ਕਾਲਾ ਸੰਘਿਆਂ, 6 ਅਪ੍ਰੈਲ (ਬਲਜੀਤ ਸਿੰਘ ਸੰਘਾ)-ਨਕੋਦਰ ਕਪੂਰਥਲਾ ਰੋਡ 'ਤੇ ਪਿੰਡ ਧੰਦਲ ਚੌਕ ਨੇੜੇ ਸੜਕ ਹਾਦਸੇ 'ਚ ਨੌਜਵਾਨ ਆਗੂ ਮਾਸਟਰ ਇੰਦਰਜੀਤ ਸਿੰਘ ਖਹਿਰਾ ਦਾ ਦਿਹਾਂਤ ਹੋ ਗਿਆ, ਜਿਸ ਨਾਲ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ | ਇਕੱਤਰ ਜਾਣਕਾਰੀ ਮੁਤਾਬਿਕ ਮਾਸਟਰ ਇੰਦਰਜੀਤ ਸਿੰਘ ਖਹਿਰਾ ਬਲੇਰਖਾਨਪੁਰ ਤੋਂ ਆਪਣੇ ਪਿੰਡ ਖਹਿਰਾ ਮਾਝਾ ਨੂੰ ਐਕਟਿਵਾ 'ਤੇ ਜਾ ਰਹੇ ਸਨ ਕਿ ਧੰਦਲ ਚੌਕ 'ਚ 2 ਮੋਟਰਸਾਈਕਲ ਸਵਾਰਾਂ ਨਾਲ ਜ਼ਬਰਦਸਤ ਟੱਕਰ ਹੋ ਗਈ | ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਸਟਰ ਖਹਿਰਾ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਮੋਟਰਸਾਈਕਲ ਚਾਲਕ ਵੀ ਬੁਰੀ ਤਰਾਂ ਜ਼ਖ਼ਮੀ ਹੋ ਗਏ | ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਤੇ ਇਲਾਕਾ ਨਿਵਾਸੀਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਮਾਸਟਰ ਇੰਦਰਜੀਤ ਸਿੰਘ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਪਰਤਣ ਉਪਰੰਤ ਕੀਤਾ ਜਾਵੇਗਾ |