ਬਟਾਲਾ, 21 ਅਪ੍ਰੈਲ (ਰਾਕੇਸ਼ ਰੇਖੀ)-ਆਨੰਦ ਵਿਹਾਰ ਕਾਲੋਨੀ ਦੇ ਇਕ ਘਰ ਵਿਚ ਦਾਨ ਮੰਗਣ ਦਾ ਕਹਿ ਕੇ ਆਏ ਝਪਟਮਾਰ, ਘਰ ਦੇ ਮਾਲਕ ਦੇ ਗਲੇ 'ਚੋਂ ਸੋਨੇ ਦੀ ਚੇਨ ਖਿੱਚ ਕੇ ਫਰਾਰ ਹੋ ਗਏ | ਵਪਾਰੀ ਵਿਮਲ ਅਗਰਵਾਲ ਪੁੱਤਰ ਓਮ ਪ੍ਰਕਾਸ਼ ਅਗਰਵਾਲ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 10:35 ਵਜੇ ਉਹ ਆਪਣੇ ਦੇ ਵਿਹੜੇ ਵਿਚ ਕੁਝ ਸਾਧੂਆਂ ਨੂੰ ਭੋਜਨ ਛਕਾ ਰਹੇ ਸਨ ਕਿ ਇਸੇ ਦੌਰਾਨ ਇਕ ਨਾਮਾਲੂਮ ਵਿਅਕਤੀ ਉਨ੍ਹਾਂ ਦੇ ਘਰ 'ਚ ਆ ਗਿਆ ਅਤੇ ਉਸ ਨੂੰ ਵੀ ਦਾਨ ਦੇਣ ਲਈ ਕਿਹਾ | ਵਿਮਲ ਅਗਰਵਾਲ ਨੇ ਦੱਸਿਆ ਕਿ ਉਸ ਦੀ ਕਾਰ ਕੇ ਚਾਲਕ ਨੂੰ ਸ਼ੱਕ ਪੈਣ 'ਤੇ ਉਸ ਨੇ ਉਕਤ ਵਿਅਕਤੀ ਨੂੰ ਘਰੋਂ ਬਾਹਰ ਜਾਣ ਲਈ ਕਿਹਾ, ਪਰ ਉਸ ਨੇ ਇਹ ਕਹਿ ਕੇ ਰੋਕ ਲਿਆ ਕਿ ਮੰਗਤੇ ਨੂੰ ਖਾਲੀ ਹੱਥ ਨਹੀਂ ਭੇਜਣਾ | ਇਸੇ ਦੌਰਾਨ ਉਕਤ ਵਿਅਕਤੀ ਉਸ ਦੇ ਗਲੇ ਵਿਚ ਪਈ ਸੋਨੇ ਦੀ ਚੇਨ ਖਿੱਚ ਕੇ ਬਾਹਰ ਖੜੇ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ 'ਤੇ ਫਰਾਰ ਹੋ ਗਿਆ | ਥਾਣਾ ਸਿਟੀ ਦੇ ਏ.ਐਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ 2 ਨਾਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ | ਸੀ.ਸੀ.ਟੀ.ਵੀ. ਕਮੈਰਿਆਂ ਦੀ ਜਾਂਚ ਕਰ ਕੇ ਉਨ੍ਹਾਂ ਦਾ ਪਤਾ ਲਗਾਇਆ ਜਾ ਰਿਹਾ ਹੈ |