05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬਸਤੀ ਰੰਗੀਲਪੁਰ ਦੇ ਦੋ ਘਰਾਂ 'ਚੋਂ 15 ਤੋਲੇ ਸੋਨਾ ਤੇ ਇਕ ਲੱਖ ਰੁਪਏ ਦੀ ਚੋਰੀ <br/>

Ad Position 21
No active advertisement
ਅਜੀਤ ਡੈਸਕ 20-04-2026
ਸੁਲਤਾਨਪੁਰ ਲੋਧੀ, 19 ਅਪ੍ਰੈਲ (ਪ. ਪ. ਰਾਹੀਂ)-ਬੀਤੀ ਰਾਤ ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ 'ਚ 5-6 ਚੋਰਾਂ ਨੇ ਰਾਤ 2 ਵਜੇ ਦੇ ਕਰੀਬ ਕਿਸਾਨ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰ 'ਤੇ ਧਾਵਾ ਬੋਲਦਿਆਂ ਨਾਟਕੀ ਢੰਗ ਨਾਲ ਪੇਟੀਆਂ ਦੇ ਜੰਦਰੇ ਤੋੜ ਕੇ ਉਨ੍ਹਾਂ 'ਚੋਂ 15 ਤੋਲੇ ਸੋਨਾ, ਇਕ ਲੱਖ ਰੁਪਏ ਤੇ 500 ਯੂਰੋ ਦੀ ਕਰੰਸੀ ਚੋਰੀ ਕੇ ਫ਼ਰਾਰ ਹੋ ਗਏ | ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰਿਆਂ ਨੇ ਬਹੁਤ ਹੀ ਸਫ਼ਾਈ ਨਾਲ ਲੁੱਟ ਨੂੰ ਅੰਜਾਮ ਦਿੱਤਾ ਅਤੇ ਨਾਲ ਦੇ ਕਮਰਿਆਂ 'ਚ ਸੁੱਤੇ ਪਰਿਵਾਰਕ ਮੈਂਬਰਾਂ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ | ਪ੍ਰਭਾਵਿਤ ਕਿਸਾਨ ਸੀਤਲ ਸਿੰਘ ਨੇ ਦੱਸਿਆ ਕਿ ਕੋਠੀ ਦੇ ਅੰਦਰ ਸਟੋਰ ਹੈ, ਜਿਸ ਦੇ ਪਹਿਲਾਂ ਚੋਰਾਂ ਨੇ ਜਿੰਦਰਾ ਤੋੜਿਆ ਅਤੇ ਉਸ ਤੋਂ ਪੇਟੀਆਂ ਦੇ ਜਿੰਦਰੇ ਤੋੜ ਕੇ ਉਸ 'ਚੋਂ ਸੋਨਾ ਤੇ ਪੈਸੇ ਚੋਰੀ ਕਰ ਲਏ | ਕਿਸਾਨ ਸੀਤਲ ਸਿੰਘ ਨੇ ਦੱਸਿਆ ਕਿ ਉਹ ਬਿਲਕੁਲ ਨਾਲ ਵਾਲੇ ਕਮਰੇ 'ਚ ਸੁੱਤੇ ਪਏ ਸਨ ਅਤੇ ਬਾਕੀ ਪਰਿਵਾਰ ਵੀ ਨਾਲ ਦੇ ਕਮਰਿਆਂ 'ਚ ਸੁੱਤਾ ਪਿਆ ਸੀ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਜਿੰਦਰੇ ਇੰਨੀ ਮੁਸਤੈਦੀ ਨਾਲ ਤੋੜੇ ਕੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ | ਚੋਰੀ ਦਾ ਪਤਾ ਸਵੇਰ ਵੇਲੇ ਲੱਗਾ ਤਾਂ ਪਰਿਵਾਰ ਦੇ ਹੋਸ਼ ਉੱਡ ਗਏ | ਨੇੜੇ ਦੇ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਘੋਖਣ ਤੋਂ ਪਤਾ ਲੱਗਦਾ ਹੈ ਕਿ ਚੋਰਾਂ ਦੀ ਗਿਣਤੀ ਪੰਜ ਤੋਂ ਛੇ ਸੀ ਅਤੇ ਹੱਥਾਂ 'ਚ ਸੱਬਲਾਂ ਅਤੇ ਹੋਰ ਹਥਿਆਰ ਫੜੇ ਹੋਏ ਸਨ | ਸੀ. ਸੀ. ਟੀ. ਵੀ. ਫੁਟੇਜ ਵਿਚ ਉਹ 2.30 ਵਜੇ ਦੇ ਕਰੀਬ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਵਾਪਸ ਜਾ ਰਹੇ ਹਨ | ਸਾਬਕਾ ਸਰਪੰਚ ਬਲਦੇਵ ਸਿੰਘ ਤੇ ਸੁਖਜੀਤ ਸਿੰਘ ਬੱਗਾ ਨੇ ਦੱਸਿਆ ਕਿ ਚੋਰਾਂ ਨੇ ਸੀਤਲ ਸਿੰਘ ਦੇ ਘਰ ਤੋਂ ਪਹਿਲਾਂ ਨਾਲ ਲੱਗਦੇ ਕਿਸਾਨ ਪਰਮਜੀਤ ਸਿੰਘ ਦੇ ਜਿੰਦਰੇ ਤੋੜ ਕੇ ਕੋਠੀ ਅੰਦਰ ਦਾਖ਼ਲ ਹੋ ਕੇ ਫਰੋਲਾ ਫਰਾਲੀ ਕੀਤੀ | ਪਰਿਵਾਰ ਜਿਸ ਕਮਰੇ 'ਚ ਸੁੱਤਾ ਪਿਆ ਸੀ, ਬਹੁਤਾ ਕੀਮਤੀ ਸਾਮਾਨ ਉਸ ਕਮਰੇ 'ਚ ਸੀ, ਜਿਸ ਕਾਰਨ ਚੋਰਾਂ ਦੇ ਹੱਥ ਕੁੱਝ ਨਹੀਂ ਲੱਗਾ | ਉਨ੍ਹਾਂ ਦੱਸਿਆ ਕਿ ਇਲਾਕੇ ਅੰਦਰ ਚੋਰੀ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ | ਵਰਨਣਯੋਗ ਹੈ ਕਿ ਦੋ ਦਿਨ ਤਿੰਨ ਪਹਿਲਾਂ ਹੀ ਨੇੜੇ ਪੈਂਦੇ ਪਿੰਡ ਜਾਂਗਲਾ 'ਚ ਵੀ ਚੋਰਾਂ ਨੇ ਕਿਸਾਨਾਂ ਦੇ ਸ਼ੈੱਡ ਵਿਚ ਪਈ ਕਣਕ ਨੂੰ ਚੋਰੀ ਕਰ ਲਈ ਸੀ | ਦੂਜੇ ਦਿਨ ਉਪਰੋਕਤ ਚੋਰਾਂ ਫਿਰ ਚੋਰੀ ਕਰਨ ਦੀ ਕੋਸ਼ਿਸ਼ ਕਰਦਿਆਂ ਕਾਬੂ ਆ ਗਿਆ ਸੀ | ਉੱਧਰ ਇਲਾਕੇ ਦੇ ਕਿਸਾਨਾਂ ਸੂਰਤ ਸਿੰਘ ਅਮਰਕੋਟ, ਦਿਲਬਾਗ ਸਿੰਘ ਖਿੰਡਾ, ਸਰਵਨ ਸਿੰਘ ਚੰਦੀ, ਸੁਖਵਿੰਦਰ ਸਿੰਘ ਸ਼ਹਿਰੀ ਆਦਿ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਾਤ ਸਮੇਂ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ | ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ |

Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਨੂੰ ਸਮਰਪਿਤ ਗੁਰਦੁਆਰਾ ਪਰਮੇਸ਼ਰ ਦੁਆਰ ਨਡਾਲਾ ਵਿਖੇ ਦੋ ਦਿਨਾ ਧਾਰਮਿਕ ਸਮਾਗਮ ਤੇ ਅੰਮਿ੍ਤ ਸੰਚਾਰ <br/> ਅਗਲੀ ਖ਼ਬਰ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ <br/>
Ad Position 24