01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਾਬਾ ਸਾਹਿਬ ਡਾ. ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਮੁਹੱਲਾ ਮਹਿਤਾਬਗੜ੍ਹ ਵਿਖੇ ਸਮਾਗਮ 14 ਨੂੰ

Ad Position 21
No active advertisement
ਅਜੀਤ ਡੈਸਕ 11-04-2026
ਹੁਸੈਨਪੁਰ, 10 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਐਸ. ਸੀ./ਬੀ. ਸੀ. ਅਧਿਆਪਕ ਯੂਨੀਅਨ, ਭਾਰਤੀ ਸਮਾਜ ਨਿਰਮਾਣ ਸੰਘ, ਬਾਬਾ ਸਾਹਿਬ ਅੰਬੇਡਕਰ ਕਲਚਰ ਐਂਡ ਲਿਟਰੇਰੀ ਸੁਸਾਇਟੀ ਅਤੇ ਟੀਮ ਵਿਜ਼ਨ ਵਲੋਂ, 14 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ ਦੇ ਕਮਿਊਨਿਟੀ ਹਾਲ 'ਚ ਇਕ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਫੂਲੇ, ਅੰਬੇਡਕਰ ਦੀ ਵਿਚਾਰਧਾਰਾ ਪ੍ਰਚਾਰਕ ਸੰਗਠਨ ਸ਼ਾਮਲ ਹੋਣਗੇ | ਇਸ ਸੰਬੰਧੀ ਪ੍ਰਧਾਨ ਜੀਤ ਸਿੰਘ, ਰਣਜੀਤ ਸਿੰਘ ਅਤੇ ਕੁਸ਼ਲ ਕੁਮਾਰ ਨੇ ਦੱਸਿਆ ਕਿ ਪ੍ਰੋਗਰਾਮ ਦੇ ਮੁੱਖ ਮਹਿਮਾਨ ਤਿਲਕ ਰਾਜ ਸਾਰੰਗਲ ਸਾਬਕਾ ਪਿ੍ੰਸੀਪਲ ਸਕੱਤਰ ਪੰਜਾਬ ਸਰਕਾਰ ਅਤੇ ਡਾ. ਪਿ੍ੰਸੀਪਲ ਗੁਰਮੀਤ ਸਿੰਘ ਕਲਾਰਮਜਰੀ ਵਿਸ਼ੇਸ਼ ਮਹਿਮਾਨ ਹੋਣਗੇ | ਮੁੱਖ ਬੁਲਾਰੇ ਵਜੋਂ ਇੰਜੀਨੀਅਰ ਜੀਤ ਸਿੰਘ ਜ਼ੋਨਲ ਪ੍ਰਧਾਨ ਆਲ ਇੰਡੀਆ ਐਸ. ਸੀ./ਐਸ. ਟੀ. ਰੇਲਵੇ ਕਰਮਚਾਰੀ ਐਸੋਸੀਏਸ਼ਨ ਆਰ. ਸੀ. ਐਫ., ਸਵਾਮੀ ਰਾਜਪਾਲ ਪ੍ਰਧਾਨ ਫੂਲੇ ਅੰਬੇਡਕਰ ਲਿਟਰੇਰੀ ਸੁਸਾਇਟੀ, ਰਣਜੀਤ ਸਿੰਘ ਜਨਰਲ ਸਕੱਤਰ ਭਾਰਤੀ ਸਮਾਜ ਨਿਰਮਾਣ ਸੰਘ ਪੰਜਾਬ, ਕੁਸ਼ਲ ਕੁਮਾਰ ਆਗੂ ਟੀਮ ਵਿਜਨ ਪ੍ਰਧਾਨਗੀ ਭਾਸ਼ਣ ਦੇ ਲਈ ਸ਼ਾਮਿਲ ਹੋਣਗੇ | ਇਸ ਮੌਕੇ ਇੰਜੀਨੀਅਰ ਜੀਤ ਸਿੰਘ ਦੁਆਰਾ ਲਿਖੀ ਗਈ ਕਿਤਾਬ 'ਗਿਆਨ ਦੇ ਪ੍ਰਤੀਕ ਬਾਬਾ ਸਾਹਿਬ ਅੰਬੇਡਕਰ' 'ਤੇ ਆਧਾਰਿਤ ਇਕ ਲਿਖਤੀ ਪ੍ਰੀਖਿਆ ਕਰਵਾਈ ਜਾ ਰਿਹਾ ਹੈ, ਜਿਸ 'ਚ ਵੱਖ-ਵੱਖ ਸਕੂਲਾਂ ਦੇ ਬੱਚੇ ਹਿੱਸਾ ਲੈਣਗੇ | ਪ੍ਰੋਗਰਾਮ ਦੀ ਸ਼ੁਰੂਆਤ ਇੰਜੀਨੀਅਰ ਦਰਸ਼ਨ ਸਿੰਘ ਦੁਆਰਾ ਕੀਤੀ ਜਾਵੇਗੀ ਜਦਕਿ ਐਡਵੋਕੇਟ ਦਲਜੀਤ ਸਿੰਘ ਸਹੋਤਾ, ਸੇਵਾਮੁਕਤ ਡਿਪਟੀ ਸੁਪਰਡੈਂਟ ਆਫ਼ ਪੁਲਿਸ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਨੌਜਵਾਨਾਂ ਨੇ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ ਅਗਲੀ ਖ਼ਬਰ ਝਗੜੇ ਉਪਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚੀਆਂ ਦੋ ਧਿਰਾਂ ਦਰਮਿਆਨ ਮੁੜ ਹੋਈ ਲੜਾਈ <br/>
Ad Position 24
No active advertisement