08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਫਗਵਾੜਾ ਦੇ ਪ੍ਰਸਿੱਧ ਕਾਰੋਬਾਰੀ ਧਰਮਿੰਦਰ ਕੁਮਾਰ ਟੋਨੀ ਬਣੇ ਵਪਾਰ ਵਿੰਗ ਦੇ ਸੂਬਾ ਜਨਰਲ ਸਕੱਤਰ <br/>

Ad Position 21
No active advertisement
ਅਜੀਤ ਡੈਸਕ 13-04-2026
ਫਗਵਾੜਾ, 12 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੀ ਨਾਮਵਰ ਸ਼ਖ਼ਸੀਅਤ ਤੇ ਸਵਰਨਕਾਰ ਧਰਮਿੰਦਰ ਕੁਮਾਰ ਟੋਨੀ ਨੂੰ ਸ਼ੋ੍ਰਮਣੀ ਅਕਾਲੀ ਦਲ ਨੇ ਵਪਾਰ ਵਿੰਗ ਦਾ ਸੂਬਾਈ ਜਨਰਲ ਸਕੱਤਰ ਨਿਯੁਕਤ ਕੀਤਾ | ਇਹ ਨਿਯੁਕਤੀ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਐਨ. ਕੇ. ਸ਼ਰਮਾ ਵਲੋਂ ਕੀਤੀ ਗਈ | ਇਸ ਨਿਯੁਕਤੀ 'ਤੇ ਹਿੰਦੂ ਭਾਈਚਾਰੇ ਅਤੇ ਸਵਰਨਕਾਰ ਸੰਘ ਵਿਚ ਕਾਫ਼ੀ ਖ਼ੁਸ਼ੀ ਦੀ ਲਹਿਰ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਧਰਮਿੰਦਰ ਕੁਮਾਰ ਟੋਨੀ ਨੂੰ ਵੱਡਾ ਮਾਣ ਦੇ ਕੇ ਸਵਰਨਕਾਰ ਸੰਘ ਦੀਆਂ ਸਮੱਸਿਆ ਦੇ ਸਥਾਈ ਹੱਲ ਲਈ ਸੰਭਵ ਯਤਨ ਕਰੇਗਾ | ਧਰਮਿੰਦਰ ਕੁਮਾਰ ਟੋਨੀ ਫਗਵਾੜਾ ਸਿਟੀ ਕਲੱਬ ਦੇ ਜਨਰਲ ਸਕੱਤਰ ਵੀ ਹਨ ਅਤੇ ਸਵਰਨਕਾਰ ਸੰਘ ਦੇ ਵੱਖ-ਵੱਖ ਅਹੁਦਿਆਂ 'ਤੇ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਫਗਵਾੜਾ 'ਚ ਕਾਰੋਬਾਰੀ ਦਾ ਵਧੀਆਂ ਰੁਤਬਾ ਰੱਖਣ ਵਾਲੇ ਧਰਮਿੰਦਰ ਕੁਮਾਰ ਟੋਨੀ ਦੀ ਦੁਆਬੇ 'ਚ ਪੂਰੀ ਪਕੜ ਹੈ | ਧਰਮਿੰਦਰ ਕੁਮਾਰ ਟੋਨੀ ਨੇ ਆਪਣੀ ਇਸ ਨਿਯੁਕਤੀ 'ਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਪਾਰ ਵਿੰਗ ਦੇ ਸੂਬਾ ਪ੍ਰਧਾਨ ਐਨ. ਕੇ. ਸ਼ਰਮਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਵਪਾਰ ਵਿੰਗ ਦਾ ਜਨਰਲ ਸਕੱਤਰ ਬਣਾ ਕੇ ਦੁਆਬੇ ਦੇ ਲੋਕਾਂ ਦੀਆਂ ਸਮੱਸਿਆ ਦੇ ਹੱਲ ਲਈ ਇਹ ਮਾਣ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ 'ਤੇ ਬੀ. ਡੀ. ਪੀ. ਓ. ਨਡਾਲਾ ਖ਼ਿਲਾਫ਼ ਵਿਭਾਗ ਨੇ ਦਿੱਤੇ ਜਾਂਚ ਦੇ ਹੁਕਮ ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਨੇ ਡੀ. ਐਸ. ਪੀ. ਦਫ਼ਤਰ ਮੂਹਰੇ ਦਿੱਤਾ ਧਰਨਾ <br/>
Ad Position 24