04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਐਡਵੋਕੇਟ ਚੰਦਨ ਪੁਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰ ਬਣੇ <br/>

Ad Position 21
No active advertisement
ਅਜੀਤ ਡੈਸਕ 06-04-2026
ਕਪੂਰਥਲਾ, 5 ਅਪ੍ਰੈਲ (ਸਡਾਨਾ)-ਪੰਜਾਬ ਰਾਜ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਜ਼ਿਲ੍ਹਾ ਕਪੂਰਥਲਾ ਦੀ ਕੋਰ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਸਮਾਜ ਸੇਵੀ ਤੇ ਸੜਕ ਸੁਰੱਖਿਆ ਸਬੰਧੀ ਸਦਾ ਯਤਨਸ਼ੀਲ ਰਹਿਣ ਵਾਲੇ ਐਡਵੋਕੇਟ ਚੰਦਨ ਪੁਰੀ ਨੂੰ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਚੇਅਰਮੈਨ ਜਸਟਿਸ ਸੰਤ ਪ੍ਰਕਾਸ਼, ਜਸਟਿਸ ਗੁਰਬੀਰ ਸਿੰਘ ਅਤੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵਲੋਂ ਕੀਤੀ ਗਈ | ਇਸ ਸੰਬੰਧੀ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਹਰਕੇਸ਼ ਮਨੂਜਾ ਤੇ ਜਸਟਿਸ ਨਮਿਤ ਕੁਮਾਰ ਸ਼ਾਮਿਲ ਹੋਏ, ਜਦਕਿ ਡੀ. ਜੀ. ਪੀ. ਗੌਰਵ ਯਾਦਵ, ਡਾ. ਸਾਗਰਪ੍ਰੀਤ ਹੁੱਡਾ ਤੇ ਡੀ. ਜੀ. ਪੀ. ਹਿਊਮਨ ਰਾਈਟਸ ਡਾ. ਨਰੇਸ਼ ਅਰੋੜਾ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਹੋਰ ਵੀ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਜ਼ਿਲ੍ਹਾ ਕਪੂਰਥਲਾ ਦੀ ਕੋਰ ਕਮੇਟੀ 'ਚ ਐਡਵੋਕੇਟ ਚੰਦਨ ਪੁਰੀ ਦੇ ਨਾਲ ਸੁਨੀਲ ਕੁਮਾਰ, ਸਲੀਮ ਮਸੀਹ, ਸੰਜੇ ਸੈਣੀ, ਹਰਪ੍ਰੀਤ ਸਿੰਘ, ਗੁਰਜੋਤ ਸਿੰਘ ਤੇ ਰਮਨ ਕੁਮਾਰ ਨੂੰ ਵੀ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਨਵ-ਨਿਯੁਕਤ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਦਾ ਯਤਨਸ਼ੀਲ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਚਾਹਲ ਨਗਰ 'ਚ ਬੱਚਿਆਂ ਲਈ ਨਵਾਂ ਪੀ. ਐਮ. ਜੀ. ਹਸਪਤਾਲ ਸ਼ੁਰੂ <br/> ਅਗਲੀ ਖ਼ਬਰ ਸਰਕਾਰੀ ਸਕੂਲ ਖਲਵਾੜਾ ਦੇ ਬੱਚਿਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ 'ਤੇ ਸਨਮਾਨਿਤ ਕਰੇਗੀ ਪੈਨਸ਼ਨਰ ਜਥੇਬੰਦੀ <br/>
Ad Position 24