ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਆਪਣੀ ਰਸੋਈ 'ਚ ਯੂ. ਐਸ. ਏ. ਵਾਸੀ ਨਵਜੋਤ ਸਿੰਘ ਨੇ ਆਪਣੇ ਪਿਤਾ ਦੇ ਜਨਮ ਦਿਨ 'ਤੇ ਲੰਗਰ ਲਾਇਆ <br/>

Ad Position 21
No active advertisement
ਅਜੀਤ ਡੈਸਕ 11-04-2026
ਕਪੂਰਥਲਾ, 10 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਗਰੀਬ ਲੋਕਾਂ ਨੂੰ 10 ਰੁਪਏ ਪ੍ਰਤੀ ਥਾਲੀ ਦੇ ਹਿਸਾਬ ਨਾਲ ਪਿਛਲੇ 9 ਵਰਿ੍ਹਆਂ ਤੋਂ ਨਿਰੰਤਰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾ ਰਹੀ 'ਆਪਣੀ ਰਸੋਈ' ਨੇੜੇ ਦੇਵੀ ਤਲਾਬ ਕਪੂਰਥਲਾ ਵਿਖੇ ਯੂ. ਐਸ. ਏ. ਵਾਸੀ ਨਵਜੋਤ ਸਿੰਘ ਵਲੋਂ ਆਪਣੇ ਪਿਤਾ ਸੇਵਾ ਮੁਕਤ ਪਿ੍ੰਸੀਪਲ ਬਲਬੀਰ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ 'ਚ ਵਿਸ਼ੇਸ਼ ਲੰਗਰ ਲਗਾਇਆ | ਲੰਗਰ ਵਰਤਾਉਣ ਦੀ ਸੇਵਾ ਯੂ. ਐਸ. ਏ. ਵਾਸੀ ਮਨਬੀਰ ਸਿੰਘ ਸਹਾਏ, ਜਗਬੀਰ ਸਿੰਘ ਸਹਾਏ ਤੇ ਸੇਵਾ ਮੁਕਤ ਡੀ. ਪੀ. ਈ. ਰਣਜੀਤ ਸਿੰਘ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ ਤੇ ਹੋਰ ਸ਼ਖ਼ਸੀਅਤਾਂ ਵਲੋਂ ਨਿਭਾਈ ਗਈ | ਨਵਜੋਤ ਸਿੰਘ, ਮਨਜੋਤ ਸਿੰਘ ਤੇ ਮਨਬੀਰ ਸਿੰਘ ਸਹਾਏ ਨੇ ਆਪਣੀ ਰਸੋਈ ਦੇ ਸੰਚਾਲਕ, ਉੱਘੇ ਹੋਮਿਓਪੈਥਿਕ ਡਾ. ਰਾਜੀਵ ਧੀਰ ਤੇ ਗੁਰਜੀਤ ਬਾਵਾ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਡਾ. ਧੀਰ ਨੇ ਦੱਸਿਆ ਕਿ ਕੁਝ ਦਾਨੀ ਸ਼ਖ਼ਸੀਅਤਾਂ ਵਲੋਂ ਸਮੇਂ ਸਮੇਂ ਦਿੱਤੇ ਜਾ ਰਹੇ ਯੋਗਦਾਨ ਸਦਕਾ ਉਹ ਆਪਣੀ ਰਸੋਈ ਨੂੰ ਨਿਰੰਤਰ ਚਲਾਉਣ ਵਿਚ ਸਫ਼ਲ ਹੋਏ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਲੋੜਵੰਦ ਵਿਅਕਤੀਆਂ ਨੂੰ ਭਵਿੱਖ 'ਚ ਵੀ ਇਸੇ ਤਰ੍ਹਾਂ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇ | ਇਥੇ ਵਰਨਣਯੋਗ ਹੈ ਕਿ ਆਪਣੀ ਰਸੋਈ 'ਚ ਵੱਖ-ਵੱਖ ਖੇਤਰਾਂ ਨਾਲ ਸਾਂਬੰਧਿਤ ਸ਼ਖ਼ਸੀਅਤਾਂ ਲੰਗਰ ਦੀ ਸੇਵਾ ਕਰਦੀਆਂ ਰਹਿੰਦੀਆਂ ਹਨ ਤੇ ਇਹ ਰਸੋਈ ਗਰੀਬ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਨੂੰ ਫੋਗਿੰਗ ਮਸ਼ੀਨ ਦੀ ਮਦਦ <br/> ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਨਗਰ ਨਿਗਮ ਦੀ ਪਹਿਲੀ ਤਰਜੀਹ-ਅਨੁਪਮ ਕਲੇਰ <br/>
Ad Position 24
No active advertisement