05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਦਾਣਾ ਮੰਡੀ ਫੱਤੂਢੀਂਗਾ ਵਿਖੇ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 20-04-2026
ਫੱਤੂਢੀਂਗਾ, 19 ਅਪ੍ਰੈਲ (ਬਲਜੀਤ ਸਿੰਘ)-ਦਾਣਾ ਮੰਡੀ ਫੱਤੂਢੀਂਗਾ ਵਿਖੇ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਏ ਤੇ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਮੌਸਮ ਦੀ ਤਬਦੀਲੀ ਕਾਰਨ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਕਿਸਾਨ ਲਗਾਤਾਰ ਫ਼ਸਲ ਦੀ ਕਟਾਈ ਕਰਕੇ ਮੰਡੀ ਫੱਤੂਢੀਂਗਾ ਵਿਖੇ ਲਿਆ ਰਹੇ ਹਨ | ਇਸ ਦੇ ਨਾਲ ਹੀ ਪਿਛਲੇ ਦਿਨ ਤੋਂ ਕੇਂਦਰ ਸਰਕਾਰ ਵਲੋਂ ਬਦਰੰਗ ਤੇ ਟੋਟੇ 'ਚ ਦਿੱਤੀ ਛੋਟ ਤੋਂ ਬਾਅਦ ਖ਼ਰੀਦ ਏਜੰਸੀਆਂ ਨੇ ਵੀ ਖ਼ਰੀਦ ਵਿਚ ਤੇਜ਼ੀ ਲਿਆਂਦੀ ਹੈ ਪਰ ਦੂਜੇ ਪਾਸੇ ਕਣਕ ਦੀ ਚੁਕਾਈ ਨਾ ਹੋਣ ਕਾਰਨ ਮੰਡੀ 'ਚ ਫ਼ਸਲ ਢੇਰੀ ਕਰਨ ਲਈ ਜਗ੍ਹਾ ਦੀ ਘਾਟ ਆ ਰਹੀ ਹੈ ਤੇ ਆੜ੍ਹਤੀਆਂ ਵਲੋਂ ਖੁੱਲ੍ਹੇ ਅਸਮਾਨ ਹੇਠ ਬੋਰੀਆਂ ਭਰ ਕੇ ਚੱਕੇ ਲਗਾਏ ਜਾ ਰਹੇ ਹਨ | ਇਸ ਸੰਬੰਧੀ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਕਰਨ ਗੋਇਲ, ਜਤਿਨ ਗੋਇਲ, ਮੰਗਲ ਸਿੰਘ, ਨਵੀਨ ਅਗਰਵਾਲ, ਦੀਪੂ ਸ਼ਾਹ, ਜਸਵਿੰਦਰ ਸਿੰਘ, ਤਰਲੋਚਨ ਸਿੰਘ, ਰਾਜਨ ਗੁਪਤਾ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਜਿਸ ਵਿਅਕਤੀ ਨੂੰ ਢੋਆ ਢੁਆਈ ਦਾ ਟੈਂਡਰ ਜਾਰੀ ਕੀਤਾ ਗਿਆ ਹੈ ਉਸ ਨੂੰ ਵਾਰ-ਵਾਰ ਫ਼ੋਨ ਕਰਨ 'ਤੇ ਵੀ ਆਪਣੀਆਂ ਗੱਡੀਆਂ ਕਣਕ ਦੀ ਚੁਕਾਈ ਲਈ ਨਹੀਂ ਭੇਜ ਰਿਹਾ ਤੇ ਸਥਾਨਕ ਆੜ੍ਹਤੀਏ ਆਪਣੇ ਸਾਧਨਾਂ ਰਾਹੀਂ ਕਣਕ ਦੀ ਚੁਕਾਈ ਕਰ ਕੇ ਗੁਦਾਮਾਂ 'ਚ ਲਗਾਉਣ ਲਈ ਮਜਬੂਰ ਹਨ | ਉਨ੍ਹਾਂ ਦੱਸਿਆ ਕਿ ਲੋਕਲ ਗੁਦਾਮਾਂ ਵਿਚ ਢੁਆਈ ਦੇ 10 ਰੁਪਏ ਕੁਇੰਟਲ ਦੇ ਹਿਸਾਬ ਨਾਲ ਸਰਕਾਰ ਵਲੋਂ ਢੁਆਈ ਦਿੱਤੀ ਜਾ ਰਹੀ ਹੈ ਜੋ ਕਿ ਜਿਸ ਵਿਅਕਤੀ ਨੇ ਟੈਂਡਰ ਪਾਇਆ ਹੈ ਉਸ ਨੂੰ ਹੀ ਇਹ ਪੈਸੇ ਮਿਲਣੇ ਹਨ ਪਰ ਉਸ ਵਿਅਕਤੀ ਵਲੋਂ ਆੜ੍ਹਤੀਆਂ ਨੂੰ 7 ਰੁਪਏ ਦਿੱਤੇ ਜਾਣ ਲਈ ਕਿਹਾ ਜਾ ਰਿਹਾ ਜੋ ਕਿ ਉਨ੍ਹਾਂ ਦਾ ਲੱਗਾ ਹੋਇਆ ਖ਼ਰਚ ਵੀ ਪੂਰਾ ਨਹੀਂ ਹੁੰਦਾ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਾਣਾ ਮੰਡੀ ਫੱਤੂਢੀਂਗਾ ਵਿਖੇ ਕਣਕ ਦੀ ਚੁਕਾਈ 'ਚ ਤੇਜ਼ੀ ਲਿਆਂਦੀ ਜਾਵੇ ਤੇ ਜਿਸ ਵਿਅਕਤੀ ਨੂੰ ਢੋਆ ਢੁਆਈ ਦਾ ਟੈਂਡਰ ਦਿੱਤਾ ਹੈ ਉਸ ਤੋਂ ਸਖ਼ਤੀ ਨਾਲ ਕੰਮ ਲਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਨਾੜ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਵਿਸ਼ੇਸ਼ ਉਡਣ ਦਸਤਾ ਟੀਮਾਂ ਦਾ ਗਠਨ-ਡੀ. ਸੀ. <br/> ਅਗਲੀ ਖ਼ਬਰ ਆਨਲਾਈਨ ਨਿਵੇਸ਼ ਦਾ ਝਾਂਸਾ ਦੇ ਕੇ 35 ਲੱਖ ਰੁਪਏ ਤੋਂ ਵੱਧ ਦੀ ਮਾਰੀ ਠੱਗੀ, ਕੇਸ ਦਰਜ
Ad Position 24