ਸੁਲਤਾਨਪੁਰ ਲੋਧੀ, 8 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਐਲਾਨ ਕੀਤੇ ਗਏ ਨਤੀਜੇ 'ਚੋਂ ਬੀ.ਕਾਮ ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਡਾ. ਮਨੀ ਛਾਬੜਾ ਨੇ ਦੱਸਿਆ ਕਿ ਬੀ. ਕਾਮ ਸਮੈਸਟਰ ਪਹਿਲਾ ਦੀ ਵਿਦਿਆਰਥਣ ਪ੍ਰਦੀਪ ਕੌਰ ਸਪੁੱਤਰੀ ਰਣਧੀਰ ਸਿੰਘ ਨੇ 8.36 ਐਸ.ਜੀ.ਪੀ.ਏ ਨਾਲ ਪਹਿਲਾ ਸਥਾਨ ਅਤੇ ਰਿਪਨਜੀਤ ਕੌਰ ਸਪੁੱਤਰੀ ਅਮਰਜੀਤ ਸਿੰਘ ਨੇ 8.20 ਐਸ.ਜੀ.ਪੀ.ਏ ਨਾਲ ਦੂਜਾ ਅਤੇ ਜਸਪ੍ਰੀਤ ਕੌਰ ਸਪੁੱਤਰੀ ਸਰਬਜੀਤ ਸਿੰਘ ਨੇ 8.04 ਐਸ.ਜੀ.ਪੀ.ਏ ਨਾਲ ਤੀਜਾ ਸਥਾਨ ਹਾਸਲ ਕਰਕੇ ਮਾਪਿਆਂ ਦਾ ਨਾਂ ਉੱਚੀਆਂ ਬੁਲੰਦੀਆਂ ਤੇ ਲਿਜਾ ਕੇ ਕਾਲਜ ਅਤੇ ਮਾਪਿਆਂ ਦਾ ਮਾਣ ਵਧਾਇਆ | ਵਿਦਿਆਰਥੀਆਂ ਦੀ ਇਸ ਉੱਘੀ ਪ੍ਰਾਪਤੀ ਲਈ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ.ਜਸਬੀਰ ਕੌਰ ਵੱਲੋਂ ਵਿਦਿਆਰਥੀਆਂ, ਮਾਪਿਆਂ ਅਤੇ ਮਿਹਨਤੀ ਸਟਾਫ਼ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇੰਜ. ਸਵਰਨ ਸਿੰਘ ਅਤੇ ਬੀਬੀ ਗੁਰਪ੍ਰੀਤ ਕੌਰ ਮੈਂਬਰ ਐੱਸ.ਜੀ.ਪੀ .ਸੀ., ਕਾਲਜ ਦੇ ਡਾਇਰੈਕਟਰ ਇੰਜ.ਨਿਮਰਤਾ ਕੌਰ ਅਤੇ ਇੰਜ.ਹਰਨਿਆਮਤ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ |