ਸੈਨਿਕ ਸਕੂਲ ਕਪੂਰਥਲਾ ਦੀ 63ਵੀਂ ਸਾਲਾਨਾ ਐਥਲੈਟਿਕ ਮੀਟ ਦਾ ਮੇਜਰ ਜਨਰਲ ਪੀ.ਕੇ. ਸਿੰਘ ਵਲੋਂ ਉਦਘਾਟਨ
ਸਕੂਲ ਦੇ ਕੈਡਿਟਾਂ ਦੇ ਕਰਵਾਏ ਵੱਖ-ਵੱਖ ਦੌਡ਼ਾਂ ਦੇ ਮੁਕਾਬਲੇ
ਕਪੂਰਥਲਾ, 19 ਨਵੰਬਰ (ਅਮਰਜੀਤ ਕੋਮਲ)-ਸੈਨਿਕ ਸਕੂਲ ਕਪੂਰਥਲਾ ਦੀ 63ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਮੇਜਰ ਜਨਰਲ ਪੀ. ਕੇ.
ਕਪੂਰਥਲਾ, 19 ਨਵੰਬਰ (ਅਮਰਜੀਤ ਕੋਮਲ)-ਸੈਨਿਕ ਸਕੂਲ ਕਪੂਰਥਲਾ ਦੀ 63ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਮੇਜਰ ਜਨਰਲ ਪੀ.ਕੇ. ਸਿੰਘ, ਐਮ.ਐਸ. ਚੀਫ਼ ਆਫ਼ ਸਟਾਫ਼ ਹੈੱਡ ਕਵਾਟਰ 11 ਕੋਰ ਤੇ ਚੇਅਰਮੈਨ ਲੋਕਲ ਐਡਮਿਨਿਸਟ੍ਰੇਟਿਵ ਬੋਰਡ ਨੇ ਅਸਮਾਨ ’ਚ ਰੰਗ ਬਿਰੰਗੇ ਗੁਬਾਰੇ ਛੱਡ ਕੇ ਕੀਤਾ। ਇਸ ਮੌਕੇ ਬੋਲਦਿਆਂ ਮੇਜਰ ਜਨਰਲ ਪੀ.ਕੇ. ਸਿੰਘ ਨੇ ਸੈਨਿਕ ਸਕੂਲ ਦੇ ਕੈਡਿਟਾਂ ਨੂੰ ਖੇਡਾਂ ਵਿਚ ਨਿਰੰਤਰ ਸਰਗਰਮ ਰਹਿਣ, ਸ਼ਾਂਤੀ ਤੇ ਖੇਡ ਭਾਵਨਾ ਨਾਲ ਵੱਖ-ਵੱਖ ਮੁਕਾਬਲਿਆਂ ਨਾਲ ਭਾਗ ਲੈਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਰੀਰਕ, ਸਹਿਣਸ਼ੀਲਤਾ, ਮਾਨਸਿਕ ਮਜ਼ਬੂਤੀ ਤੇ ਦਬਾਅ ਵਾਲੀਆਂ ਸਥਿਤੀਆਂ ’ਚ ਬਿਹਤਰ ਪ੍ਰਦਰਸ਼ਨ ਕਰਨ ਦੀ ਯੋਗਤਾ ਇਕ ਸੈਨਿਕ ਅਧਿਕਾਰੀ ਲਈ ਬਹੁਤ ਜ਼ਰੂਰੀ ਹੈ।। ਉਨ੍ਹਾਂ ਕੈਡਿਟਾਂ ਨੂੰ ਦ੍ਰਿਡ਼ ਇਰਾਦੇ ਨਾਲ ਖੇਡਾਂ ’ਚ ਭਾਗ ਲੈਣ ਤੇ ਆਪਣੇ ਵਿਰੋਧੀਆਂ ਦਾ ਸਤਿਕਾਰ ਕਰਨ ਤੇ ਅਸਫ਼ਲਤਾਵਾਂ ਨੂੰ ਖੇਡ ਭਾਵਨਾ ਨਾਲ ਸਵੀਕਾਰ ਕਰਦਿਆਂ ਨਿਰੰਤਰ ਸੁਧਾਰ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ। ਮੇਜਰ ਜਨਰਲ ਸਿੰਘ ਨੇ ਕੈਡਿਟਾਂ ਨੂੰ ਵੱਡੇ ਸੁਪਨੇ ਦੇਖਣ ਤੇ ਭਾਰਤੀ ਹਥਿਆਰ ਬੰਦ ਸੈਨਾਵਾਂ, ਅੰਤਰਰਾਸ਼ਟਰੀ ਖੇਡਾਂ ਜਾਂ ਕਿਸੇ ਹੋਰ ਖੇਤਰ ਵਿਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਾਰੇ ਕੈਡਿਟਾਂ ਨੂੰ ਮੁਕਾਬਲਿਆਂ ਦੌਰਾਨ ਸਖ਼ਤ ਮਿਹਨਤ ਕਰਨ ਤੇ ਸਰਬੋਤਮ ਪ੍ਰਦਰਸ਼ਨ ਕਰਨਲ ਲਈ ਕਿਹਾ। ਇਸ ਤੋਂ ਪਹਿਲਾਂ ਸੈਨਿਕ ਸਕੂਲ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਆਈ. ਮਨੋਜ ਮੈਨਨ ਨੇ ਮੇਜਰ ਜਨਰਲ ਪੀ.ਕੇ. ਸਿੰਘ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਮੇਜਰ ਜਨਰਲ ਪੀ.ਕੇ. ਸਿੰਘ ਦੀ ਧਰਮ ਪਤਨੀ ਸ਼ਿਵਾਨੀ ਸਿੰਘ ਤੋਂ ਇਲਾਵਾ ਓਲੰਪੀਅਨ ਦੀਪਿਕਾ, ਰੀਨਾ ਖੋਖਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਖਿਡਾਰੀਆਂ ਕੈਡਿਟਾਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਾਂ ਵਿਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।