14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਹੈਰੋਇਨ ਦਾ ਸੇਵਨ ਕਰਦੇ ਹੋਏ ਦੋ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 22-04-2026

ਸੁਭਾਨਪੁਰ, 21 ਅਪ੍ਰੈਲ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਦਾ ਸੇਵਨ ਕਰਦਿਆਂ ਨੂੰ ਇਕ ਇਨੋਵਾ ਗੱਡੀ ਸਮੇਤ ਕਾਬੂ ਕੀਤਾ ਹੈ | ਐਸ. ਐਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਬਖ਼ਸ਼ੀਸ਼ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਭੇੜੇ ਪੁਰਸ਼ਾਂ ਦੀ ਤਲਾਸ਼ 'ਚ ਗਸ਼ਤ ਦੌਰਾਨ ਸੁਭਾਨਪੁਰ ਤੋ ਡੋਗਰਾਂਵਾਲ, ਹਮੀਰਾ, ਲੱਖਣ ਖੋਲੇ ਆਦਿ ਪਿੰਡਾਂ ਨੂੰ ਜਾ ਰਹੇ ਸੀ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਨੇੜੇ ਪਿੰਡ ਲੱਖਣ ਖੋਲੇ ਡੇਰੇ ਕੋਲ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਲੱਖਣ ਖੋਲੇ ਰੋਡ ਟੀ-ਪੁਆਇੰਟ ਕੋਲ ਇਕ ਇਨੋਵਾ ਗੱਡੀ 'ਚ 2 ਵਿਅਕਤੀ ਸ਼ਰੇਆਮ ਨਸ਼ੇ ਦਾ ਸੇਵਨ ਕਰ ਰਹੇ ਹਨ, ਜਿਸ 'ਤੇ ਏ. ਐਸ. ਆਈ. ਨੇ ਸਾਥੀ ਕਰਮਚਾਰੀਆਂ ਸਮੇਤ ਮੁਖ਼ਬਰ ਖ਼ਾਸ ਵਲੋਂ ਦੱਸੀ ਜਗ੍ਹਾ 'ਤੇ ਛਾਪੇਮਾਰੀ ਕੀਤੀ ਤਾਂ ਦੋ ਵਿਅਕਤੀਆਂ ਨੂੰ ਕਥਿਤ ਤੌਰ 'ਤੇ ਹੈਰੋਇਨ ਦਾ ਸੇਵਨ ਕਰਦਿਆਂ ਕਾਬੂ ਕੀਤਾ | ਪੁੱਛਗਿੱਛ ਦੌਰਾਨ ਜਿਸ 'ਤੇ ਡਰਾਈਵਰ ਸੀਟ 'ਤੇ ਬੈਠੇ ਵਿਅਕਤੀ ਨੇ ਆਪਣਾ ਨਾਂਅ ਕਰਨਬੀਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਜਲੰਧਰ ਤੇ ਕੰਡਕਟਰ ਸੀਟ 'ਤੇ ਬੈਠੇ ਵਿਅਕਤੀ ਨੇ ਆਪਣਾ ਨਾਂਅ ਕਿ੍ਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨੂਰਪੁਰ ਕਲੋਨੀ ਜ਼ਿਲ੍ਹਾ ਜਲੰਧਰ ਦੱਸਿਆ | ਜਿਸ 'ਤੇ ਕਿ੍ਪਾਲ ਸਿੰਘ ਉਕਤ ਵਿਅਕਤੀ ਪਾਸੋਂ ਹੱਥ 'ਚ ਫੜਿਆ ਇਕ ਹੈਰੋਇਨ ਲੱਗਿਆ ਸਿਲਵਰ ਪੇਪਰ ਜਲਿਆ ਹੋਇਆ 50 ਰੁਪਏ ਦਾ ਨੋਟ ਗੋਲ ਕੀਤਾ ਹੋਇਆ ਬਰਾਮਦ ਕੀਤਾ ਅਤੇ ਕਰਨਬੀਰ ਸਿੰਘ ਉਕਤ ਦੇ ਹੱਥ 'ਚੋਂ ਅੱਗ ਲਗਾਉਣ ਵਾਲਾ ਲਾਈਟਰ ਬਰਾਮਦ ਕੀਤਾ, ਜਿਸ 'ਤੇ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਲਿਲੀ ਸਵੋਰਡਜ਼ ਦੇ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਪੱਧਰ 'ਤੇ ਸਥਾਨ ਹਾਸਿਲ ਅਗਲੀ ਖ਼ਬਰ ਆਰ. ਸੀ. ਐਫ. ਇੰਪਲਾਈਜ਼ ਯੂਨੀਅਨ ਦੇ ਆਗੂਆਂ ਤੇ ਜਨਰਲ ਮੈਨੇਜਰ ਦਰਮਿਆਨ ਮੀਟਿੰਗ <br/>
Ad Position 24