09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬਹਿਬਲ ਕਲਾਂ ਗੋਲੀ ਕਾਂਡ ਤੇ ਬੇਅਦਬੀਆਂ ਦੇ ਪੰਜ ਕੇਸ ਪੰਜਾਬ ਤੋਂ ਬਾਹਰ ਸ਼ਿਫ਼ਟ ਕਰਨਾ ਨਿੰਦਣ ਯੋਗ-ਖਹਿਰਾ

Ad Position 21
No active advertisement
ਅਜੀਤ ਡੈਸਕ 13-04-2026
ਭੁਲੱਥ, 12 ਅਪ੍ਰੈਲ (ਮੇਹਰ ਚੰਦ ਸਿੱਧੂ)-ਬਹਿਬਲ ਕਲਾ ਗੋਲੀਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਪੰਜ ਕੇਸ ਪੰਜਾਬ ਤੋਂ ਬਾਹਰ ਸ਼ਿਫ਼ਟ ਕਰਨਾ ਅਤਿ ਨਿੰਦਣਯੋਗ ਹੈ | ਇਹ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ 11 ਸਾਲ 'ਚ ਇਕ ਵੀ ਕੇਸ ਵਿਚ ਕੋਈ ਚਲਾਨ ਨਹੀਂ ਪੇਸ਼ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਕੇਸਾਂ ਅੰਦਰ ਹਲੇ ਤੱਕ ਕੋਈ ਇਨਸਾਫ਼ ਨਹੀਂ ਮਿਲ ਸਕਿਆ ਤੇ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਇਨ੍ਹਾਂ ਕੇਸਾਂ ਨਾਲ ਜੁੜੀਆਂ ਹਨ ਪਰ ਮੌਜੂਦਾ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਕੋਈ ਇਨਸਾਫ਼ ਨਹੀਂ ਕੀਤਾ, ਜੇਕਰ ਮੌਜੂਦਾ ਸਰਕਾਰ ਨੇ ਬੇਅਦਬੀਆਂ ਸੰਬੰਧੀ ਸਰਗਰਮੀ ਦਿਖਾਈ ਹੁੰਦੀ ਤਾਂ ਇਨਸਾਫ਼ ਜ਼ਰੂਰ ਮਿਲ ਸਕਦਾ ਸੀ | ਪਰ ਇਨ੍ਹਾਂ ਇਹਨਾਂ ਬੇਅਦਬੀਆਂ ਸੰਬੰਧੀ ਕੇਸ ਪੰਜਾਬ ਤੋਂ ਬਾਹਰ ਸ਼ਿਫ਼ਟ ਕਰਨ ਦੀ ਕਾਰਵਾਈ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬੱਸ ਤੋਂ ਡਿੱਗਣ ਕਾਰਨ ਬਜ਼ੁਰਗ ਜ਼ਖ਼ਮੀ <br/> ਅਗਲੀ ਖ਼ਬਰ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਲਈ ਸਰਕਾਰ ਮੁਆਵਜ਼ਾ ਦੇਵੇ-ਐਚ. ਐਸ. ਵਾਲੀਆ
Ad Position 24