ਤਲਵੰਡੀ ਚੌਧਰੀਆਂ, 9 ਅਪ੍ਰੈਲ (ਪਰਸਨ ਲਾਲ ਭੋਲਾ)-ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਦਾ ਜਨਮ ਦਿਹਾੜਾ ਸਮੂਹ ਸੰਗਤ ਤਲਵੰਡੀ ਚੌਧਰੀਆਂ ਵਲੋਂ ਗੁਰਦੁਆਰਾ ਬੇਬੇ ਨਾਨਕੀ ਸ੍ਰੀ ਖੂਹ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ | ਰੱਖੇ ਗਏ ਸ੍ਰੀ ਅਖੰਡ ਪਾਠਾਂ ਸਾਹਿਬ ਦੇ ਭੋਗ ਪਾਏ ਗਏ | ਭਾਈ ਹਰਚੰਦ ਸਿੰਘ ਭਾਰਜ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਬੇਬੇ ਨਾਨਕੀ ਸ੍ਰੀ ਖੂਹ ਸਾਹਿਬ ਤਲਵੰਡੀ ਚੌਧਰੀਆਂ ਨੇ ਆਪਣੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਵਿਸ਼ੇਸ਼ ਤੌਰ 'ਤੇ ਸੱਦੇ ਭਾਈ ਜਸਵਿੰਦਰ ਸਿੰਘ ਕਥਾ ਵਾਚਕ ਵਲੋਂ ਬੇਬੇ ਨਾਨਕੀ ਜੀ ਦੇ ਜੀਵਨ ਤੇ ਆਪਣੇ ਛੋਟੇ ਵੀਰ ਨਾਲ ਅਤਿਅੰਤਾਂ ਦੇ ਪਿਆਰ ਸੰਬੰਧੀ ਸੰਗਤਾਂ ਨੂੰ ਕਈ ਪ੍ਰਸੰਗ ਸੁਣਾਏ | ਇਸ ਤੋਂ ਇਲਾਵਾ ਉਨ੍ਹਾਂ ਬਾਬਾ ਨਾਨਕ ਜੀ ਦੇ ਜੀਵਨ ਤੇ ਉਨ੍ਹਾਂ ਦੇ ਸੁਲਤਾਨਪੁਰ ਵਿਚ ਕੀਤੇ ਕਾਰਜਾਂ ਸੰਬੰਧੀ ਸੰਗਤਾਂ ਨੂੰ ਭਰਪੂਰ ਜਾਣਕਾਰੀ ਦਿੱਤੀ | ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਲੱਡੂ, ਬਾਬਾ ਲੱਖਾ ਸਿੰਘ, ਹਰਜਿੰਦਰ ਸਿੰਘ ਘੁਮਾਣ ਸਾਬਕਾ ਸਰਪੰਚ, ਮਾਸਟਰ ਬਲਵਿੰਦਰ ਸਿੰਘ ਓਠੀ, ਸੁਖਦੇਵ ਸਿੰਘ ਜੋਸਨ, ਸੁਖਦੇਵ ਸਿੰਘ ਗ੍ਰੰਥੀ, ਗਿਆਨ ਸਿੰਘ ਸ਼ਹਿਰੀਆ, ਸੰਤੋਖ ਸਿੰਘ ਸਾਬਕਾ ਇੰਸਪੈਕਟਰ, ਕੀਰਤਨਪਾਲ ਸਿੰਘ ਸੰਧੂ, ਹਰਦਿਆਲ ਸਿੰਘ ਸੰਧੂ, ਲਖਵਿੰਦਰ ਸਿੰਘ ਮੈਂਬਰ, ਨਿਸ਼ਾਨ ਸਿੰਘ ਸੰਧੂ, ਸਤਨਾਮ ਸਿੰਘ ਸੋਡੀ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਫੌਜੀ, ਸੁਰਿੰਦਰ ਸਿੰਘ ਥਿਾੰਦ, ਪੂਰਨ ਸਿੰਘ, ਗਿਆਨ ਸਿੰਘ ਮਾਢਲੀਆ, ਸਤਨਾਮ ਸਿੰਘ, ਮੈਂਬਰ ਲਖਵਿੰਦਰ ਸਿੰਘ ਲੱਖਾ, ਜੋਗਿੰਦਰ ਸਿੰਘ ਰਤਨਪਾਲ, ਗੁਰਮੇਲ ਸਿੰਘ ਕਾਨਾ, ਨਿਸ਼ਾਨ ਸਿੰਘ ਸੰਧੂ, ਹਰਦੇਵ ਸਿੰਘ ਬੱਬੂ, ਪਾਠੀ ਗੁਰਸੇਵਕ ਸਿੰਘ, ਬਾਬਾ ਗਿਆਨ ਸਿੰਘ ਰਣਜੀਤ ਸਿੰਘ ਸੋਢੀ ਭਜਨ ਸਿੰਘ ਸ਼ਹਿਰ ਗਿਆ ਬਲਵਿੰਦਰ ਸਿੰਘ ਘੁੰਮਣ, ਮੱਘਰ ਸਿੰਘ ਸੰਧੂ, ਹਰਜੀਤ ਸਿੰਘ ਜਸਪਾਲ ਸਿੰਘ ਬਿੱਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ |