02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੈਫਰਨ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਫਗਵਾੜਾ, 18 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸੀ. ਬੀ. ਐਸ. ਸੀ. ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚੋਂ ਸੈਫਰਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਧੀਆਂ ਮੱਲਾ ਮਾਰ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੇ ਇੰਦਰਵੀਰ ਸਿੰਘ ਨੇ 96.4 ਫ਼ੀਸਦੀ ਅੰਕ ਲੈ ਕੇ ਸਕੂਲ 'ਚ ਪਹਿਲਾ ਸਥਾਨ ਜਦਕਿ ਗੁਰਵਿੰਦਰ ਬਸਰਾ ਨੇ 95.4 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ | ਗੁਰਵਿੰਦਰ ਨੇ ਵਿਗਿਆਨ ਵਿਸ਼ੇ 'ਚ 100 ਅਤੇ ਸਮਾਜਿਕ ਵਿਗਿਆਨ ਵਿਚ 99 ਅੰਕ ਹਾਸਿਲ ਕਰਕੇ ਵਿਸ਼ੇਸ਼ ਪ੍ਰਦਰਸ਼ਨ ਕੀਤਾ | ਸਕੂਲ ਨੇ ਇਕ ਵਾਰ ਫਿਰ ਆਪਣੇ ਉੱਚ ਕੋਟੀ ਦੇ ਨਤੀਜਿਆਂ ਰਾਹੀਂ ਵਿੱਦਿਅਕ ਮਿਆਰ, ਵਿਸ਼ਵ ਪੱਧਰੀ ਸੋਚ ਤੇ ਸਰਬਪੱਖੀ ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਸਾਬਤ ਕੀਤੀ ਹੈ | ਸਕੂਲ ਦੇ ਵਿਦਿਆਰਥੀ ਕਸ਼ਿਸ਼ ਨੇ 94.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਸਕੂਲ ਟਾਪਰ ਇੰਦਰਵੀਰ ਸਿੰਘ ਨੇ ਕਿਹਾ ਕਿ ਉਹ ਮੈਡੀਕਲ ਦੀ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੇ ਹਨ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ | ਗੁਰਵਿੰਦਰ ਬਸਰਾ ਨੇ ਕਿਹਾ ਕਿ ਉਹ ਮਕੈਨੀਕਲ ਇੰਜੀਨੀਅਰ ਬਣਨਾ ਚਾਹੁੰਦੇ ਹਨ, ਜਦਕਿ ਕਸ਼ਿਸ਼ ਨੇ ਵੀ ਇੰਜੀਨੀਅਰ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੰਕਲਪ ਜਤਾਇਆ | ਸਾਰੇ ਵਿਦਿਆਰਥੀਆਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਸਕੂਲ ਦੀ ਪਿ੍ੰਸੀਪਲ ਡਾ. ਸੰਦੀਪਾ ਸੂਦ ਨੂੰ ਦਿੱਤਾ, ਜਿਨ੍ਹਾਂ ਦੇ ਮਾਰਗਦਰਸ਼ਨ ਅਤੇ ਪ੍ਰੇਰਣਾ ਨਾਲ ਇਹ ਸ਼ਾਨਦਾਰ ਨਤੀਜੇ ਸੰਭਵ ਹੋਏ | ਇਸ ਮੌਕੇ ਸਕੂਲ ਦੀ ਵਾਈਸ ਚੇਅਰਪਰਸਨ ਇੰਦਰਜੀਤ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ | ਸਕੂਲ ਦੀ ਪਿ੍ੰਸੀਪਲ ਡਾ. ਸੰਦੀਪਾ ਸੂਦ ਨੇ ਖ਼ੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਸਹਿਯੋਗ ਅਤੇ ਮਾਪਿਆਂ ਦੇ ਸਾਥ ਦਾ ਸਾਂਝਾ ਨਤੀਜਾ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਦਿੱਤੀ ਛੋਟ ਤੋਂ ਬਾਅਦ ਢਿਲਵਾਂ ਮੰਡੀ 'ਚ ਕਣਕ ਦੀ ਆਮਦ ਤੇਜ਼ ਹੋਈ <br/> ਅਗਲੀ ਖ਼ਬਰ ਸਿੱਖ ਜਥੇਬੰਦੀਆਂ ਨੇ ਬੰਗਾ ਰੋਡ ਦਾ ਨਾਂਅ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਾਰਗ ਰੱਖਣ ਦਾ ਕੀਤਾ ਸਵਾਗਤ
Ad Position 24