02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਿਵਲ ਹਸਪਤਾਲ ਫਗਵਾੜਾ ਵਿਖੇ ਵਿਸ਼ਵ ਹਾਰਟ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ

ਫਗਵਾੜਾ, 2 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਦਿਲ ਦੀਆਂ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਵਿਸ਼ਵ ਹਾਰਟ ਦਿਵਸ’ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪ੍ਰਾਸ਼ਰ, ਸੀਨੀਅਰ ਮੈਡੀਕਲ ਅਫ਼ਸਰ ਡਾ.

Ad Position 21
No active advertisement
ਅਜੀਤ ਡੈਸਕ 03-10-2026
ਫਗਵਾੜਾ, 2 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਦਿਲ ਦੀਆਂ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਵਿਸ਼ਵ ਹਾਰਟ ਦਿਵਸ’ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪ੍ਰਾਸ਼ਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਸਿਮਰਦੀਪ ਕੌਰ ਦੀ ਅਗਵਾਈ ਅਤੇ ਡਾ. ਦਰਸ਼ਨ ਬੱਧਨ ਮੈਡੀਕਲ ਸਪੈਸ਼ਲਿਸਟ ਦੀ ਸੁਚੱਜੀ ਦੇਖ ਰੇਖ ਹੇਠ ਮਨਾਇਆ ਗਿਆ | ਇਸ ਸੰਬੰਧੀ ਸਿਵਲ ਹਸਪਤਾਲ ਫਗਵਾੜਾ ‘ਚ ਆਏ ਮਰੀਜ਼ਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ ‘ਚ ਬੋਲਦਿਆਂ ਡਾ. ਦਰਸ਼ਨ ਬੱਧਨ ਨੇ ਆਖਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਨੋਰਥ ਲੋਕਾਂ ਨੂੰ ਦਿਲ ਦੇ ਦੌਰੇ ਅਤੇ ਹੋਰ ਹਾਰਟ ਬਿਮਾਰੀਆਂ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣਾ ਅਤੇ ਇਸ ਤੋਂ ਬਚਾਅ ਦੇ ਉਪਾਅ ਦੱਸਣਾ ਹੈ | ਇਸ ਮੌਕੇ ਉਨ੍ਹਾਂ ਨੇ ਸਿਹਤਮੰਦ ਦਿਲ ਲਈ ਜ਼ਰੂਰੀ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਭੋਜਨ ਵਿਚ ਤਲੇ ਹੋਏ, ਜ਼ਿਆਦਾ ਲੂਣ ਅਤੇ ਖੰਡ ਵਾਲੇ ਪਦਾਰਥਾਂ ਦੀ ਵਰਤੋਂ ਘਟਾਓ ਹਰੀਆਂ ਸਬਜ਼ੀਆਂ, ਫਲ ਅਤੇ ਫਾਈਬਰ ਯੁਕਤ ਖ਼ੁਰਾਕ ਸ਼ਾਮਲ ਕਰੋ , ਰੋਜ਼ਾਨਾ ਕਸਰਤ, ਘੱਟੋ-ਘੱਟ 30 ਮਿੰਟ ਰੋਜ਼ਾਨਾ ਸੈਰ, ਯੋਗਾ ਜਾਂ ਕੋਈ ਵੀ ਸਰੀਰਕ ਕਸਰਤ ਜ਼ਰੂਰ ਕਰੋ |
Ad Position 22
No active advertisement
ਪਿਛਲੀ ਖ਼ਬਰ ਮਕਸੂਦਪੁਰ ਗ੍ਰਾਮ ਵਿਕਾਸ ਸਭਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਕਸੂਦਪੁਰ ’ਚ ਤਿੰਨ ਰੋਜ਼ਾ ਸਫ਼ਾਈ ਅਭਿਆਨ ਸਮਾਪਤ ਅਗਲੀ ਖ਼ਬਰ ਗਮਾਡਾ ਮਾਮਲੇ ’ਚ ਮਾਨ ਸਰਕਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ-ਆਹਲੀ
Ad Position 24