05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਆਂਧਰਾ 'ਚ ਹੋਈ ਪੰਜ ਰੋਜ਼ਾ ਵਿਸ਼ੇਸ਼ ਟ੍ਰੇਨਿੰਗ 'ਚ ਪ੍ਰਾਪਤ ਗਿਆਨ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇ-ਡਾ. ਬੱਟੂ

Ad Position 21
No active advertisement
ਅਜੀਤ ਡੈਸਕ 07-04-2026
ਕਪੂਰਥਲਾ, 6 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਐਸ. ਸੀ. ਈ. ਆਰ. ਟੀ. ਦੀ ਅਗਵਾਈ 'ਚ ਆਂਧਰਾ ਪ੍ਰਦੇਸ਼ ਦੇ ਰਿਸ਼ੀ ਵੈਲੀ ਇੰਸਟੀਚਿਊਟ ਫ਼ਾਰ ਐਜੂਕੇਸ਼ਨਲ ਰਿਸੋਰਸਜ਼ 'ਚ ਪੰਜਾਬ ਦੇ ਲਗਪਗ 30 ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੀ ਪਿਛਲੇ ਦਿਨੀਂ ਹੋਈ 5 ਰੋਜ਼ਾ ਵਿਸ਼ੇਸ਼ ਟ੍ਰੇਨਿੰਗ ਤੋਂ ਬਾਅਦ ਕਪੂਰਥਲਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਭੰਡਾਲ ਦੋਨਾ ਦੀ ਈ. ਟੀ. ਟੀ. ਅਧਿਆਪਕਾਂ ਮੁਨੱਜਾ ਇਰਸ਼ਾਦ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਨੇ ਐਸ. ਸੀ. ਈ. ਆਰ. ਟੀ. ਤੇ ਰਿਸ਼ੀ ਵੈਲੀ ਇੰਸਟੀਚਿਊਟ ਆਫ਼ ਐਜੂਕੇਸ਼ਨਲ ਰਿਸੋਰਸਜ਼ ਵਲੋਂ ਟ੍ਰੇਨਿੰਗ ਮੁਕੰਮਲ ਕਰਨ ਉਪਰੰਤ ਦਿੱਤਾ ਪ੍ਰਸ਼ੰਸਾ ਪੱਤਰ ਵੀ ਭੇਟ ਕੀਤਾ | ਇਸੇ ਦੌਰਾਨ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਨੇ ਦੱਸਿਆ ਕਿ ਇਸ ਟ੍ਰੇਨਿੰਗ 'ਚ ਜ਼ਿਲ੍ਹੇ ਦੀ ਈ. ਟੀ. ਟੀ. ਅਧਿਆਪਕਾਂ ਮੁਨੱਜਾ ਇਰਸ਼ਾਦ ਦੀ ਸਿੱਖਿਆ ਵਿਭਾਗ ਵਲੋਂ ਕੀਤੀ ਗਈ ਚੋਣ ਜ਼ਿਲ੍ਹੇ ਲਈ ਬਹੁਤ ਮਾਣ ਦੀ ਗੱਲ ਹੈ | ਉਨ੍ਹਾਂ ਉਕਤ ਅਧਿਆਪਕਾਂ ਨੂੰ ਕਿਹਾ ਕਿ ਉਹ ਇਸ ਟ੍ਰੇਨਿੰਗ ਵਿਚ ਪ੍ਰਾਪਤ ਗਿਆਨ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਤੱਕ ਪਹੁੰਚਾਉਣ | ਇਸ ਮੌਕੇ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਮੁਨੱਜਾ ਇਰਸ਼ਾਦ ਟ੍ਰੇਨਿੰਗ ਦੌਰਾਨ ਪ੍ਰਾਪਤ ਕੀਤੀਆਂ ਤਕਨੀਕਾਂ ਨੂੰ ਆਪਣੇ ਸਕੂਲ ਵਿਚ ਵਿਦਿਆਰਥੀਆਂ ਦੇ ਅਕਾਦਮਿਕ ਤੇ ਸਹਿ ਅਕਾਦਮਿਕ ਵਿਕਾਸ ਲਈ ਸੁਚੱਜੇ ਰੂਪ ਵਿਚ ਵਰਤੋਂ ਕਰਨਗੇ | ਇਸ ਮੌਕੇ ਮੁਨੱਜਾ ਇਰਸ਼ਾਦ ਨੇ ਕਿਹਾ ਕਿ ਅਜਿਹੀਆਂ ਵਿਸ਼ੇਸ਼ ਟ੍ਰੇਨਿੰਗ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਸਿਖਾਉਣ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਹਾਈ ਸਾਬਿਤ ਹੁੰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਡਾ. ਧਰਮਵੀਰ ਗਾਂਧੀ ਨਾਲ ਹੈਰੀ ਮਾਨ ਵਲੋਂ ਮੁਲਾਕਾਤ, ਲੋਕ ਸਭਾ ਫ਼ੰਡ ਸੰਬੰਧੀ ਵਿਚਾਰ ਵਟਾਂਦਰਾ ਅਗਲੀ ਖ਼ਬਰ ਸੁਲਤਾਨਪੁਰ ਲੋਧੀ 'ਚ ਨਸ਼ਿਆਂ ਕਾਰਨ ਔਰਤਾਂ ਨੇ ਕੀਤਾ ਸਰਕਾਰ ਦਾ ਪਿੱਟ-ਸਿਆਪਾ <br/>
Ad Position 24