03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਾਰ ਐਸੋਸੀਏਸ਼ਨ ਭੁਲੱਥ ਵਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ 'ਚ ਪਾਠ ਕਰਵਾਏ <br/>

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਭੁਲੱਥ, 18 ਅਪ੍ਰੈਲ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਬਾਰ ਐਸੋਸੀਏਸ਼ਨ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਰ ਦੇ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਦੀ ਅਗਵਾਈ ਵਿਚ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਭੋਗ ਉਪਰੰਤ ਭਾਈ ਸਾਹਿਬ ਭਾਈ ਸੁਬੇਗ ਸਿੰਘ ਕੀਰਤਨੀ ਜਥਾ ਗੁਰਦੁਆਰਾ ਸੰਤਸਰ ਸਾਹਿਬ ਭੁਲੱਥ ਵਾਲਿਆਂ ਵਲੋਂ ਕੀਰਤਨ ਰਾਹੀਂ ਇਕੱਤਰ ਹੋਈਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਸਮਾਗਮ ਦੌਰਾਨ ਉਚੇਚੇ ਤੌਰ 'ਤੇ ਜੱਜ ਸਾਹਿਬਾਨਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਜੁਡੀਸ਼ੀਅਲ ਕੋਰਟ ਭੁਲੱਥ ਜੱਜ ਸ਼ਗੁਨ, ਫੈਮਲੀ ਕੋਰਟ ਜੱਜ ਕੰਵਰਦੀਪ ਕੌਰ ਚਾਹਲ, ਐਡਵੋਕੇਟ ਰਾਜਬੀਰ ਸਿੰਘ ਬਾਵਾ ਬਾਰ ਐਸੋਸੀਏਸ਼ਨ ਕਪੂਰਥਲਾ, ਐਡਵੋਕੇਟ ਰਕੇਸ਼ ਸ਼ਰਮਾ, ਐਡਵੋਕੇਟ ਮਲਕੀਤ ਸਿੰਘ, ਐਡਵੋਕੇਟ ਸੰਦੀਪ ਸਿੰਘ ਵਾਲੀਆ, ਐਡਵੋਕੇਟ ਜਸਕੀਰਤ ਸਿੰਘ, ਐਡਵੋਕੇਟ ਵਿਕਾਸ ਉਪਲ, ਐਡਵੋਕੇਟ ਗੁਰਜਿੰਦਰ ਸਿੰਘ ਢਿੱਲੋਂ, ਐਡਵੋਕੇਟ ਵਰੁਣ ਕੁਮਾਰ, ਐਡਵੋਕੇਟ ਗੁਰਜਿੰਦਰ ਸਿੰਘ ਵਾਲੀਆ, ਐਡਵੋਕੇਟ ਜੇ.ਜੇ.ਐਸ. ਅਰੋੜਾ, ਐਡਵੋਕੇਟ ਦੀਪਕਾ ਸਹੋਤਾ, ਐਡਵੋਕੇਟ ਹਰਪ੍ਰੀਤ ਕੌਰ, ਐਡਵੋਕੇਟ ਏਕਤਾ, ਐਡਵੋਕੇਟ ਸਤਪਾਲ ਵਧਾਵਨ, ਐਡਵੋਕੇਟ ਮਨਿੰਦਰ ਸਿੰਘ ਸੈਕਟਰੀ, ਐਡਵੋਕੇਟ ਸੁਖਵਿੰਦਰ ਸਿੰਘ ਬੋਪਾਰਾਏ, ਐਡਵੋਕੇਟ ਗੁਰਪ੍ਰੀਤ ਸਿੰਘ ਰਤਨ, ਐਡਵੋਕੇਟ ਮਨਦੀਪ ਸਿੰਘ, ਐਡਵੋਕੇਟ ਏ.ਪੀ.ਐਸ. ਬੇਦੀ, ਐਡਵੋਕੇਟ ਧਰੁਵ ਗੁਪਤਾ, ਐਡਵੋਕੇਟ ਅਨੂਪ ਸਿੰਘ ਪ੍ਰਧਾਨ ਲੀਗਲ ਵਿੰਗ, ਐਡਵੋਕੇਟ ਪੰਥਜੀਤ ਸਿੰਘ ਪੱਡਾ, ਐਡਵੋਕੇਟ ਅਭਿਸ਼ੇਕ ਢੱਲ, ਐਡਵੋਕੇਟ ਨਵਜਿੰਦਰ ਸਿੰਘ, ਐਡਵੋਕੇਟ ਜਗਜੀਤ ਸਿੰਘ ਟਾਂਡੀ, ਐਡਵੋਕੇਟ ਰਾਜਦੀਪ ਸਿੰਘ, ਐਡਵੋਕੇਟ ਸੁਖਦੇਵ ਸਿੰਘ, ਐਡਵੋਕੇਟ ਕੰਵਲਜੀਤ ਸਿੰਘ ਢਿੱਲੋਂ, ਐਡਵੋਕੇਟ ਬਲਵੀਰ ਸਿੰਘ, ਐਡਵੋਕੇਟ ਨਵਨੀਤ ਕੁਮਾਰ, ਐਡਵੋਕੇਟ ਆਜ਼ਾਦ ਸਿੱਧੂ, ਐਡਵੋਕੇਟ ਮੰਜੂ ਬਾਲਾ, ਐਡਵੋਕੇਟ ਸਰਬਜੀਤ ਕੌਰ, ਰੀਡਰ ਗੁਰਮੇਲ ਸਿੰਘ, ਸਟੈਨੋ ਪਾਰੁਸ਼ ਸਹੋਤਾ, ਰਾਹੁਲ ਕੁਮਾਰ, ਅਰੁਣ, ਕਲਰਕ ਸਾਜਨ ਬੇਗੋਵਾਲ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੰਡ ਰਾਏਪੁਰ ਅਰਾਈਆਂ ਵਿਖੇ ਕਬੱਡੀ ਖੇਡ ਮੇਲਾ ਕਰਵਾਇਆ <br/> ਅਗਲੀ ਖ਼ਬਰ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨ ਟਰੱਸਟ ਨੇ ਡਾ. ਅੰਬੇਡਕਰ ਜੈਅੰਤੀ ਮਨਾਈ <br/>
Ad Position 24