ਫਗਵਾੜਾ, 10 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਦੇ ਨਤੀਜਿਆਂ 'ਚੋਂ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਪਲਾਹੀ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਪੁੱਤਰੀ ਸੋਮ ਨਾਥ ਨੇ 600 'ਚੋਂ 587 ਅੰਕ ਪ੍ਰਾਪਤ ਕਰਕੇ ਜ਼ਿਲੇ੍ਹ ਵਿਚੋਂ ਚੌਥਾ ਤੇ ਪੰਜਾਬ 'ਚੋਂ 166ਵਾਂ ਅੰਕ ਪ੍ਰਾਪਤ ਕਰਕੇ ਮੈਰਿਜ ਸੂਚੀ ਵਿਚ ਨਾਂਅ ਦਰਜ ਕਰਵਾਇਆ | ਇਸ ਮੌਕੇ ਅਮਨਪ੍ਰੀਤ ਕੌਰ ਨੇ ਆਖਿਆ ਕਿ ਮੈਨੂੰ ਇਹ ਕਾਮਯਾਬੀ ਮੈਨੂੰ ਪੜ੍ਹਾ ਰਹੇ ਟੀਚਰਾਂ ਦੀ ਬਦੌਲਤ ਮਿਲੀ ਹੈ ਮੈਂ ਇਹ ਮੁਕਾਮ ਬਿਨਾਂ ਟਿਊਸ਼ਨ ਹਾਸਲ ਕੀਤੀ | ਇਸ ਪ੍ਰਾਪਤੀ 'ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ ਤੇ ਸਕੂਲ ਪਿ੍ੰਸੀਪਲ ਸੀਤਲ ਲੋਈ ਨੇ ਅਮਨਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਆਖਿਆ ਮੈਰਿਟ ਸੂਚੀ ਵਿੱਚ ਨਾਂਅ ਆਉਣਾ ਜ਼ਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਹੈ | ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਮਿਹਨਤੀ ਸਟਾਫ ਦੀ ਬਦੌਲਤ ਬੱਚੇ ਇਸ ਤਰ੍ਹਾਂ ਦੀ ਪੁਜ਼ੀਸ਼ਨਾਂ ਹਾਸਲ ਕਰਦੇ ਹਨ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਉਨ੍ਹਾਂ ਨੇ ਸਕੂਲ ਦੇ ਸਮੂਹ ਸਟਾਫ ਨੂੰ ਵੀ ਵਧਾਈ ਦਿੰਦਿਆਂ ਆਖਿਆ ਕਿ ਸਕੂਲ ਦਾ ਸਮੂਹ ਸਟਾਫ ਹੀ ਵਧਾਈ ਦਾ ਪਾਤਰ ਜਿਹੜਾ ਬੱਚਿਆ ਨੂੰ ਟਿਊਸ਼ਨ ਮੁਕਤ ਬਣਾ ਕੇ ਖ਼ੁਦ ਵਧੀਆ ਮਿਹਨਤ ਕਰਵਾ ਰਹੇ ਹਨ ਤਾਂ ਹੀ ਬੱਚੇ ਇਸ ਮੁਕਾਮ 'ਤੇ ਪਹੁੰਚ ਰਹੇ ਹਨ |