ਨਡਾਲਾ, 5 ਅਪ੍ਰੈਲ (ਰਘਬਿੰਦਰ ਸਿੰਘ)-ਹਨੂੰਮਾਨ ਜੈਅੰਤੀ ਦੇ ਪਾਵਨ ਮੌਕੇ ਮੰਦਰ ਦੇਵੀ ਦਵਾਰਾ ਨਡਾਲਾ ਵਿਖੇ ਇਕ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ | ਇਸ ਦੌਰਾਨ ਭਗਤਾਂ ਵਲੋਂ ਸ਼ਰਧਾ ਨਾਲ ਸੰੁਦਰ ਕਾਂਡ ਪਾਠ ਕਰਵਾਇਆ, ਜਿਸ ਨਾਲ ਸਾਰਾ ਮਾਹੌਲ ਭਗਤੀ ਰੰਗ ਵਿਚ ਰੰਗਿਆ ਗਿਆ | ਸਮਾਗਮ ਦੌਰਾਨ ਪ੍ਰਸਿੱਧ ਭਜਨ ਗਾਇਕ ਅਰੁਣ ਸ਼ੁਕਲਾ ਤੇ ਪਵਨ ਸ਼ਾਸਤਰੀ ਵਲੋਂ ਪ੍ਰਭੂ ਸ੍ਰੀ ਹਨੂੰਮਾਨ ਨੂੰ ਸਮਰਪਿਤ ਭਜਨਾਂ ਦੀ ਰਸਭਰੀ ਪ੍ਰਸਤੁਤੀ ਕੀਤੀ ਗਈ | ਉਨ੍ਹਾਂ ਦੇ ਭਜਨਾਂ ਨੇ ਸੰਗਤ ਨੂੰ ਭਾਵੁਕ ਕਰ ਦਿੱਤਾ ਅਤੇ ਸਾਰੇ ਭਗਤੀ ਵਿਚ ਲੀਨ ਹੋ ਗਏ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ ਅਤੇ ਪ੍ਰਭੂ ਦੇ ਦਰ 'ਤੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ | ਆਯੋਜਕਾਂ ਵਲੋਂ ਆਏ ਹੋਏ ਸਾਰੇ ਭਗਤਾਂ ਦਾ ਧੰਨਵਾਦ ਕੀਤਾ ਤੇ ਅਖੀਰ 'ਚ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ | ਕੁਲ ਮਿਲਾ ਕੇ ਇਹ ਧਾਰਮਿਕ ਸਮਾਗਮ ਨਡਾਲਾ ਵਿਚ ਅਧਿਆਤਮਿਕ ਮਾਹੌਲ ਬਣਾਉਣ 'ਚ ਕਾਮਯਾਬ ਰਿਹਾ ਅਤੇ ਸੰਗਤ ਨੇ ਭਗਤੀ ਭਾਵਨਾ ਨਾਲ ਇਸ ਦਾ ਆਨੰਦ ਲਿਆ | ਇਸ ਮੌਕੇ ਕਲੱਬ ਪ੍ਰਧਾਨ ਅਮਿਤ ਕੁਮਾਰ ਬਾਗਲ, ਪ੍ਰਮੋਦ ਕੁਮਾਰ ਸ਼ਰਮਾ ਸਰਪੰਚ ਮਾਡਲ ਟਾਊਨ, ਪ੍ਰਵੀਨ ਕੁਮਾਰ ਸ਼ਰਮਾ, ਪੰਡਿਤ ਸੰਦੀਪ ਪਾਂਡੇ, ਭਜਨ ਗਾਇਕ ਨੀਲਮ ਦੱਤ, ਗਾਇਕ ਟਿੰਕੂ ਸਨੋਤਰਾ, ਰੋਹਿਤ ਸ਼ਰਮਾ, ਰਾਘਵ ਰਾਉ, ਸੰਦੀਪ ਕੁਮਾਰ ਸ਼ਰਮਾ, ਨਾਮਦੇਵ, ਰਾਕੇਸ਼ ਕੁਮਾਰ ਫੌਜੀ, ਮਾਸਟਰ ਰਾਕੇਸ਼ ਕੁਮਾਰ ਸ਼ਰਮਾ, ਸੋਨੂੰ ਜੱਸਲ, ਜਗਦੀਸ਼ ਚੰਦਰ, ਸਭੀ ਅਰੋੜਾ, ਅਸੀਸ ਕੁਮਾਰ, ਏ. ਕੇ., ਰਮੇਸ਼ ਅਰੋੜਾ, ਬਿੱਲੂ ਮਾਹੀਆ, ਜਤਿਨ ਬਾਗਲ, ਨਿਤਨ ਸ਼ਰਮਾ, ਟਿੰਕੂ, ਲਲਿਤ, ਲੱਕੀ ਅਰੋੜਾ, ਪਿ੍ੰਸ ਅਰੋੜਾ, ਨਿਰਜਨ ਬਾਵਾ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |