ਸੁਲਤਾਨਪੁਰ ਲੋਧੀ, 21 ਅਪ੍ਰੈਲ (ਨਰੇਸ਼ ਹੈਪੀ)-ਸਥਾਨਕ ਗੋਪਾਲ ਗੋਧਾਮ ਮਹਾਂਤੀਰਥ ਗਊਸ਼ਾਲਾ 'ਚ ਭਗਵਾਨ ਸ੍ਰੀ ਕਿ੍ਸ਼ਨ ਤੇ ਰਾਧਾ ਜੀ ਦੇ ਭਵਯ ਮੰਦਰ ਦੇ ਨਿਰਮਾਣ ਮੌਕੇ ਮੂਰਤੀ ਸਥਾਪਨਾ ਸੰਬੰਧੀ ਇਕ ਵਿਸ਼ਾਲ ਤੇ ਸ਼ਾਨਦਾਰ ਕਲਸ਼ ਤੇ ਸ਼ੋਭਾ ਯਾਤਰਾ ਯਾਤਰਾ ਸਜਾਈ ਗਈ | ਕਲਸ਼ ਯਾਤਰਾ 'ਚ 51 ਸੁਹਾਗਣਾਂ ਨੇ ਰਿਵਾਇਤੀ ਵੇਸ਼ਭੂਸ਼ਾ 'ਚ ਸਿਰ 'ਤੇ ਕਲਸ਼ ਸਜਾ ਕੇ 'ਰਾਧੇ-ਕਿ੍ਸ਼ਨ' ਦੇ ਗੂੰਜਦੇ ਜੈਕਾਰਿਆਂ ਨਾਲ ਗਊਸ਼ਾਲਾ ਤੋਂ ਰਵਾਨਗੀ ਕੀਤੀ | ਰਸਤੇ ਭਰ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਪ੍ਰਗਟ ਕੀਤੀ ਗਈ | ਬਜਰੰਗ ਦਲ ਦੇ ਸਹਿਯੋਗ ਨਾਲ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ 'ਚ ਜੁਗਲ ਜੋੜੀ ਸਰਕਾਰ ਦੀਆਂ ਮੂਰਤੀਆਂ ਸੁਸ਼ੋਭਿਤ ਕੀਤੀਆਂ ਗਈਆਂ | ਸ਼ੋਭਾ ਯਾਤਰਾ ਦਾ ਮਾਰਗ ਵਿਚ ਵੱਖ-ਵੱਖ ਥਾਵਾਂ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ | ਯਾਤਰਾ ਤੋਂ ਪਹਿਲਾਂ ਗਊਸ਼ਾਲਾ ਵਿਖੇ ਪੰਡਿਤ ਗੌਰਵ ਭਾਰਦਵਾਜ, ਪੰਡਿਤ ਰਾਮ ਪਦਾਰਥ ਪਾਂਡੇ, ਪੰਡਿਤ ਅਲੋਕ ਨਾਥ ਤਿਵਾੜੀ ਤੇ ਪੰਡਿਤ ਮੋਹਨ ਸ਼ਿਆਮ ਵੱਲੋਂ ਵਿਧੀਵਤ ਪੂਜਾ ਅਰਚਨਾ ਕੀਤੀ ਗਈ | ਇਸ ਮੌਕੇ ਭਜਨ ਸਮਰਾਟ ਮਨੀ ਭਈਯਾ ਜਲੰਧਰ ਵਾਲਿਆਂ ਨੇ ਭਗਵਾਨ ਸ੍ਰੀ ਕਿ੍ਸ਼ਨ ਦੀ ਮਹਿਮਾ ਦਾ ਗੁਣਗਾਨ ਕੀਤਾ | ਸ਼ੋਭਾ ਯਾਤਰਾ ਗਊਸ਼ਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਬਾਜ਼ਾਰਾਂ 'ਚੋਂ ਹੁੰਦੀ ਹੋਈ ਮੁੜ ਗਊਸ਼ਾਲਾ ਪੁੱਜ ਕੇ ਸਮਾਪਤ ਹੋਈ | ਜਿਥੇ ਆਰਤੀ ਦੇ ਨਾਲ ਇਸ ਯਾਤਰਾ ਦਾ ਸਮਾਪਨ ਹੋਇਆ | ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਸਾਰੇ ਸ਼ਰਧਾਲੂਆਂ, ਸੇਵਾਦਾਰਾਂ ਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਆਉਣ ਵਾਲੇ ਮੂਰਤੀ ਸਥਾਪਨਾ ਸਮਾਰੋਹ 'ਚ ਵੱਧ ਤੋਂ ਵੱਧ ਸੰਗਤ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ | ਇਸ ਮੌਕੇ ਪ੍ਰਧਾਨ ਪ੍ਰਮੋਦ ਗੁਪਤਾ, ਚੇਅਰਮੈਨ ਅਨਿਲ ਭੋਲਾ, ਕਮਲ ਕਿਸ਼ੋਰ ਚਾਵਲਾ, ਘਣਸ਼ਿਆਮ ਧੀਰ, ਮਿੰਟੂ ਉਪਲ, ਦੀਨ ਦਿਆਲ, ਸਤਪਾਲ ਅਰੋੜਾ, ਸੰਦੀਪ ਕਾਲਾ ਪ੍ਰਧਾਨ ਬਜਰੰਗ ਦਲ, ਅਮਿਤ ਜੋਸ਼ੀ, ਰਕੇਸ਼ ਛੁਰਾ, ਰਿੰਕੂ ਕੋਛੜ, ਉੱਘੇ ਸਮਾਜ ਸੇਵੀ ਲਾਲਾ ਅਮਰ ਚੰਦ ਧੀਰ, ਰਕੇਸ਼ ਧੀਰ ਪ੍ਰਧਾਨ ਐਸ. ਡੀ. ਸਭਾ, ਮੁਕੇਸ਼ ਧੀਰ, ਅਸ਼ੋਕ ਧੀਰ, ਇੰਦਰ ਮੋਹਨ ਗੁਪਤਾ, ਵਿਜੇ ਚੱਡਾ, ਸਾਬਕਾ ਪ੍ਰਧਾਨ ਦਿਨੇਸ਼ ਧੀਰ, ਕੌਂਸਲਰ ਪਵਨ ਕਨੌਜੀਆ, ਸਤਪਾਲ ਮਦਾਨ, ਮਾਧਵ ਗੁਪਤਾ, ਸਾਹਿਲ ਸਰੋਆ, ਮਾਸਟਰ ਨਰੇਸ਼ ਕੁਮਾਰ, ਈਸ਼ ਧੀਰ, ਨਰੇਸ਼ ਪ੍ਰਭਾਕਰ, ਸੰਜੀਵ ਅਰੋੜਾ, ਪ੍ਰਥਮੇਸ਼ ਜੈਨ, ਭਗਤ ਦਵਿੰਦਰ ਸ਼ਰਮਾ, ਪ੍ਰਦੀਪ ਕੰਡਾ, ਪੰਡਿਤ ਚੰਦਰਕਾਂਤ, ਵਿਜੇ ਗੁਪਤਾ, ਪੰਡਿਤ ਸੁਨੀਲ ਕੁਮਾਰ, ਗੁਲਸ਼ਨ ਗੁਪਤਾ, ਤਰੁਣ ਜੈਨ ਆਦਿ ਹਾਜ਼ਰ ਸਨ |