19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬਾਬਾ ਸਾਈਂ ਜੀ ਦੀ ਯਾਦ ’ਚ 14ਵਾਂ ਸਾਲਾਨਾ ਉਰਸ ਮੁਬਾਰਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਤਲਵੰਡੀ ਚੌਧਰੀਆਂ, 19 ਨਵੰਬਰ (ਪਰਸਨ ਲਾਲ ਭੋਲਾ)-ਪ੍ਰਵਾਸੀ ਭਾਰਤੀਆਂ, ਸਮੂਹ ਗ੍ਰਾਮ ਪੰਚਾਇਤ ਬੂਲਪੁਰ ਵਲੋਂ ਬਾਬਾ ਸਾਈਂ ਜੀ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਦਰਗਾਹ ਦੇ ਮੁੱਖ ਸੇਵਾਦਾਰ ਅਬਦੁਲ ਸਤਾਰ ਦੀ ਦੇਖ ਰੇਖ ਹੇਠ ਬਾਬਾ ਸਾਈਂ ਜੀ ਦੀ ਯਾਦ ’ਚ 14ਵਾਂ ਸਾਲਾਨਾ ਉਰਸ ਮੁਬਾਰਕ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਦੀ ਪਹਿਲੀ ਰਾਤ ਸਾਜਨ ਭੱਟੀ ਪ੍ਰਸਿੱਧ ਕੱਵਾਲ ਫਗਵਾਡ਼ੇ ਵਾਲਿਆਂ ਨੇ ਆਪਣੀਆਂ ਕੱਵਾਲੀਆਂ ਨਾਲ ਸੰਗਤਾਂ ਨੂੰ ਮੰਤਰ ਮੁਗਧ ਕੀਤਾ।

Ad Position 21
No active advertisement
ਅਜੀਤ ਡੈਸਕ 20-11-2026
ਤਲਵੰਡੀ ਚੌਧਰੀਆਂ, 19 ਨਵੰਬਰ (ਪਰਸਨ ਲਾਲ ਭੋਲਾ)-ਪ੍ਰਵਾਸੀ ਭਾਰਤੀਆਂ, ਸਮੂਹ ਗ੍ਰਾਮ ਪੰਚਾਇਤ ਬੂਲਪੁਰ ਵਲੋਂ ਬਾਬਾ ਸਾਈਂ ਜੀ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਦਰਗਾਹ ਦੇ ਮੁੱਖ ਸੇਵਾਦਾਰ ਅਬਦੁਲ ਸਤਾਰ ਦੀ ਦੇਖ ਰੇਖ ਹੇਠ ਬਾਬਾ ਸਾਈਂ ਜੀ ਦੀ ਯਾਦ ’ਚ 14ਵਾਂ ਸਾਲਾਨਾ ਉਰਸ ਮੁਬਾਰਕ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਦੀ ਪਹਿਲੀ ਰਾਤ ਸਾਜਨ ਭੱਟੀ ਪ੍ਰਸਿੱਧ ਕੱਵਾਲ ਫਗਵਾਡ਼ੇ ਵਾਲਿਆਂ ਨੇ ਆਪਣੀਆਂ ਕੱਵਾਲੀਆਂ ਨਾਲ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਸਵੇਰੇ 10 ਵਜੇ ਝੰਡਾ ਦੀ ਚਡ਼੍ਹਾਉਣ ਦੀ ਰਸਮ ਮੁੱਖ ਸੇਵਾਦਾਰ ਅਬਦੁਲ ਸਤਾਰ ਸਮੂਹ ਪ੍ਰਬੰਧਕੀ ਕਮੇਟੀ ਦੁਆਰਾ ਅਦਾ ਕੀਤੀ ਗਈ। ਬਾਅਦ ਦੁਪਹਿਰ ਸੱਭਿਆਚਾਰਕ ਪ੍ਰੋਗਰਾਮ ’ਚ ਕੁਮਾਰ ਸ਼ਿਵਾ, ਪ੍ਰਸਿੱਧ ਗਾਇਕ ਸ਼ਕੀਲ ਬਿੱਲਾ ਨੇ ਜਿੱਥੇ ਆਪਣੇ ਗੀਤਾਂ ਨਾਲ ਸੰਗਤਾਂ ਦਾ ਮਨੋਰੰਜਨ ਕੀਤਾ। ਉੱਥੇ ਹੀ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੇ ਮਨੀਸ਼ਾ ਦੀਪਕ ਦੀ ਦੋਗਾਣਾ ਜੋਡ਼ੀ ਨੇ ਸੰਗਤਾਂ ਦਾ ਆਪਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹਿਆ। ਇਸ ਤੋਂ ਪਹਿਲਾਂ ਦਰਗਾਹ ਦੇ ਮੁੱਖ ਸੇਵਾਦਾਰ ਅਬਦੁਲ ਸਿਤਾਰ, ਪਰਵੇਜ਼ ਖਾਨ, ਕੇਵਲ ਸਿੰਘ ਫੌਜੀ, ਸਰਪੰਚ ਗੁਰਬਚਨ ਸਿੰਘ ਬਸਤੀ ਬੂਲਪੁਰ, ਸਰਪੰਚ ਦਲਜੀਤ ਕੌਰ, ਬਲਦੇਵ ਸਿੰਘ ਚੰਦੀ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਮਹਿਰੋਕ, ਸੁਖਦੇਵ ਸਿੰਘ ਸੇਵਾ ਮੁਕਤ ਐੱਚ.ਐੱਚ.ਓ, ਕੁਲਵਿੰਦਰ ਸਿੰਘ ਥਿੰਦ, ਸਰਵਣ ਸਿੰਘ ਚੰਦੀ ਵਲੋਂ ਸਾਂਝੇ ਤੌਰ ’ਤੇ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੇ ਮਨੀਸ਼ਾ ਦੀਪਕ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮੁਖ਼ਤਿਆਰ ਸਹੋਤਾ ਟਿੱਬਾ ਵਲੋਂ ਬਖ਼ੂਬੀ ਸ਼ਾਇਰਾਨਾ ਅੰਦਾਜ਼ ਵਿਚ ਨਿਭਾਈ ਗਈ। ਸਰਵਣ ਸਿੰਘ ਚੰਦੀ ਨੇ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਆਈ ਹੋਈ ਸਾਰੀਆਂ ਸੰਗਤਾਂ ਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਮੇਲੇ ਨੂੰ ਸਫ਼ਲ ਬਣਾਉਣ ਲਈ ਰਾਜੂ ਮਲਿਕ, ਅਬਦੁਲ ਅਜੀਜ, ਸ਼ਮੀਰ ਮਲਿਕ, ਸਰਦਾਰ ਮੁਹੰਮਦ, ਬੂਟਾ ਮੁਹੰਮਦ, ਰਾਜਾ, ਲਵਪ੍ਰੀਤ ਸਿੰਘ, ਸਾਹਿਲ ਸ਼ਨੀ, ਮਨਪ੍ਰੀਤ ਸਿੰਘ ਪੰਜਾਬ ਪੁਲਿਸ, ਸੰਦੀਪ ਸਿੰਘ, ਵਿੱਕੀ ਬੂਲਪੁਰ,ਲਖਵਿੰਦਰ ਸਿੰਘ, ਅਰੁਨ ਭੱਟੀ, ਰੋਬਿਨ, ਵਿਪਨ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਦਿਲਸ਼ਾਨ ਮਲਿਕ, ਪਾਲਾ, ਰਹਿਮਾਨ ਮਲਿਕ, ਸ਼ਹਿਜਾਦ ਮਲਿਕ, ਕਰਨਜੋਤ, ਨਵਰਾਜ, ਨਵ, ਕਰਨ ਆਦਿ ਨੇ ਨਿਸ਼ਕਾਮ ਸੇਵਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਡਾਲਾ ਵਿਖੇ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਆਪਣੇ ਪੱਧਰ ’ਤੇ ਕਰਵਾ ਰਹੀ ਹੈ ਸਫ਼ਾਈ ਤੇ ਰੌਸ਼ਨੀ ਦੇ ਪ...
Ad Position 24