02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦੁਕਾਨਦਾਰ ਨੂੰ ਚਕਮਾ ਦੇ ਕੇ ਚੋਰ ਨੋਟਾਂ ਦੇ ਹਾਰ ਤੇ ਹੋਰ ਕੀਮਤੀ ਸਾਮਾਨ ਲੈ ਕੇ ਹੋਇਆ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 11-04-2026
ਨਡਾਲਾ, 10 ਅਪ੍ਰੈਲ (ਰਘਬਿੰਦਰ ਸਿੰਘ)-ਅੱਜ ਸ਼ਾਮ ਕਰੀਬ ਸਾਢੇ ਸੱਤ ਵਜੇ ਦੇ ਕਰੀਬ ਨਡਾਲਾ-ਬੇਗੋਵਾਲ ਰੋਡ ਸਥਿਤ ਸੰਨੀ ਜਨਰਲ ਸਟੋਰ 'ਤੇ ਇਕ ਵਿਅਕਤੀ ਦੁਕਾਨ ਤੋਂ ਖ਼ਰੀਦਦਾਰੀ ਕਰਕੇ ਪੈਸੇ ਦਿੱਤੇ ਬਿਨਾਂ ਉਥੋਂ ਰਫ਼ੂ ਚੱਕਰ ਹੋ ਗਿਆ | ਇਸ ਸੰਬੰਧੀ ਸਨੀ ਅਰੋੜਾ ਪੁੱਤਰ ਵਿਜੇ ਅਰੋੜਾ ਨੇ ਦੱਸਿਆ ਕਿ ਇਕ ਵਿਅਕਤੀ ਉਕਤ ਸਮੇਂ ਦੁਕਾਨ ਅੰਦਰ ਆਇਆ ਅਤੇ ਨੋਟਾਂ ਦੇ ਹਾਰ ਦੀ ਮੰਗ ਕਰਨ ਲੱਗਾ ਇਸ ਦੌਰਾਨ ਉਸ ਨੂੰ ਚਾਰ ਨੋਟਾਂ ਦੇ ਹਾਰ ਅਤੇ ਉਸਨੇ ਹੋਰ ਕੀਮਤੀ ਸਾਮਾਨ ਲਿਆ ਤੇ ਤਕਰੀਬਨ ਉਸ ਦਾ ਸਾਢੇ 11 ਹਜ਼ਾਰ ਰੁਪਏ ਦਾ ਬਿੱਲ ਬਣਿਆ, ਉਸ ਨੂੰ ਸਾਰਾ ਸਾਮਾਨ ਲਿਫ਼ਾਫ਼ੇ 'ਚ ਪਾ ਕੇ ਦੇ ਦਿੱਤਾ ਅਤੇ ਉਹ ਗੂਗਲ ਪੇਅ ਰਾਹੀਂ ਪੈਸੇ ਪਾਉਣ ਲਈ ਕਹਿਣ ਲੱਗਾ | ਇਸ ਦੌਰਾਨ ਦੁਕਾਨ ਤੇ ਹੋਰ ਵੀ ਗਾਹਕ ਸੀ ਤਾਂ ਉਹ ਇਕਦਮ ਦੁਕਾਨ ਦੇ ਬਾਹਰ ਗਿਆ ਤੇ ਆਪਣੇ ਸਾਥੀ ਨਾਲ ਸਕੂਟਰੀ 'ਤੇ ਬਹਿ ਕੇ ਢਿਲਵਾਂ ਰੋਡ ਵੱਲ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਅਸੀਂ ਉਸ ਦਾ ਪਿੱਛਾ ਵੀ ਕੀਤਾ ਪਰ ਹਨੇਰੇ ਦਾ ਫ਼ਾਇਦਾ ਚੁੱਕ ਕੇ ਉਹ ਕਿਧਰੇ ਗਾਇਬ ਹੋ ਗਿਆ ਤੇ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਨਡਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਡਾ. ਚੱਬੇਵਾਲ ਤੇ ਡੀ. ਸੀ. ਨੇ ਦਾਣਾ ਮੰਡੀ ਵਿਖੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਨਡਾਲਾ ਪੁਲਿਸ ਵਲੋਂ 130 ਪ੍ਰੈਗਾ ਕੈਪਸੂਲ ਸਣੇ ਇਕ ਕਾਬੂ <br/>
Ad Position 24
No active advertisement