ਸੁਲਤਾਨਪੁਰ ਲੋਧੀ, 10 ਅਪ੍ਰੈਲ (ਥਿੰਦ)-ਵਰਲਡ ਹੈਲਥ ਡੇ ਮੌਕੇ 'ਤੇ ਫਾਲਕਨ ਇੰਟਰਨੈਸ਼ਨਲ ਸਕੂਲ ਵਿਚ 5ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ | ਇਸ ਗਤੀਵਿਧੀ ਦਾ ਮੁੱਖ ਉਦੇਸ਼ ਸਿਹਤ ਬਾਰੇ ਜਾਗਰੂਕਤਾ ਫੈਲਾਉਣਾ ਤੇ ਵਿਦਿਆਰਥੀਆਂ ਦੀ ਰਚਨਾਤਮਕ ਯੋਗਤਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਦੌਰਾਨ ਵਿਦਿਆਰਥੀਆਂ ਨੇ ਸਿਹਤਮੰਦ ਤੇ ਖ਼ੁਸ਼ਹਾਲ ਜੀਵਨ ਸੰਬੰਧੀ ਸੁੰਦਰ ਪੋਸਟਰ ਤਿਆਰ ਕੀਤੇ | 8ਵੀਂ ਜਮਾਤ 'ਚੋਂ ਅਨਨਿਆ ਪਹਿਲੇ, 9ਵੀਂ 'ਚੋਂ ਸੁਖਮਨਪ੍ਰੀਤ ਕੌਰ ਤੇ ਏਕਮਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ, 6ਵੀਂ ਜਮਾਤ ਦੀ ਪ੍ਰਭਲੀਨ ਕੌਰ ਤੇ 7ਵੀਂ ਜਮਾਤ ਦਾ ਹਰਜਾਪ ਸਿੰਘ ਦਾ ਦੂਜੇ ਅਤੇ 6ਵੀਂ ਦੀ ਹਰਪਲਦੀਪ ਕੌਰ ਤੇ 7ਵੀਂ ਦੀ ਗੁਰਨੂਰ ਕੌਰ ਤੀਜੇ ਸਥਾਨ 'ਤੇ ਰਹੀ | ਇਸ ਮੌਕੇ ਸੀਨੀਅਰ ਵਿੰਗ ਦੀ ਹੈੱਡ ਇੰਚਾਰਜ ਬਲਜੀਤ ਕੌਰ ਜੋਸਨ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸਰਾਹਨਾ ਕੀਤੀ | ਸਕੂਲ ਦੇ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ |