13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਕਿਸਾਨ ਆਗੂ ਸੰਤੋਖ ਸਿੰਘ ਨੇ ਪਿੰਡ ਲੱਖਪੁਰ ਦੀ ਪੰਚਾਇਤ 'ਤੇ ਲਗਾਏ ਗੰਭੀਰ ਦੋਸ਼ ਸਰਪੰਚ ਗੁਰਮੀਤ ਸਿੰਘ ਗੋਗੀ ਨੇ ਦੋਸ਼ਾਂ ਨੂੰ ਦੱਸਿਆ ਰੰਜਿਸ਼ ਨਾਲ ਪ੍ਰੇਰਿਤ <br/>

Ad Position 21
No active advertisement
ਪਿੰਡ ਲੱਖਪੁਰ ਵਿਖੇ ਪੰਚਾਇਤੀ ਸ਼ਾਮਲਾਤ ਤੋਂ ਮਿੱਟੀ ਪੁੱਟੇ ਜਾਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸੰਤੋਖ ਸਿੰਘ ਤੇ ਸਪੱਸ਼ਟੀਕਰਨ ਦਿੰਦੇ ਹੋਏ ਸਰਪੰਚ ਗੁਰਮੀਤ ਸਿੰਘ | (ਸੱਜੇ) ਉਹ ਜਗ੍ਹਾ ਜਿੱਥੋਂ ਮਿੱਟੀ ਪੁੱਟੀ ਗਈ, ਟਰਾਲੀ ਤੋਂ ਮਿੱਟੀ ਅਣਲੋਡ ਕਰਨ ਅਤੇ ਸੜਕ 'ਤੇ ਪਾਈ ਹੋਈ ਮਿੱਟੀ ਦੇ ਦਿ੍ਸ਼ | ਤਸਵੀਰਾਂ : ਮਨਦੀਪ ਸਿੰਘ ਸੰਧੂ <br/> 22-04-2026
ਖਲਵਾੜਾ, 21 ਅਪ੍ਰੈਲ (ਮਨਦੀਪ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ (ਦੋਆਬਾ) ਪੰਜਾਬ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਲੱਖਪੁਰ ਨੇ ਪਿੰਡ ਲੱਖਪੁਰ ਦੇ ਸਰਪੰਚ ਤੇ ਪੰਚਾਇਤ ਮੈਂਬਰਾਂ ਉੱਪਰ ਪੰਜਾਬ ਸਰਕਾਰ ਦੀ ਸ਼ਹਿ ਤੇ ਪਿੰਡ 'ਚ ਬਣਾਈ ਜਾ ਰਹੀ ਸੜਕ ਦੇ ਠੇਕੇਦਾਰ ਨਾਲ ਮਿਲੀਭੁਗਤ ਕਰਕੇ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਤੋਂ ਗੈਰ ਕਾਨੂੰਨੀ ਮਿੱਟੀ ਪੁੱਟਣ ਦਾ ਗੰਭੀਰ ਦੋਸ਼ ਲਗਾਇਆ ਹੈ | ਉਨ੍ਹਾਂ ਨੇ ਕਿਹਾ ਕਿ ਜਿੱਥੋਂ ਮਿੱਟੀ ਪੁੱਟੀ ਗਈ ਹੈ, ਉੱਥੇ 7/8 ਫੁੱਟ ਡੂੰਘਾ ਟੋਇਆ ਬਣ ਗਿਆ ਹੈ ਜੋ ਕਿ ਕਿਸੇ ਜਾਨਲੇਵਾ ਹਾਦਸੇ ਦਾ ਕਾਰਨ ਬਣ ਸਕਦਾ ਹੈ | ਉਨ੍ਹਾਂ ਨੇ ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਦੀ ਮੰਗ ਕੀਤੀ | ਦੂਜੇ ਪਾਸੇ ਸਰਪੰਚ ਗੁਰਮੀਤ ਸਿੰਘ ਗੋਗੀ ਲੱਖਪੁਰ ਨੇ ਉਕਤ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਦੱਸਿਆ ਕਿ ਢੱਡੇ ਨਹਿਰ ਤੋਂ ਗ੍ਰਾਮੀਣ ਬੈਂਕ ਪਿੰਡ ਲੱਖਪੁਰ ਤੋਂ ਹੁੰਦੇ ਹੋਏ ਬੇਗਮਪੁਰ ਤੱਕ ਜੋ ਸੜਕ ਬਣਾਈ ਜਾ ਰਹੀ ਹੈ, ਉਸ 'ਤੇ ਠੇਕੇਦਾਰ ਵਲੋਂ ਕਾਫ਼ੀ ਦਿਨ ਪਹਿਲਾਂ ਪੱਥਰ ਪਾਇਆ ਗਿਆ ਸੀ ਪਰ ਮਿੱਟੀ ਨਾ ਪਾਉਣ ਦੇ ਚੱਲਦਿਆਂ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਸੀ | ਜਿਸ ਬਾਰੇ ਸੜਕ ਦੇ ਠੇਕੇਦਾਰ ਦੇ ਨਾਲ ਗੱਲ ਕੀਤੀ ਤਾਂ ਉਸ ਨੇ ਪਿੱਛੋਂ ਮਿੱਟੀ ਨਾ ਮਿਲਣ ਦੀ ਗੱਲ ਕਹੀ ਸੀ | ਜਿਸ 'ਤੇ ਪੰਚਾਇਤ ਨੇ ਠੇਕੇਦਾਰ ਨਾਲ ਪੰਚਾਇਤੀ ਮਤਾ ਪਾ ਕੇ ਲਿਖਤੀ ਕਰਾਰ ਕੀਤਾ ਕਿ ਮਿੱਟੀ ਦਾ ਪ੍ਰਬੰਧ ਪੰਚਾਇਤ ਕਰਕੇ ਦੇਵੇਗੀ, ਜਿਸ ਦੇ ਬਦਲੇ ਇਸ ਸੜਕ ਦੇ ਅਧੂਰੇ ਪਏ ਹਿੱਸੇ ਨੂੰ ਠੇਕੇਦਾਰ ਵਲੋਂ ਬਣਾ ਕੇ ਦਿੱਤਾ ਜਾਵੇਗਾ | ਇਹ ਸਭ ਨਿਯਮ ਮੁਤਾਬਿਕ ਮਤਾ ਪਾ ਕੇ ਠੇਕੇਦਾਰ ਨੂੰ ਸ਼ਾਮਲਾਟ ਜ਼ਮੀਨ ਤੋਂ ਮਿੱਟੀ ਪੁੱਟਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਦਾ ਸਾਰਾ ਰਿਕਾਰਡ ਪੰਚਾਇਤ ਦੇ ਕੋਲ ਦਰਜ ਹੈ | ਇਸ ਮੌਕੇ ਪੰਚਾਇਤ ਨੇ ਵੀ ਸੰਤੋਖ ਸਿੰਘ 'ਤੇ ਪਿਛਲੇ ਮਹੀਨੇ ਬਿਨਾਂ ਪੰਚਾਇਤੀ ਇਜਾਜ਼ਤ ਤੋਂ ਇਸੇ ਸ਼ਾਮਲਾਤ ਤੋਂ ਮਿੱਟੀ ਪੱਟਣ ਦੇ ਦੋਸ਼ ਲਗਾਏ | ਉਨ੍ਹਾਂ ਇਹ ਵੀ ਦੱਸਿਆ ਕਿ ਮਿੱਟੀ ਪੁੱਟੇ ਜਾਣ ਨਾਲ ਜੋ ਟੋਇਆ ਪਿਆ ਹੈ, ਉੱਥੇ ਪਸ਼ੂ ਪੰਛੀਆਂ ਦੇ ਲਈ ਜਲਗਾਹ ਬਣਾਈ ਜਾਣੀ ਹੈ | ਜਿਸ ਸੰਬੰਧੀ ਸਰਕਾਰ ਨੂੰ ਵੀ ਲਿਖਤੀ ਦਿੱਤਾ ਗਿਆ ਹੈ | ਸਰਕਾਰੀ ਗ੍ਰਾਂਟ ਪ੍ਰਾਪਤ ਹੋਣ 'ਤੇ ਇਸ ਪ੍ਰਾਜੈਕਟ ਨੂੰ ਤੁਰੰਤ ਨੇਪਰੇ ਚਾੜਿ੍ਹਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦੇ ਬੇਮਿਸਾਲ ਯਤਨਾਂ ਸਦਕਾ ਐਸ. ਸੀ. ਵਰਗ ਨੂੰ ਮਿਲ ਰਹੀਆਂ ਨੇ ਬਹੁਤ ਸਹੂਲਤਾਂ-ਵਿਜੈ ਪੰਡੋਰੀ ਅਗਲੀ ਖ਼ਬਰ ਅੱਖਰ ਮੰਚ ਵਲੋਂ ਏ. ਡੀ. ਸੀ. ਸਕੱਤਰ ਸਿੰਘ ਬੱਲ ਦਾ ਸਨਮਾਨ <br/>
Ad Position 24