ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕੋਲੇ ਦੇ ਰੇਟ ਵਧਣ ਨਾਲ ਭੱਠੇ ਬੰਦ ਹੋਣ ਦੀ ਕਗਾਰ 'ਤੇ, ਮਚੀ ਹਾਹਾਕਾਰ

Ad Position 21
No active advertisement
ਅਜੀਤ ਡੈਸਕ 11-04-2026

ਨਡਾਲਾ, 10 ਅਪ੍ਰੈਲ (ਰਘਬਿੰਦਰ ਸਿੰਘ)-ਇਲਾਕੇ ਸਮੇਤ ਸੂਬੇ ਭਰ ਵਿਚ ਕੋਲੇ ਦੇ ਰੇਟਾਂ 'ਚ ਹੋਏ ਭਾਰੀ ਵਾਧੇ ਕਾਰਨ ਇੱਟਾਂ ਦੇ ਭੱਠੇ ਸੰਕਟ ਵਿਚ ਆ ਗਏ ਹਨ | ਭੱਠਾ ਮਾਲਕਾਂ ਮੁਤਾਬਿਕ ਕੋਲੇ ਦੀਆਂ ਕੀਮਤਾਂ ਚੜ੍ਹਨ ਨਾਲ ਉਨ੍ਹਾਂ ਦੀ ਲਾਗਤ ਕਾਫੀ ਵੱਧ ਗਈ ਹੈ, ਜਿਸ ਕਰਕੇ ਕਈ ਭੱਠੇ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਏ ਹਨ | ਇਸ ਸੰਬੰਧੀ ਬੀ. ਕੇ. ਓ. ਐਸੋਸੀਏਸ਼ਨ ਦੇ ਪ੍ਰਧਾਨ ਸੁਖਪਾਲ ਸਿੰਘ ਪੰਨੂ ਨੇ ਦੱਸਿਆ ਕਿ ਕੋਲੇ ਦੇ ਰੇਟਾਂ ਵਿਚ ਲਗਾਤਾਰ ਵਾਧਾ ਹੋਣ ਕਾਰਨ ਇੱਟਾਂ ਤਿਆਰ ਕਰਨ ਦੀ ਲਾਗਤ ਬਹੁਤ ਵੱਧ ਗਈ ਹੈ | ਇਸ ਦਾ ਸਿੱਧਾ ਅਸਰ ਇੱਟਾਂ ਦੇ ਭਾਅ 'ਤੇ ਪਿਆ ਹੈ, ਜੋ ਹੁਣ ਅਸਮਾਨ ਛੂਹ ਰਹੇ ਹਨ | ਇੱਟਾਂ ਦੇ ਭਾਅ ਵਧਣ ਨਾਲ ਨਿਰਮਾਣ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਆਮ ਲੋਕਾਂ ਨੂੰ ਘਰ ਬਣਾਉਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭੱਠਾ ਮਾਲਕਾਂ ਅਤੇ ਮਜ਼ਦੂਰਾਂ ਵਿਚ ਇਸ ਸਥਿਤੀ ਕਾਰਨ ਚਿੰਤਾ ਦਾ ਮਾਹੌਲ ਹੈ | ਮਜ਼ਦੂਰਾਂ ਨੂੰ ਡਰ ਹੈ ਕਿ ਜੇ ਭੱਠੇ ਬੰਦ ਹੋਏ ਤਾਂ ਉਨ੍ਹਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿਚ ਪੈ ਜਾਵੇਗੀ | ਭੱਠਾ ਯੂਨੀਅਨ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਲੇ ਦੇ ਰੇਟਾਂ 'ਤੇ ਕਾਬੂ ਪਾਇਆ ਜਾਵੇ ਅਤੇ ਭੱਠਾ ਉਦਯੋਗ ਨੂੰ ਰਾਹਤ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਿਰਜਣਾ ਕੇਂਦਰ ਤੇ ਇਪਟਾ ਦੇ ਪ੍ਰਧਾਨ ਵਲੋਂ ਡੀ. ਸੀ. ਨੂੰ ਬੂਟਾ ਤੇ ਪੁਸਤਕਾਂ ਦਾ ਸੈੱਟ ਭੇਟ... ਅਗਲੀ ਖ਼ਬਰ ਕੈਂਬਰਿਜ ਸਕੂਲ ਵਿਖੇ ਇੰਡਕਸ਼ਨ ਡੇ ਮਨਾਇਆ
Ad Position 24
No active advertisement