13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਰਕਾਰੀ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ <br/>

Ad Position 21
No active advertisement
ਅਜੀਤ ਡੈਸਕ 22-04-2026
ਕਪੂਰਥਲਾ, 21 ਅਪ੍ਰੈਲ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੇ ਬੀ.ਏ. ਸਮੈਸਟਰ ਪਹਿਲੇ ਦਾ ਇਤਿਹਾਸ ਵਿਸ਼ੇ ਦਾ ਨਤੀਜਾ ਸ਼ਾਨਦਾਰ ਰਿਹਾ | ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਾਰੀ ਕੀਤੇ ਨਤੀਜਿਆਂ ਵਿਚੋਂ ਇਤਿਹਾਸ ਵਿਸ਼ੇ ਵਿਚ ਏ ਪਲੱਸ ਗਰੇਡ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਕਾਲਜ ਪਿ੍ੰਸੀਪਲ ਸਕਿੰਦਰ ਕੌਰ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ ਵਧਾਈਆਂ ਦਿੰਦੇ ਹੋਏ ਨਿਰੰਤਰ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ | ਵਿਦਿਆਰਥਣ ਜਾਨਵੀ ਅਤੇ ਖ਼ੁਸ਼ਦੀਪ ਨੇ ਇਤਿਹਾਸ ਵਿਸ਼ੇ ਵਿਚ ਏ ਪਲੱਸ ਗਰੇਡ ਹਾਸਲ ਕੀਤਾ, ਜਦਕਿ ਰਾਜਵਿੰਦਰ ਕੌਰ ਅਤੇ ਖ਼ੁਸ਼ੀ ਨੇ ਏ ਗਰੇਡ ਲਿਆ | ਇਸ ਮੌਕੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਰਸ਼ਮੀ ਵਿਰਕ ਤੇ ਡਾ. ਅੰਮਿ੍ਤ ਕੌਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੱਖਰ ਮੰਚ ਵਲੋਂ ਏ. ਡੀ. ਸੀ. ਸਕੱਤਰ ਸਿੰਘ ਬੱਲ ਦਾ ਸਨਮਾਨ <br/> ਅਗਲੀ ਖ਼ਬਰ ਗੋਪਾਲ ਗੋਧਾਮ ਮਹਾਂਤੀਰਥ ਤੋਂ ਸਜਾਈ ਵਿਸ਼ਾਲ ਕਲਸ਼ ਤੇ ਸ਼ੋਭਾ ਯਾਤਰਾ <br/>
Ad Position 24