ਭੁਲੱਥ, 8 ਅਪ੍ਰੈਲ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਵਲੋਂ ਕੀਨੀਆਂ ਦੇ ਪ੍ਰਸਿੱਧ ਮੈਰਾਥਨ ਦੌੜਾਕ ਵਿਸਲੇ ਕੀਬੀਚੀ ਨੂੰ ਕੋਚ ਨਿਯੁਕਤ ਕੀਤਾ ਗਿਆ ਹੈ | ਡਾ. ਸੁਨੀਲ ਸ਼ਰਮਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਸਲੇ ਕੀਬੀਚੀ ਵਿਦਿਆਰਥੀਆਂ ਨੂੰ ਮੈਰਾਥਨ ਦੌੜਾਂ ਅਤੇ ਟਰੈਕ ਦੌੜਾਂ ਦੀ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਦੇਣਗੇ ਤਾਂ ਕਿ ਵਿਦਿਆਰਥੀਆਂ ਦਾ ਖੇਡ ਜਗਤ 'ਚ ਵੀ ਉੱਜਵਲ ਭਵਿੱਖ ਤਿਆਰ ਕੀਤਾ ਜਾ ਸਕੇ | ਜ਼ਿਕਰਯੋਗ ਹੈ ਕਿ ਵਿਸਲੇ ਕੀਬੀਚੀ ਨੇ ਮੈਰਾਥਨ ਦੌੜ ਰਫ਼ਤਾਰ ਜਲੰਧਰ 'ਚ 21 ਕਿੱਲੋਮੀਟਰ 62 ਮਿੰਟ ਵਿਚ ਦੌੜ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਜਲੰਧਰ ਹਾਫ਼ ਮੈਰਾਥਨ ਲਈ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ | ਡਾ, ਸੁਨੀਲ ਸ਼ਰਮਾ ਨੇ ਦੱਸਿਆ ਕਿ ਇਹ ਸਾਡੇ ਸਾਰੇ ਭੁਲੱਥ ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਜਿਹੇ ਯੋਧੇ ਸਾਡੇ 'ਚ ਮੌਜੂਦ ਹਨ ਅਤੇ ਸਾਡੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਰਹੇ ਹਨ |