05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜਥੇ: ਜੈਮਲ ਸਿੰਘ ਦੀ ਪਹਿਲੀ ਬਰਸੀ ਮੌਕੇ ਚੰਦੂਮਾਜਰਾ, ਵਡਾਲਾ ਤੇ ਹੋਰ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 07-04-2026
ਸੁਲਤਾਨਪੁਰ ਲੋਧੀ, 6 ਅਪ੍ਰੈਲ (ਥਿੰਦ, ਹੈਪੀ)-ਟਕਸਾਲੀ ਅਕਾਲੀ ਆਗੂ, ਸਾਬਕਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋਧੀ ਜਥੇ ਜੈਮਲ ਸਿੰਘ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੀ ਮਿੱਠੀ ਯਾਦ 'ਚ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸਮਾਗਮ ਕਰਵਾਇਆ | ਬੀਬੀ ਸੁਰਜੀਤ ਕੌਰ, ਦਲਜੀਤ ਸਿੰਘ ਈ. ਡੀ. ਫੂਡ ਕਾਰਪੋਰੇਸ਼ਨ ਇੰਡੀਆ ਨਵੀਂ ਦਿੱਲੀ, ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ ਪ੍ਰਧਾਨ ਬਾਬਾ ਸ੍ਰੀਚੰਦ ਜੀ ਵੈੱਲਫੇਅਰ ਟਰੱਸਟ ਦੀ ਦੇਖ ਰੇਖ ਹੇਠਾਂ ਆਯੋਜਿਤ ਧਾਰਮਿਕ ਸਮਾਗਮ ਵਿਚ ਗੁਰਬਾਣੀ ਦਾ ਕੀਰਤਨ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਜਥੇ ਨੇ ਸਰਵਣ ਕਰਵਾਇਆ ਤੇ ਉਪਰੰਤ ਅਰਦਾਸ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਵਾਲੇ ਹੈੱਡ ਗ੍ਰੰਥੀ ਨੇ ਕੀਤੀ | ਉਪਰੰਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂਆਂ ਸਾਬਕਾ ਮੈਂਬਰ ਪਾਰਲੀਮੈਂਟ ਜਥੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਜਥੇ ਗੁਰਪ੍ਰਤਾਪ ਸਿੰਘ ਵਡਾਲਾ ਸੀਨੀਅਰ ਆਗੂ, ਜਥੇ ਸਤਪਾਲ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਤਲਵੰਡੀ ਭਾਈ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਮੈਂਬਰ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਰਹੇ ਸਵ. ਜਥੇ. ਜੈਮਲ ਸਿੰਘ ਸਿੱਖ ਪੰਥ ਦੇ ਬਹੁਤ ਹੀ ਸਤਿਕਾਰਤ ਧਾਰਮਿਕ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਹਮੇਸ਼ਾ ਆਪਣੇ ਅਸੂਲਾਂ ਤੇ ਪ੍ਰਪੱਕ ਰਹਿੰਦੇ ਹੋਏ ਆਪਣੇ ਲੋਕਾਂ ਦੀ ਸੇਵਾ ਕੀਤੀ | ਉਨ੍ਹਾਂ ਦੇ ਵੱਡੇ ਸਪੁੱਤਰ ਦਲਜੀਤ ਸਿੰਘ ਭਾਰਤ ਦੇ ਐਫ. ਸੀ. ਆਈ. ਵਿਭਾਗ 'ਚ ਨਵੀਂ ਦਿੱਲੀ ਵਿਖੇ ਸਭ ਤੋਂ ਉੱਚੇ ਅਹੁਦੇ 'ਤੇ ਇਮਾਨਦਾਰੀ ਨਾਲ ਕੰਮ ਕਰਕੇ ਆਪਣੇ ਪਰਿਵਾਰ ਤੇ ਸ਼ਹਿਰ ਦਾ ਨਾਂਅ ਹੋਰ ਰੋਸ਼ਨ ਕਰ ਰਹੇ ਹਨ | ਇਸ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ, ਬੀਬੀ ਗੁਰਪ੍ਰੀਤ ਕੌਰ ਰੂਹੀ, ਇੰਜੀਨੀਅਰ ਸਵਰਨ ਸਿੰਘ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ , ਚੇਅਰਮੈਨ ਤੇਜਵੰਤ ਸਿੰਘ ਸੀਨੀਅਰ ਆਗੂ, ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ, ਸਰਪੰਚ ਰਾਮ ਸਿੰਘ ਪਰਮਜੀਤਪੁਰ, ਨੰਬਰਦਾਰ ਮਨਜੀਤ ਸਿੰਘ ਮਹਿਰੋਕ ਆੜ੍ਹਤੀ ਆਗੂ, ਭਾਈ ਚਾਨਣ ਸਿੰਘ ਦੀਪੇਵਾਲ ਰਿਟਾ.ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਡਾ. ਹਰਜੀਤ ਸਿੰਘ ਸਾਬਕਾ ਪ੍ਰਧਾਨ ਰੋਟਰੀ ਕਲੱਬ, ਰਾਜੀਵ ਧੀਰ ਪ੍ਰਧਾਨ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਕਮੇਟੀ, ਪਵਨ ਕਨੌਜੀਆ ਕੌਂਸਲਰ, ਵਿੱਕੀ ਚੌਹਾਨ ਸਾਬਕਾ ਕੌਂਸਲਰ, ਹਿੰਮਤ ਸਿੰਘ, ਜਗਜੀਤ ਸਿੰਘ ਸੰਧੂ ਇੰਚਾਰਜ ਛਾਉਣੀ ਬੁੱਢਾ ਦਲ ਸੁਲਤਾਨਪੁਰ ਲੋਧੀ, ਚੇਅਰਮੈਨ ਤੇਜਵੰਤ ਸਿੰਘ ਕੌਂਸਲਰ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਨਗਰ ਕੌਂਸਲ ਸੁਲਤਾਨਪੁਰ ਦੇ ਪ੍ਰਧਾਨ ਦੀਪਕ ਧੀਰ ਰਾਜੂ, ਅਮਰੀਕ ਸਿੰਘ ਢੋਟ ਪ੍ਰਧਾਨ ਸ਼ਤਾਬਗੜ ਸਕੂਲ, ਸਾਬਕਾ ਪ੍ਰਧਾਨ ਦਿਨੇਸ਼ ਧੀਰ, ਉਦਯੋਗਪਤੀ ਰਾਜਮੋਹਨ ਪੁਰੀ, ਡਾ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਸੀਨੀਅਰ ਆਗੂ, ਸਾਬਕਾ ਸਰਪੰਚ ਮੋਹਨ ਸਿੰਘ ਮਿਰਜ਼ਾਪੁਰ, ਗੁਰਚਰਨ ਸਿੰਘ, ਮਾਨਵ ਧੀਰ ਜੈਲਦਾਰ, ਸੀ.ਏ. ਰਜੀਵ ਜੈਨ, ਵਪਾਰ ਵਿੰਗ ਦੇ ਪ੍ਰਧਾਨ ਸਤਪਾਲ ਮਦਾਨ, ਸਤਪਾਲ ਮਨਚੰਦਾ, ਜੈਪਾਲ ਧੀਂਗੜਾ, ਡਿੰਪਲ ਟੰਡਨ ਕੈਸ਼ੀਅਰ, ਬੀਬੀ ਬਲਜੀਤ ਕੌਰ ਕਮਾਲਪੁਰ, ਜਥੇ ਪਰਮਿੰਦਰ ਸਿੰਘ ਖ਼ਾਲਸਾ ਟਰੱਸਟ ਮੈਂਬਰ ਬੇਬੇ ਨਾਨਕੀ ਜੀ, ਅਮਿਤੋਜ ਸਿੰਘ ਐਮ. ਡੀ. ਅਕਾਲ ਐਜੂਕੇਸ਼ਨਲ ਸਰਵਿਸ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ 'ਚ ਨਸ਼ਿਆਂ ਕਾਰਨ ਔਰਤਾਂ ਨੇ ਕੀਤਾ ਸਰਕਾਰ ਦਾ ਪਿੱਟ-ਸਿਆਪਾ <br/> ਅਗਲੀ ਖ਼ਬਰ ਕਿਸਾਨ ਆਗੂ ਗੁਰਚਰਨ ਸਿੰਘ ਕੰਗ ਨੂੰ ਸੂਬਾ ਪ੍ਰਧਾਨ ਲੱਖੋਵਾਲ, ਵਿਧਾਇਕ ਖਹਿਰਾ ਤੇ ਹੋਰ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ...
Ad Position 24