ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਛੇ ਕਨਾਲ ਦਸ ਮਰਲੇ ਪੰਚਾਇਤੀ ਜ਼ਮੀਨ ਦਾ ਨਾਜਾਇਜ਼ ਕਬਜ਼ਾ ਛਡਵਾਇਆ <br/>

Ad Position 21
No active advertisement
ਅਜੀਤ ਡੈਸਕ 11-04-2026
ਤਲਵੰਡੀ ਚੌਧਰੀਆਂ, 10 ਅਪ੍ਰੈਲ (ਪਰਸਨ ਲਾਲ ਭੋਲਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਡੀ. ਡੀ. ਪੀ. ਓ. ਗੁਰ ਪ੍ਰਤਾਪ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀ. ਡੀ. ਪੀ. ਓ. ਗੁਰਮੀਤ ਸਿੰਘ ਕਾਹਲੋਂ ਦੀ ਅਗਵਾਈ ਤੇ ਪੰਚਾਇਤ ਅਫ਼ਸਰ ਭੁਪਿੰਦਰ ਸਿੰਘ ਮਾਲ ਵਿਭਾਗ ਪਟਵਾਰੀ, ਗੁਰਚਰਨ ਸਿੰਘ ਤੇ ਕਸ਼ਮੀਰ ਸਿੰਘ ਪੰਚਾਇਤ ਸਕੱਤਰ ਦੀ ਸਾਂਝੀ ਦੇਖ-ਰੇਖ ਹੇਠ ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਨੂੰ ਜਾਂਦੀ ਚਾਰ ਮਾਰਗੀ ਸੜਕ ਤੇ ਸੁਲੱਖਣ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਤਲਵੰਡੀ ਚੌਧਰੀਆਂ ਪਾਸੋਂ ਛੇ ਕਨਾਲ 10 ਮਰਲੇ ਪੰਚਾਇਤੀ ਜ਼ਮੀਨ ਦਾ ਨਾਜਾਇਜ਼ ਕਬਜ਼ਾ ਛਡਾਇਆ ਗਿਆ | ਗੌਰਤਲਬ ਹੈ ਕਿ ਸੁਲੱਖਣ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਤਲਵੰਡੀ ਚੌਧਰੀਆਂ ਦੇ ਬਣਦੀ ਸੱਤ ਕਨਾਲ ਜ਼ਮੀਨ ਪੂਰੀ ਕਰ ਦਿੱਤੀ ਗਈ ਹੈ | ਸਰਪੰਚ ਬਲਵਿੰਦਰ ਸਿੰਘ ਲੱਡੂ ਨੇ ਅੱਗੇ ਦੱਸਿਆ ਕਿ ਨਾਜਾਇਜ਼ ਕਬਜ਼ਾ ਛੁਡਾਉਣ ਉਪਰੰਤ 6 ਕਨਾਲ 10 ਮਰਲੇ ਜ਼ਮੀਨ ਸੁਲੱਖਣ ਸਿੰਘ ਪੁੱਤਰ ਪਾਲਾ ਸਿੰਘ ਨੂੰ ਠੇਕੇ 'ਤੇ ਦੇ ਦਿੱਤੀ ਹੈ ਅਤੇ ਇਸ ਠੇਕੇ ਦੀ ਰਸੀਦ ਕਸ਼ਮੀਰ ਸਿੰਘ ਪੰਚਾਇਤ ਸਕੱਤਰ ਨੇ ਕੱਟ ਦਿੱਤੀ ਹੈ | ਸਰਪੰਚ ਬਲਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਅੱਗੇ ਦੱਸਿਆ ਕਿ ਨਗਰ ਨਿਵਾਸੀਆਂ ਨੂੰ ਨਿਰਮਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਸੱਜਣਾਂ ਪਾਸ ਪੰਚਾਇਤੀ ਜ਼ਮੀਨ ਅਤੇ ਜਿਨ੍ਹਾਂ ਅਜੇ ਰਸੀਦ ਨਹੀਂ ਕਟਾਈ ਤੁਰੰਤ ਕਟਾ ਲੈਣ ਅਗਰ ਕੋਈ ਸੱਜਣ ਕੁਤਾਹੀ ਕਰਦਾ ਹੈ ਤਾਂ ਮਾਲ ਵਿਭਾਗ ਉਸ ਪਾਸੋਂ ਗ੍ਰਾਮ ਪੰਚਾਇਤ ਦੀ ਸਲਾਹ ਨਾਲ ਜ਼ਮੀਨ 'ਤੇ ਨਾਜਾਇਜ਼ ਕੀਤਾ ਕਬਜ਼ਾ ਛੁਡਾ ਸਕਦਾ ਹੈ | ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਲੱਡੂ, ਜਸਕੰਵਲ ਸਿੰਘ ਬਲਾਕ ਪ੍ਰਧਾਨ 'ਆਪ', ਭੁਪਿੰਦਰ ਸਿੰਘ ਪੰਚਾਇਤ ਅਫ਼ਸਰ ਗੁਰਚਰਨ ਸਿੰਘ ਪਟਵਾਰੀ, ਪੰਚਾਇਤ ਸਕੱਤਰ ਕਸ਼ਮੀਰ ਸਿੰਘ, ਮੇਜਰ ਸਿੰਘ, ਪੰਚ ਵੀਰਪਾਲ, ਸਰਬਜੀਤ ਸ਼ੱਬਾ, ਸੁਲੱਖਣ ਸਿੰਘ, ਰਣਜੀਤ ਸਿੰਘ ਰਾਣਾ ਨੰਡਾ, ਮਾਸਟਰ ਪਰਸਨ ਲਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਤੇ 53 ਨਸ਼ੀਲੀਆਂ ਗੋਲੀਆਂ ਸਮੇਤ ਔਰਤ ਨੂੰ ਕਾਬੂ <br/> ਅਗਲੀ ਖ਼ਬਰ ਐਸ. ਡੀ. ਐਮ. ਰੁਪਿੰਦਰ ਪਾਲ ਸਿੰਘ ਵਲੋਂ ਦਾਣਾ ਮੰਡੀ ਭੁਲੱਥ ਵਿਖੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24
No active advertisement