ਸੁਲਤਾਨਪੁਰ ਲੋਧੀ, 18 ਅਪ੍ਰੈਲ (ਥਿੰਦ)-ਸਟੱਡੀ, ਟੂਰਿਸਟ ਤੇ ਸਪਾਊਜ ਵੀਜ਼ਿਆਂ ਲਈ ਪੰਜਾਬ ਦੀ ਸਭ ਤੋਂ ਵੱਧ ਭਰੋਸੇਮੰਦ ਤੇ ਵਿਸ਼ਵਾਸਯੋਗ ਸੰਸਥਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵਲੋਂ ਯੂ. ਕੇ., ਕੈਨੇਡਾ, ਅਮਰੀਕਾ, ਯੂਰਪ, ਸ਼ੈਨੇਗਨ, ਸਾਈਪ੍ਰਸ ਨਿਊਜ਼ੀਲੈਂਡ ਤੇ ਆਸਟਰੇਲੀਆ ਆਦਿ ਦੇਸ਼ਾਂ ਦੇ ਸਟੱਡੀ, ਟੂਰਿਸਟ ਤੇ ਸਪਾਊਜ ਵੀਜ਼ਿਆਂ ਸੰਬੰਧੀ ਮੈਗਾ ਸੈਮੀਨਾਰ 28 ਅਪ੍ਰੈਲ ਨੂੰ ਸਾਹਮਣੇ ਬੱਸ ਅੱਡਾ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ 'ਚ ਪ੍ਰਸਿੱਧ ਵੀਜ਼ਾ ਮਾਹਿਰ ਉਮੀਦਵਾਰਾਂ ਨਾਲ ਸਿੱਧੀ ਗੱਲਬਾਤ ਕਰਨਗੇ ਤੇ ਉਨ੍ਹਾਂ ਦੇ ਹਰ ਸਵਾਲ ਦਾ ਮੌਕੇ 'ਤੇ ਜਵਾਬ ਦੇਣਗੇ | ਇਸ ਸੰਬੰਧੀ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਦੇ ਐਮ. ਡੀ. ਨਵਪ੍ਰੀਤ ਸਿੰਘ ਤੇ ਮੈਨੇਜਰ ਮਹਿਕ ਚੋਪੜਾ ਨੇ ਦੱਸਿਆ ਕਿ ਵਾਹਿਗੁਰੂ ਅਕੈਡਮੀ ਵਲੋਂ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਨੂੰ ਵਿਦੇਸ਼ਾਂ 'ਚ ਉਚੇਰੀ ਪੜ੍ਹਾਈ ਕਰਨ ਤੇ ਉੱਥੇ ਸਥਾਪਿਤ ਹੋਣ ਦਾ ਮੌਕਾ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਵਾਹਿਗੁਰੂ ਅਕੈਡਮੀ ਨੇ ਰਿਕਾਰਡਤੋੜ ਵੀਜ਼ੇ ਲਗਵਾ ਕੇ ਪੰਜਾਬੀਆਂ 'ਚ ਵੱਡਾ ਵਿਸ਼ਵਾਸ ਪੈਦਾ ਕੀਤਾ ਹੈ | ਉਨ੍ਹਾਂ ਨੇ ਕਿਹਾ ਵਾਹਿਗੁਰੂ ਅਕੈਡਮੀ ਦਾ ਵੀਜ਼ਾ ਸਕਸੈੱਸ ਰੇਟ ਹਮੇਸ਼ਾ 100 ਫ਼ੀਸਦੀ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਸੈਮੀਨਾਰ ਦੌਰਾਨ ਉਮੀਦਵਾਰ ਕਿਸੇ ਵੀ ਦੇਸ਼ ਦੇ ਵੀਜ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਯੂ. ਕੇ., ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਹੁਣ ਅਸਾਨੀ ਨਾਲ ਲੱਗ ਰਹੇ ਹਨ | ਮਈ ਇਨਟੈਕ ਲਈ ਹੁਣ ਫਾਇਲ ਅਪਲਾਈ ਕਰਨ ਦਾ ਸੁਨਹਿਰੀ ਮੌਕਾ ਹੈ |