10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵਿਸ਼ਵ ਹੋਮਿਓਪੈਥੀ ਦਿਵਸ ਮੌਕੇ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 13-04-2026
ਫਗਵਾੜਾ, 12 ਅਪੈ੍ਰਲ (ਹਰਜੋਤ ਸਿੰਘ ਚਾਨਾ)-ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਲੋਂ ਹੋਮਿਓਪੈਥੀ ਦੇ ਜਨਮਦਾਤਾ ਡਾ. ਸੈਮੂਅਲ ਹੇਨੀਮਾਨ ਦੇ 271ਵੇਂ ਜਨਮ ਦਿਨ ਮੌਕੇ ਵਿਸ਼ਵ ਹੋਮਿਓਪੈਥੀ ਦਿਵਸ ਸੰਬੰਧੀ ਸਮਾਗਮ ਹੋਮਿਓਪੈਥੀ ਵਿਭਾਗ ਜਲੰਧਰ ਦੇ ਸਹਿਯੋਗ ਨਾਲ ਕਰਵਾਇਆ, ਜਿਸ ਦਾ ਉਦਘਾਟਨ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਰਿਬਨ ਕੱਟ ਕੇ ਆਪਣੇ ਕਰ ਕਮਲਾਂ ਦੇ ਨਾਲ ਕੀਤਾ | ਇਸ ਦੌਰਾਨ ਆਯੋਜਿਤ ਹੋਮਿਓਪੈਥੀ ਦੇ ਫ਼੍ਰੀ ਮੈਡੀਕਲ ਕੈਂਪ ਵਿਚ ਸੀ. ਐਚ. ਸੀ. ਅੱਪਰਾ ਤੋਂ ਪਹੁੰਚੇ ਹੋਮਿਓਪੈਥੀ ਵਿਭਾਗ ਦੇ ਡਾਕਟਰਾਂ ਨੇ ਟੀਮ ਲੀਡਰ ਡਾ. ਅਰਚਨਾ ਕੋਹਲੀ ਦੀ ਅਗਵਾਈ ਹੇਠ ਸ਼ੂਗਰ, ਬਲੱਡ ਪੈ੍ਰਸ਼ਰ, ਜੋੜਾਂ ਦੇ ਦਰਦ, ਐਲਰਜੀ ਤੇ ਹੋਰ ਰੋਗਾਂ ਦੀ ਜਾਂਚ ਕੀਤੀ | ਟੀਮ 'ਚ ਸ਼ਾਮਿਲ ਡਾ. ਅਰਚਨਾ ਕੋਹਲੀ ਤੋਂ ਇਲਾਵਾ ਡਾ. ਕਮਲਜੀਤ ਕੌਰ, ਜਨਕ ਰਾਜ (ਡਿਸਪੈਂਸਰ) ਤੇ ਮਨਜੀਤ ਕੌਰ ਨੇ ਕਰੀਬ 300 ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜ ਅਨੁਸਾਰ ਫ਼੍ਰੀ ਦਵਾਈਆਂ ਦਿੱਤੀਆਂ | ਉਨ੍ਹਾਂ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹੋਮਿਓਪੈਥੀ ਇਲਾਜ ਨਾਲ ਰੋਗਾਂ ਨੂੰ ਜੜੋਂ੍ਹ ਮੁਕਾਇਆ ਜਾ ਸਕਦਾ ਹੈ ਤੇ ਇਨ੍ਹਾਂ ਦਵਾਈਆਂ ਦਾ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ | ਰਘਬੋਤਰਾ ਨੇ ਡਾ. ਸੈਮੂਅਲ ਹੇਨੀਮਾਨ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਹਾਜ਼ਰੀਨ ਨੂੰ ਹੋਮਿਓਪੈਥੀ ਦਵਾਈਆਂ ਨਾਲ ਰੋਗਾਂ ਦਾ ਇਲਾਜ ਕਰਵਾਉਣ ਲਈ ਪ੍ਰੇਰਿਆ | ਬਲੱਡ ਬੈਂਕ ਵਲੋਂ ਡਾਕਟਰਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਕੁਲਦੀਪ ਦੁੱਗਲ, ਮੋਹਨ ਲਾਲ ਤਨੇਜਾ, ਗੁਲਸ਼ਨ ਕਪੂਰ, ਸੁਧਾ ਬੇਦੀ, ਰੂਪ ਲਾਲ, ਐਸ. ਸੀ. ਚਾਵਲਾ, ਰਾਕੇਸ਼ ਗਾਬਾ, ਟੀ. ਡੀ. ਚਾਵਲਾ, ਹਰਬੰਸ ਲਾਲ, ਤਾਰਾ ਚੰਦ ਚੁੰਬਰ, ਵਿਸ਼ਵਾਮਿੱਤਰ ਸ਼ਰਮਾ, ਅਸ਼ੋਕ ਸ਼ਰਮਾ ਰਿਟਾ. ਸਟੇਸ਼ਨ ਮਾਸਟਰ, ਗੁਰਦੀਪ ਸਿੰਘ ਕੰਗ ਆਦਿ ਸ਼ਾਮਿਲ ਸਨ |
ਨਗਰ ਕੀਰਤਨ ਕੱਲ੍ਹ
ਫਗਵਾੜਾ, 12 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਚੌੜਾ ਖੂਹ ਫਗਵਾੜਾ ਵਲੋਂ ਖ਼ਾਲਸਾ ਸਾਜਨਾ ਦਿਹਾੜੇ ਦੇ ਸੰਬੰਧ 'ਚ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਚੌੜਾ ਖੂਹ ਤੋਂ 14 ਅਪ੍ਰੈਲ ਨੂੰ ਸਵੇਰੇ 6 ਵਜੇ ਤੋ ਸਜਾਇਆ ਜਾ ਰਿਹਾ ਹੈ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆ ਤੋਂ ਹੁੰਦਾ ਹੋਇਆ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਸਮਾਪਤ ਹੋਵੇਗਾ | ਇਸ ਸੰਬੰਧੀ ਜਾਣਕਾਰੀ ਤਜਿੰਦਰ ਸਿੰਘ ਬਾਵਾ ਤੇ ਗੁਰਮੀਤ ਸਿੰਘ ਰਾਵਲਪਿੰਡੀ ਨੇ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀਆਂ ਦੀ ਸੁਧਾਈ ਦੇ ਨਾਂਅ 'ਤੇ ਵੋਟਰਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ-ਜਥੇਦਾਰ ਬੂਲੇ <br/> ਅਗਲੀ ਖ਼ਬਰ ਢਿਲਵਾਂ ਦਾ ਵਿਸਾਖੀ ਮੇਲਾ ਸ਼ੁਰੂ
Ad Position 24