05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕੇ. ਐਲ. ਸਹਿਗਲ ਪੰਜਾਬੀ ਰੰਗ ਉਤਸਵ 2026 ਦੇ 6ਵੇਂ ਐਡੀਸ਼ਨ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 07-04-2026
ਜਲੰਧਰ, 6 ਅਪ੍ਰੈਲ (ਅ.ਬ.)-ਡਾ. ਅੰਕੁਰ ਸ਼ਰਮਾ ਦੁਆਰਾ ਸੰਕਲਪਿਤ ਤੇ ਤਿਆਰ ਕੀਤਾ ਫੈਸਟੀਵਲ ਮਹਾਨ ਅਦਾਕਾਰ ਤੇ ਗਾਇਕ ਸੁਪਰਸਟਾਰ ਕੇ. ਐਲ. ਸਹਿਗਲ ਦੀ ਯਾਦ ਨੂੰ ਸੁਰੱਖਿਅਤ ਰੱਖਣ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਅਮੀਰ ਵਿਰਾਸਤ ਦਾ ਜਸ਼ਨ ਮਨਾਉਣ ਲਈ ਸਮਰਪਿਤ ਹੈ | ਇਸ ਸਾਲ ਇਹ ਪ੍ਰੀਮੀਅਰ ਪੰਜਾਬੀ ਥੀਏਟਰ ਫੈਸਟੀਵਲ ਨਵੀਂ ਦਿੱਲੀ, ਚੰਡੀਗੜ੍ਹ, ਅੰਮਿ੍ਤਸਰ ਤੇ ਪਟਿਆਲਾ ਤੋਂ ਜਲੰਧਰ ਦੇ ਕੇ. ਐਲ. ਸਹਿਗਲ ਮੈਮੋਰੀਅਲ ਹਾਲ ਵਿਚ ਛੇ ਉੱਚ-ਗੁਣਵੱਤਾ ਵਾਲੇ ਪੰਜਾਬੀ ਨਾਟਕ ਲਿਆਏਗਾ | ਯੂਵਾ ਥੀਏਟਰ ਦੇ ਸਾਲਾਨਾ ਰਾਸ਼ਟਰੀ ਨਾਟ ਮੇਲੇ, ਯੁਵਾ ਰੰਗ ਉਤਸਵ, ਜੋ ਹਰ ਨਵੰਬਰ ਵਿਚ ਆਯੋਜਿਤ ਹੁੰਦਾ ਹੈ, ਦੇ ਨਾਲ ਇਸ ਈਵੈਂਟ ਦਾ ਉਦੇਸ਼ ਜਲੰਧਰ ਵਿਚ ਇਕ ਜੀਵੰਤ ਕਲਾਤਮਕ ਭਾਵਨਾ ਭਰਨਾ ਹੈ | ਇਸ ਸਾਲ ਦੀ ਲਾਈਨਅੱਪ ਪੰਜਾਬੀ ਥੀਏਟਰ ਦੀ ਵਿਭਿੰਨ ਸ਼੍ਰੇਣੀ ਪੇਸ਼ ਕਰਦੀ ਹੈ | ਪੰਜ ਖੂਹ ਵਾਲੇ, ਕਾਲਜੀਏਟ ਡਰਾਮਾ ਸੁਸਾਇਟੀ ਨਵੀਂ ਦਿੱਲੀ ਦੇ ਰਵੀ ਤਨੇਜਾ ਦੁਆਰਾ ਮਾਸਟਰ ਨਾਟਕਕਾਰ ਡਾ. ਸੀ. ਐਸ. ਸਿੱਧੂ ਦੁਆਰਾ ਲਿਖਿਆ ਗਿਆ | ਪੁੰਜਾਬ ਦੀ ਘਟਦੀ ਹੋਈ ਸ਼ਾਨ ਨੂੰ ਦਰਸਾਉਂਦਾ ਹੈ | ਮਿਰਚ ਮਸਾਲਾ, ਜਤਿੰਦਰ ਬਰਾੜ ਦੁਆਰਾ ਇਕ ਮਸ਼ਹੂਰ ਕਾਮੇਡੀ ਨਾਟਕ ਪੰਜਾਬ ਨਾਟਸ਼ਾਲਾ ਦੇ ਮਰਹੂਮ ਨਾਟਕਕਾਰ ਦਾ ਸਨਮਾਨ ਕਰਦਾ ਹੈ | ਪੰਜਾਬ ਯੂਨੀਵਰਸਿਟੀ ਦੇ ਭਾਰਤੀ ਥੀਏਟਰ ਵਿਭਾਗ ਤੋਂ ਡਾ. ਨਵਦੀਪ ਕੌਰ ਦਾ ਸੰਗੀਤ, ਬਿਰਤਾਂਤ ਤੇ ਪ੍ਰਦਰਸ਼ਨ ਦੇ ਮੇਲ ਨਾਲ ਸਜਿਆ ਨਾਟਕ ਸੋਹਣੀ ਮਾਹੀਵਾਲ ਦੀ ਮਹਾਨ ਕਹਾਣੀ ਨੂੰ ਮੁੜ ਦੁਹਰਾਉਂਦੇ ਹਨ | ਕਣਕ ਦੀ ਬੱਲੀ, ਥੀਏਟਰ ਫਾਰ ਥੀਏਟਰ ਦੁਆਰਾ ਮਹਾਨ ਨਾਟਕਕਾਰ ਬਲਵੰਤ ਗਾਰਗੀ ਦੁਆਰਾ ਲਿਖਿਆ ਹੋਏ ਨਾਟਕ ਦੀ ਪੇਸ਼ਕਾਰੀ ਹੈ | ਇਹ ਤਿਉਹਾਰ ਸਿਰਫ਼ ਮਨੋਰੰਜਨ ਤੋਂ ਵੱਧ ਹੈ, ਇਹ ਪੰਜਾਬੀ ਥੀਏਟਰ ਤੇ ਅਰਥਪੂਰਨ ਪ੍ਰਦਰਸ਼ਨਾਂ ਨੂੰ ਜਲੰਧਰ ਦੇ ਦਰਸ਼ਕਾਂ ਦੇ ਦਰਵਾਜ਼ੇ 'ਤੇ ਲਿਆਉਣ ਦਾ ਇਕ ਯਤਨ ਹੈ | ਡਾ. ਅੰਕੁਰ ਸ਼ਰਮਾ ਨੇ ਕਿਹਾ ਕਿ ਯੁਵਾ ਦੁਆਰਾ ਕੀਤੇ ਜਾ ਰਹੇ ਲਗਾਤਾਰ ਸਾਲਾਨਾ ਥੀਏਟਰ ਤਿਉਹਾਰਾਂ ਨੇ ਥੀਏਟਰ ਪ੍ਰੇਮੀਆਂ ਦੀ ਵਧਦੀ ਗਿਣਤੀ ਪੈਦਾ ਕੀਤੀ ਹੈ, ਜੋ ਉਤਸਵ ਦੇ ਹਰੇਕ ਐਡੀਸ਼ਨ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਇੰਟਰਪ੍ਰਾਈਜ਼ ਵਲੋਂ ਖਾਲਸੇ ਦੇ ਸਾਜਨਾ ਦਿਵਸ ਮੌਕੇ ਇਲੈਕਟ੍ਰਾਨਿਕ ਉਤਪਾਦਾਂ 'ਤੇ ਵਿਸ਼ੇਸ਼ ਛੋਟ <br/> ਅਗਲੀ ਖ਼ਬਰ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ ਨੇ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ 75 ਜਵਾਨਾਂ ਨੂੰ ਦ...
Ad Position 24