ਖਲਵਾੜਾ, 5 ਅਪ੍ਰੈਲ (ਮਨਦੀਪ ਸਿੰਘ ਸੰਧੂ)-ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ (ਰਜਿ.) ਖਲਵਾੜਾ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਮਲਕੀਤ ਬੱਧਣ ਦੀ ਅਗਵਾਈ ਹੇਠ ਯਸ਼ ਪਾਲ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਸਾਰੇ ਸਾਥੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸਰਬਸੰਮਤੀ ਨਾਲ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ | ਇਸ ਮੌਕੇ ਪਿਛਲੇ ਮਹੀਨੇ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਕੀਤਾ | ਇਸ ਮੌਕੇ ਉਨ੍ਹਾਂ ਸਰਕਾਰ ਪਾਸੋਂ ਡੀ. ਏ. ਦੀਆਂ ਬਕਾਇਆ ਪੰਜ ਕਿਸ਼ਤਾਂ ਜਾਰੀ ਕਰਨ ਦੀ ਮੰਗ ਕੀਤੀ ਅਤੇ ਖਲਵਾੜਾ ਤੋਂ ਵਾਹਦ ਖਸਤਾ ਹਾਲਤ ਸੜਕ ਦੁਬਾਰਾ ਬਣਾਉਣ ਦੀ ਅਤੇ ਖਲਵਾੜਾ ਤੋਂ ਬਿਸ਼ਨਪੁਰ ਵਾਲੀ ਕੱਚੀ ਸੜਕ ਨੂੰ ਪੱਕੀ ਬਣਾਉਣ ਦੀ ਵੀ ਮੰਗ ਕੀਤੀ | ਇਸ ਮੌਕੇ ਉਨ੍ਹਾਂ ਨੇ ਖਲਵਾੜਾ ਪਿੰਡ ਵਿਚਲੇ ਛੱਪੜ ਦੀ ਜਗ੍ਹਾ ਪਾਰਕ ਬਣਾਉਣ ਦੀ ਵੀ ਮੰਗ ਕੀਤੀ | ਇਸ ਮੌਕੇ ਸਾਬਕਾ ਪ੍ਰਧਾਨ ਚਮਨ ਲਾਲ ਜੋਸ਼, ਮਾਸਟਰ ਗਿਆਨ ਚੰਦ ਨਈਅਰ, ਰਾਮ ਲਾਲ, ਹਰੀ ਪਾਲ, ਸੋਹਣ ਲਾਲ, ਸਤਪਾਲ, ਅਮਰਜੀਤ ਮਹਿਮੀ, ਨੰਜੂ ਰਾਮ, ਸੁਰਜੀਤ, ਬਿੱਲਾ, ਗੁਰਮੀਤ ਸਿੰਘ ਅਤੇ ਗੀਤਾ ਆਦਿ ਵੀ ਹਾਜਰ ਸਨ |