05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕਿਸਾਨ ਆਗੂ ਗੁਰਚਰਨ ਸਿੰਘ ਕੰਗ ਨੂੰ ਸੂਬਾ ਪ੍ਰਧਾਨ ਲੱਖੋਵਾਲ, ਵਿਧਾਇਕ ਖਹਿਰਾ ਤੇ ਹੋਰ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ <br/>

Ad Position 21
No active advertisement
ਅਜੀਤ ਡੈਸਕ 07-04-2026
ਭੁਲੱਥ, 6 ਅਪ੍ਰੈਲ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ ਨਮਿਤ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ | ਸਭ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਪਿੰਡ ਗੁਰਦੁਆਰਾ ਸੰਤਸਰ ਸਾਹਿਬ ਭੁਲੱਥ ਸ਼ਰਕੀ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ ਜਿਸ 'ਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ | ਅੰਤਿਮ ਅਰਦਾਸ ਉਪਰੰਤ ਹਰਿੰਦਰ ਸਿੰਘ ਲੱਖੋਵਾਲ ਸੂਬਾ ਪ੍ਰਧਾਨ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਹਰਪਿੰਦਰ ਸਿੰਘ ਖਹਿਰਾ ਵਾਈਸ ਪ੍ਰਧਾਨ, ਪੰਥਜੀਤ ਸਿੰਘ ਐਡਵੋਕੇਟ ਹੋਰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਗੁਰਚਰਨ ਸਿੰਘ ਕੰਗ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਕਿਹਾ ਕਿ ਜਿੱਥੇ ਉਨ੍ਹਾਂ ਦੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਨਾ ਸਹਿਣ ਯੋਗ ਘਾਟਾ ਪਿਆ ਹੈ ਉੱਥੇ ਹੀ ਜਥੇਬੰਦੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ | ਸਟੇਜ ਸੰਚਾਲਨ ਦੀ ਸੇਵਾ ਪਿ੍ੰਸੀਪਲ ਜਸਵੰਤ ਸਿੰਘ ਵਲੋਂ ਨਿਭਾਈ ਗਈ ਅਤੇ ਉਨ੍ਹਾਂ ਨੇ ਆਪਣੇ ਸੰਬੋਧਨ ਰਾਹੀਂ ਗੁਰਚਰਨ ਸਿੰਘ ਕੰਗ ਦੀ ਜੀਵਨੀ ਬਾਰੇ ਆਈਆਂ ਹੋਈਆਂ ਸੰਗਤਾਂ ਨੂੰ ਦੱਸਿਆ | ਸਮਾਗਮ ਦੇ ਅਖੀਰ Ýਚ ਪਰਿਵਾਰ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਪਵਨਦੀਪ ਸਿੰਘ ਪੰਮਾ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ, ਜਤਿੰਦਰ ਪਾਲ ਸਿੰਘ ਖੋਖਰ ਸੀਨੀਅਰ ਮੀਤ ਪ੍ਰਧਾਨ ਚਮਕੌਰ ਸਾਹਿਬ, ਜਸਵੀਰ ਸਿੰਘ ਲਿਟਾਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਹਰਪਿੰਦਰ ਸਿੰਘ ਭਿੰਦਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮਨਜੀਤ ਸਿੰਘ ਚੀਮਾ ਸੀਨੀਅਰ ਮੀਤ ਪ੍ਰਧਾਨ, ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਪੰਡੋਰੀ ਸੀਨੀਅਰ ਮੀਤ ਪ੍ਰਧਾਨ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ ਜਨਰਲ ਸਕੱਤਰ, ਬਲਵੀਰ ਸਿੰਘ ਜੇ ਈ ਕੈਸ਼ੀਅਰ, ਸਤਵੀਰ ਸਿੰਘ ਰਾਜੂ ਪੰਡੋਰੀ ਇਕਾਈ ਪ੍ਰਧਾਨ, ਅਮਰੀਕ ਸਿੰਘ ਬੋਪਾਰਾਏ, ਹਰਭਜਨ ਸਿੰਘ ਗੁਰਾਇਆ, ਸੋਮਨਾਥ, ਗੁਰਨਾਮ ਸਿੰਘ ਪੰਡੋਰੀ ਮੀਤ ਪ੍ਰਧਾਨ, ਹਰਦੀਪ ਸਿੰਘ ਧਾਮੀ ਸਰਕਲ ਪ੍ਰਧਾਨ, ਮੁਖ਼ਤਿਆਰ ਸਿੰਘ ਸੋਨੀ ਜ਼ੋਰਾਵਰ ਬਲਾਕ ਪ੍ਰਧਾਨ, ਅਮਰੀਕ ਸਿੰਘ ਬੋਪਾਰਾਏ ਸਰਕਲ ਪ੍ਰਧਾਨ, ਅੰਮਿ੍ਤਪਾਲ ਸਿੰਘ, ਤਰਜਿੰਦਰ ਸਿੰਘ ਭਿੰਦਾ ਸਤਪਾਲ ਸਿੰਘ ਇਕਾਈ ਪ੍ਰਧਾਨ ਬੇਗੋਵਾਲ, ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ, ਗੁਲਜ਼ਾਰ ਸਿੰਘ ਚੀਮਾ, ਨੰਬਰਦਾਰ ਰਣਜੀਤ ਸਿੰਘ ਰਿੰਪੀ, ਨਿਸ਼ਾਨ ਸਿੰਘ, ਜੋਗਿੰਦਰ ਪਾਲ ਮਰਵਾਹਾ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਡਾਕਟਰ ਸੁਰਿੰਦਰ ਕੱਕੜ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਥੇ: ਜੈਮਲ ਸਿੰਘ ਦੀ ਪਹਿਲੀ ਬਰਸੀ ਮੌਕੇ ਚੰਦੂਮਾਜਰਾ, ਵਡਾਲਾ ਤੇ ਹੋਰ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਲਾਇਨ ਡਿਸਟਿ੍ਕਟ ਗਵਰਨਰ 321 ਡੀ ਦੀ ਹੋਣ ਜਾ ਰਹੀ ਕਾਨਫ਼ਰੰਸ ਸੰਬੰਧੀ ਮੀਟਿੰਗ <br/>
Ad Position 24