05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਲਾਇਨ ਡਿਸਟਿ੍ਕਟ ਗਵਰਨਰ 321 ਡੀ ਦੀ ਹੋਣ ਜਾ ਰਹੀ ਕਾਨਫ਼ਰੰਸ ਸੰਬੰਧੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 07-04-2026
ਬੇਗੋਵਾਲ, 6 ਅਪ੍ਰੈਲ (ਸੁਖਜਿੰਦਰ ਸਿੰਘ)-ਲਾਇਨ ਕਲੱਬ ਡਿਸਟਿ੍ਕਟ ਗਵਰਨਰ 321 ਡੀ ਦੀ ਰਾਮਪੁਰ ਚ ਹੋਣ ਜਾ ਰਹੀ ਡਿਸਟਿ੍ਕਟ ਕਾਨਫ਼ਰੰਸ ਸੰਬੰਧੀ ਇਕ ਮੀਟਿੰਗ ਵੀਡੀਜੀ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਐਸ. ਐਸ. ਪੈਲੇਸ ਬੇਗੋਵਾਲ 'ਚ ਹੋਈ | ਮੀਟਿੰਗ 'ਚ ਬੇਗੋਵਾਲ ਦੀਆਂ ਸਮੂਹ ਕਲੱਬਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ | ਮੀਟਿੰਗ 'ਚ ਲਾਇਨ ਡਿਸਟਿ੍ਕਟ ਗਵਰਨਰ 321 ਦੇ ਉਮੀਦਵਾਰ ਉਮੀਦਵਾਰ ਜੇ. ਐਸ. ਭਾਟੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਜਿਥੇ ਜੇ. ਐਸ. ਭਾਟੀਆ ਨੇ ਸਮੂਹ ਕਲੱਬਾਂ ਨੂੰ ਨਵੀਂ ਟੀਮ ਦੀ ਚੋਣ ਕਰਨ ਲਈ ਸਹਿਯੋਗ ਦੇਣ ਲਈ ਕਿਹਾ ਉਥੇ ਹੀ ਉਨ੍ਹਾਂ ਕਿਹਾ ਕਿ ਹਰ ਵੋਟਰ ਨਿਰਪੱਖਤਾ ਨਾਲ ਵੋਟ ਪਾ ਵੱਖ-ਵੱਖ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਕਰਨ | ਉਨ੍ਹਾਂ ਕਿਹਾ ਕਿ ਲਾਇਨ ਕਲੱਬ ਡਿਸਟਿ੍ਕਟ 321 ਡੀ ਦਾ ਮੁੱਖ ਮੰਤਵ ਹੀ ਸਮਾਜ ਦੀ ਸੇਵਾ ਕਰਨਾ ਹੈ ਤੇ ਇਹ ਸੇਵਾ ਉਨ੍ਹਾਂ ਨੂੰ ਨਿਭਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਲੰਘੇ ਸਾਲਾਂ ਦੌਰਾਨ ਹੋਏ ਕੰਮਾਂ ਵਾਂਗ ਡਿਸਟਿ੍ਕਟ 321 ਡੀ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ | ਇਸ ਮੌਕੇ ਵੀਡੀਜੀ ਰਛਪਾਲ ਸਿੰਘ ਬੱਚਾਜੀਵੀ ਨੇ ਜੇ. ਐਸ. ਭਾਟੀਆ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕਲੱਬਾਂ ਉਨ੍ਹਾਂ ਦਾ ਪੂਰਾ ਸਾਥ ਦੇਣਗੀਆਂ ਤੇ ਸਾਲ 2026/27 ਲਈ ਉਨ੍ਹਾਂ ਨੂੰ ਡਿਸਟਿ੍ਕਟ ਗਵਰਨਰ ਚੁਣਿਆ ਜਾਵੇਗਾ | ਇਸ ਮੌਕੇ ਉਨ੍ਹਾਂ ਬੇਗੋਵਾਲ ਤੇ ਡਿਸਟਿ੍ਕਟ 321 ਡੀ ਦੀਆਂ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਜੇ. ਐਸ. ਭਾਟੀਆ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ | ਉਨ੍ਹਾਂ ਕਿਹਾ ਕਿ ਜੇ. ਐਸ. ਭਾਟੀਆ ਇਕ ਸੁਲਝੇ ਹੋਏ ਤੇ ਇਮਾਨਦਾਰ ਲਾਇਨ ਲੀਡਰ ਹਨ ਉਨ੍ਹਾਂ ਦੀ ਅਗਵਾਈ 'ਚ ਲਾਇਨ ਕਲੱਬ ਡਿਸਟਿ੍ਕਟ 321ਡੀ ਦੇ ਕੰਮ ਹੋਰ ਬਿਹਤਰ ਤਰੀਕੇ ਨਾਲ ਹੋਣਗੇ | ਇਸ ਮੌਕੇ ਵਿਕਾਸ ਜੁਲਕਾ, ਸੁਖਦੇਵ ਰਾਜ ਜੰਗੀ, ਸੰਗਤ ਸਿੰਘ ਸੁਦਾਮਾਂ, ਵਿਰਸਾ ਸਿੰਘ, ਹਰਵਿੰਦਰ ਸਿੰਘ ਲਾਂਬਾ, ਫੁੰਮਣ ਸਿੰਘ, ਕਰਨੈਲ ਸਿੰਘ ਬੱਗਾ, ਹਰਵਿੰਦਰ ਸਿੰਘ ਬਾਵਾ, ਨੰਬਰਦਾਰ ਅਮਰੀਕ ਸਿੰਘ, ਸਰਬਜੀਤ ਸਿੰਘ ਬੱਬਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਗੁਰਚਰਨ ਸਿੰਘ ਕੰਗ ਨੂੰ ਸੂਬਾ ਪ੍ਰਧਾਨ ਲੱਖੋਵਾਲ, ਵਿਧਾਇਕ ਖਹਿਰਾ ਤੇ ਹੋਰ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ... ਅਗਲੀ ਖ਼ਬਰ ਜਲੰਧਰ ਇੰਟਰਪ੍ਰਾਈਜ਼ ਵਲੋਂ ਖਾਲਸੇ ਦੇ ਸਾਜਨਾ ਦਿਵਸ ਮੌਕੇ ਇਲੈਕਟ੍ਰਾਨਿਕ ਉਤਪਾਦਾਂ 'ਤੇ ਵਿਸ਼ੇਸ਼ ਛੋਟ <br/>
Ad Position 24