ਚ ਅਜਿਹੇ ਹਸਪਤਾਲ ਦੀ ਇਕ ਜ਼ਰੂਰਤ ਸੀ ਕਿਉਂਕਿ ਇੱਥੋਂ ਦੇ ਲੋਕਾਂ ਨੂੰ ਸਮੱਸਿਆ ਮੌਕੇ ਬਾਹਰਲੇ ਸ਼ਹਿਰ 'ਚ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ | ਉਨ੍ਹਾਂ ਦੱਸਿਆ ਕਿ ਬੱਚੇ ਦੇ ਜਨਮ ਤੋਂ ਬਾਅਦ ਦਾ ਕੁੱਝ ਸਮਾਂ ਜੋ ਕਿ ਬਹੁਤ ਹੀ ਕੀਮਤੀ ਹੁੰਦਾ ਹੈ ਤੇ ਉਸ ਦੌਰਾਨ ਕਈ ਬਿਮਾਰੀਆਂ ਨੂੰ ਤੁਰੰਤ ਕਾਬੂ ਕੀਤਾ ਜਾ ਸਕਦਾ ਹੈ ਜਿਸ 'ਚ ਨਵ ਜੰਮੇ ਬੱਚਿਆਂ ਨੂੰ ਸਾਹ ਦੀ ਤਕਲੀਫ਼, ਬਚਪਨ 'ਚ ਪੀਲੀਆ, ਦੌਰੇ ਪੈਣ ਵਰਗੀਆਂ ਕਈ ਬਿਮਾਰੀਆਂ ਦਾ ਇਲਾਜ ਇਥੇ 24 ਘੰਟੇ ਉਪਲਬਧ ਹੋਵੇਗਾ ਤੇ ਇਹ ਹਸਪਤਾਲ ਸਤਲੁਜ ਹਸਪਤਾਲ ਦੀ ਬਿਲਡਿੰਗ ਦੀ ਬੇਸਮੈਂਟ 'ਚ ਖੋਲਿ੍ਹਆ ਗਿਆ ਹੈ | ਇਸ ਮੌਕੇ ਆਈ. ਐਮ. ਏ. ਦੇ ਪ੍ਰਧਾਨ ਡਾ. ਤੁਸ਼ਾਰ ਅਗਰਵਾਲ, ਡਾ. ਜੀ. ਬੀ. ਸਿੰਘ, ਡਾ. ਨਵਦੀਪ, ਡਾ. ਚਿਮਨ ਅਰੋੜਾ, ਡਾ. ਵਿਜੈ ਸ਼ਰਮਾ, ਐਮ. ਪੀ. ਸਿੰਘ, ਡਾ. ਕਮਲ ਕਿਸ਼ੋਰ ਰਿਟਾਇਰਡ ਐਸ. ਐਮ. ਓ. ਵੀ ਸ਼ਾਮਿਲ ਸਨ |