05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪੱਤਰਕਾਰ ਬਣ ਕੇ ਇਕ ਵਿਅਕਤੀ ਨੂੰ ਧਮਕਾਉਣ ਤੇ ਉਸ ਪਾਸੋਂ ਨਕਦੀ ਲੈਣ ਦੇ ਮਾਮਲੇ ਸੰਬੰਧੀ ਦੋ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 07-04-2026
ਕਪੂਰਥਲਾ, 6 ਅਪ੍ਰੈਲ (ਸਡਾਨਾ)-ਖੁਦ ਨੂੰ ਪੱਤਰਕਾਰ ਦੱਸ ਕੇ ਇਕ ਵਿਅਕਤੀ ਨਾਲ ਕਥਿਤ ਧੋਖਾਧੜੀ ਕਰਨ ਤੇ ਉਸ ਨੂੰ ਧਮਕੀਆਂ ਦੇਣ ਦੇ ਮਾਮਲੇ ਸੰਬੰਧੀ ਸਿਟੀ ਪੁਲਿਸ ਨੇ ਪਿਉ-ਪੁੱਤਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ 'ਚ ਮੁਕੇਸ਼ ਕੁਮਾਰ ਵਾਸੀ ਮੁਹੱਲਾ ਕਾਇਮਪੁਰਾ ਨੇ ਦੱਸਿਆ ਕਿ ਉਸ ਦੇ ਘਰ ਦੇ ਨੇੜੇ ਖਾਲੀ ਪਲਾਟ 'ਚ ਟੈਂਟ ਲਗਾ ਕੇ ਅਮੀਨ ਮੁਹੰਮਦ ਰਹਿ ਰਿਹਾ ਹੈ ਤੇ ਉਥੇ ਖ਼ੁਦ ਨੂੰ ਪੱਤਰਕਾਰ ਦੱਸਦੇ ਹੋਏ ਕਥਿਤ ਦੋਸ਼ੀ ਮਨਜੋਤ ਉਰਫ਼ ਜਸ਼ਨ ਤੇ ਉਸ ਦਾ ਪਿਤਾ ਸਰਬਜੀਤ ਉਰਫ਼ ਬੰਟੀ ਵਾਸੀਆਨ ਲਾਹੌਰੀ ਗੇਟ ਉੱਥੇ ਆਏ ਤੇ ਅਮੀਨ ਮੁਹੰਮਦ ਦੇ ਟੈਂਟ ਦੀ ਤਲਾਸ਼ੀ ਲੈਣ ਲੱਗ ਤੇ ਇਕ ਕੈਪਸੂਲਾਂ ਦਾ ਖਾਲੀ ਪੱਤਾ ਸੁੱਟ ਕੇ ਵੀਡੀਓ ਬਣਾਉਣ ਲੱਗੇ | ਉਕਤ ਵਿਅਕਤੀਆਂ ਨੇ ਅਮੀਨ ਮੁਹੰਮਦ ਨੂੰ ਧਮਕੀਆਂ ਦਿੱਤੀਆਂ ਕਿ ਉਹ ਨਸ਼ੀਲੇ ਕੈਪਸੂਲ ਵੇਚਦਾ ਹੈ ਤੇ ਬਿਜਲੀ ਚੋਰੀ ਕਰਦਾ ਹੈ | ਇਨ੍ਹਾਂ ਵਿਅਕਤੀਆਂ ਨੇ ਟੈਂਟ ਦੇ ਅੰਦਰ ਬੱਚਿਆਂ ਦੀ ਵੀ ਤਲਾਸ਼ੀ ਲਈ ਤੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਨੇ ਭੇਜਿਆ ਹੈ ਤੇ ਧਮਕੀਆਂ ਦਿੰਦੇ ਹੋਏ ਅਮੀਨ ਮੁਹੰਮਦ ਪਾਸੋਂ 10 ਹਜ਼ਾਰ ਰੁਪਏ ਮੰਗਣ ਲੱਗੇ ਤੇ ਉਕਤ ਵਿਅਕਤੀ ਨੇ ਡਰਦੇ ਹੋਏ ਇਨ੍ਹਾਂ ਨੂੰ 1700 ਰੁਪਏ ਦੇ ਦਿੱਤੇ | ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਨੇ ਅਮੀਨ ਮੁਹੰਮਦ ਪਾਸੋਂ 2 ਮੈਟ ਤੇ 2 ਸੋਫ਼ਾ ਕਵਰ ਮੰਗੇ, ਜੋ ਕਿ ਉਸ ਨੇ ਦੇਣ ਤੋਂ ਨਾਂਹ ਕਰ ਦਿੱਤੀ ਤੇ ਇਨ੍ਹਾਂ ਨੇ ਉਸ ਦੀ ਵੀਡੀਓ ਆਪਣੇ ਫੇਸਬੁੱਕ ਚੈਨਲ 'ਤੇ ਪਾਉਣ ਦੀਆਂ ਧਮਕੀਆਂ ਦਿੱਤੀਆਂ | ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਵਿਅਕਤੀ ਕਥਿਤ ਤੌਰ 'ਤੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਵਸੂਲਦੇ ਹਨ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਦੋਵਾਂ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ. ਆਈ. ਹਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ ਨੇ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ 75 ਜਵਾਨਾਂ ਨੂੰ ਦ... ਅਗਲੀ ਖ਼ਬਰ ਸੜਕ ਹਾਦਸੇ 'ਚ ਮਾਸਟਰ ਇੰਦਰਜੀਤ ਸਿੰਘ ਖਹਿਰਾ ਦਾ ਦਿਹਾਂਤ ਨਕੋਦਰ ਕਪੂਰਥਲਾ ਰੋਡ 'ਤੇ ਪਿੰਡ ਧੰਦਲ ਨੇੜੇ ਵਾਪਰਿਆ ਹਾਦਸਾ...
Ad Position 24