ਫਗਵਾੜਾ, 21 ਅਪੈ੍ਰਲ (ਹਰਜੋਤ ਸਿੰਘ ਚਾਨਾ)-ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਹੈ ਕਿ ਫਗਵਾੜਾ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਅੱਜ ਉਨ੍ਹਾਂ ਹਦੀਆਬਾਦ ਤੋਂ ਨਰੰਗਪੁਰ, ਹੁਸ਼ਿਆਰਪੁਰ ਚੌਕ, ਭਾਈ ਲਾਲੋ ਕਾਲਜ ਵੱਲ ਨੂੰ ਜਾਂਦੀ ਸੜਕ ਜਿਸ 'ਤੇ ਪ੍ਰੀਮਿਕਸ ਪਾਈ ਜਾ ਰਹੀ ਹੈ | ਇਸੇ ਦੌਰਾਨ ਉਨ੍ਹਾਂ ਹਰਿਗੋਬਿੰਦ ਨਗਰ ਦੇ ਸਾਬਕਾ ਪੁਲਿਸ ਇੰਸਪੈਕਟਰ ਹਰਦੀਪ ਸਿੰਘ ਬੇਦੀ ਦੇ ਘਰ ਪੁੱਜ ਕੇ ਉਨ੍ਹਾਂ ਦੀ ਮਿ੍ਤਕ ਪਤਨੀ ਸ੍ਰੀਮਤੀ ਜਤਿੰਦਰ ਕੌਰ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਡਾ. ਮੋਹਨ ਸਿੰਘ, ਡਾ. ਨਰਿੰਦਰਪਾਲ ਸਿੰਘ ਮੱਕੜ, ਡਾ. ਵਿਜੈ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ |