04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜੀ. ਐਨ. ਏ. ਯੂਨੀਵਰਸਿਟੀ ਦਾ 'ਹੈਕਾਥਾਨ 4.0 ਸਫਲ' 600 ਤੋਂ ਵੱਧ ਨੌਜਵਾਨਾਂ ਨੇ ਲਿਆ ਹਿੱਸਾ

Ad Position 21
No active advertisement
ਅਜੀਤ ਡੈਸਕ 07-04-2026
ਫਗਵਾੜਾ, 6 ਅਪੈ੍ਰਲ (ਹਰਜੋਤ ਸਿੰਘ ਚਾਨਾ)-ਜੀ. ਐਨ. ਏ. ਯੂਨੀਵਰਸਿਟੀ ਵਲੋਂ ਦੋ ਦਿਨਾਂ ਦਾ ਰਾਸ਼ਟਰੀ ਪੱਧਰੀ ਨਵਾਚਾਰ ਪ੍ਰੋਗਰਾਮ 'ਹੈਕਾਥਾਨ 4.0' ਦਾ ਆਯੋਜਨ ਕੀਤਾ, ਜਿਸ 'ਚ ਦੇਸ਼ ਭਰ ਤੋਂ ਨੌਜਵਾਨ ਇਨੋਵੇਟਰ, ਡਿਵੈਲਪਰ ਤੇ ਸਮੱਸਿਆ ਹੱਲ ਕਰਨ ਵਾਲਿਆਂ ਨੇ ਹਿੱਸਾ ਲਿਆ | ਇਸ ਮੌਕੇ 600 ਤੋਂ ਵੱਧ ਭਾਗੀਦਾਰਾਂ ਤੇ 150 ਤੋਂ ਵੱਧ ਟੀਮਾਂ ਸ਼ਾਮਿਲ ਸਨ ਜੋ ਪੰਜਾਬ, ਹਰਿਆਣਾ, ਮਹਾਰਾਸ਼ਟਰ, ਦੇਹਰਾਦੂਨ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਤੋਂ ਆਈਆਂ ਸਨ | ਹੈਕਾਥਾਨ ਵਿਦਿਆਰਥੀਆਂ ਲਈ ਇਕ ਵਧੀਆ ਮੰਚ ਸਾਬਤ ਹੋਇਆ, ਜਿਥੇ ਉਨ੍ਹਾਂ ਨੇ ਅਸਲੀ ਜ਼ਿੰਦਗੀ ਦੀਆਂ ਚੁਣੌਤੀਆਂ 'ਤੇ ਕੰਮ ਕਰਦੇ ਹੋਏ ਆਪਣੀ ਤਕਨੀਕੀ ਕਾਬਲੀਅਤ, ਰਚਨਾਤਮਕਤਾ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ | ਹੈਕਾਥਾਨ 4.0 'ਚ ਆਰਟੀਫਿਸ਼ਲ ਇੰਟੈਲੀਜੈਂਸ ਤੇ ਰਿਸਪਾਂਸਿਬਲ 19, ਓਪਨ ਇਨੋਵੇਸ਼ਨ, ਸਾਇਬਰ ਸੁਰੱਖਿਆ ਤੇ ਬਲਾਕਚੇਨ ਟੈਕਨਾਲੋਜੀ, ਖੇਤੀਬਾੜੀ, ਫੂਡਟੈਕ ਤੇ ਪਿੰਡ ਵਿਕਾਸ ਆਦਿ ਵਿਸ਼ੇ ਸ਼ਾਮਿਲ ਰਹੇ | ਭਾਗੀਦਾਰਾਂ ਨੇ ਦੋ ਦਿਨਾਂ ਤੱਕ ਮਾਹਿਰਾਂ ਦੀ ਰਹਿਨੁਮਾਈ ਹੇਠ ਨਵੀਂ ਸੋਚ ਵਾਲੇ ਤੇ ਪ੍ਰਯੋਗਸ਼ੀਲ ਹੱਲ ਤਿਆਰ ਕੀਤੇ | ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਤੇ ਪ੍ਰੋ-ਚਾਂਸਲਰ ਜਸਲੀਨ ਸਿਹਰਾ ਹਾਜ਼ਰ ਸ਼ਾਮਿਲ ਹੋਏ | ਮੁਕਾਬਲੇ 'ਚ ਪ੍ਰਾਜੈਕਟਾਂ ਦਾ ਮੁਲਾਂਕਣ ਮਾਹਿਰ ਜੱਜਾਂ ਵਲੋਂ ਕੀਤਾ ਗਿਆ | ਓਵਰਆਲ ਜੇਤੂ ਟੀਮ ਨੂੰ 31 ਹਜ਼ਾਰ, ਪਹਿਲੇ ਰਨਰਅੱਪ ਨੂੰ 21 ਹਜ਼ਾਰ ਤੇ ਦੂਜੇ ਰਨਰਅੱਪ ਨੂੰ 11 ਹਜ਼ਾਰ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਵੱਖ-ਵੱਖ ਥੀਮਾ 'ਚ ਵੀ ਖਾਸ ਇਨਾਮ ਦਿੱਤੇ ਗਏ | ਸੀਹਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨੌਜਵਾਨਾਂ 'ਚ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਉਤਸ਼ਾਹਿਤ ਕਰਦੇ ਹਨ ਤੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ |
ਸੰਗਤਾਂ ਪ੍ਰਭੂ ਯਿਸੂ ਮਸੀਹ ਵਲੋਂ ਦਰਸਾਏ ਗਏ ਮਾਰਗ 'ਤੇ ਚੱਲ ਲੋਕਾਂ ਦੀ ਸੇਵਾ ਕਰਨ-ਪਾਸਟਰ ਕੇ. ਐਮ. ਮੈਥਿਊ
ਕਪੂਰਥਲਾ, 6 ਅਪ੍ਰੈਲ (ਵਿ.ਪ੍ਰ.)-ਆਈ. ਪੀ. ਸੀ. ਬੰਤਏਲ ਚਰਚ ਅਜੀਤ ਨਗਰ ਕਪੂਰਥਲਾ ਵਿਖੇ ਈਸਟਰ ਦਿਵਸ ਸੰਬੰਧੀ ਇਕ ਸਮਾਗਮ ਕਰਵਾਇਆ | ਇਸ ਮੌਕੇ ਪਾਸਟਰ ਕੇ. ਐਮ. ਮੈਥਿਊ ਨੇ ਵਿਸ਼ੇਸ਼ ਪ੍ਰਾਰਥਨਾ ਕਰਨ ਦੇ ਨਾਲ ਨਾਲ ਸਮੂਹ ਸੰਗਤਾਂ ਨੂੰ ਈਸਟਰ ਦਾ ਸੰਦੇਸ਼ ਸੁਣਾਇਆ ਤੇ ਪ੍ਰਭੂ ਦੀ ਅਰਾਧਨਾ ਕੀਤੀ | ਉਨ੍ਹਾਂ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਵਲੋਂ ਦਰਸਾਏ ਗਏ ਮਾਰਗ 'ਤੇ ਚੱਲ ਕੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਨਿਲ, ਤੀਰਥ, ਅਭਿਸ਼ੇਕ, ਸੁਰਜੀਤ ਸਾਜਨ, ਮਮਤਾ, ਨੇਹਾ, ਪਾਸਟਰ ਜਰਨੈਲ, ਸਾਗਰ, ਸਿੰਮੀ ਤੋਂ ਇਲਾਵਾ ਇਸਾਈ ਭਾਈਚਾਰੇ ਨਾਲ ਸੰਬੰਧਿਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਸਮਰਪਣ ਦੀ ਭਾਵਨਾ ਨਾਲ ਨਿਭਾਵਾਂਗੇ-ਕਰਨ, ਭਿੰਦਾ, ਰਿੱਕੀ ਔਜਲਾ <br/> ਅਗਲੀ ਖ਼ਬਰ ਪੁਲਿਸ ਨਾਲ ਸੰਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਨਾ ਹੋਣ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ-ਹਰਿ...
Ad Position 24