ਖਲਵਾੜਾ, 21 ਅਪ੍ਰੈਲ (ਮਨਦੀਪ ਸਿੰਘ ਸੰਧੂ)-ਫਗਵਾੜਾ ਵਿਖੇ ਐਸ. ਸੀ. ਵਿੰਗ ਦੇ ਪ੍ਰਧਾਨ ਸਰਪੰਚ ਵਿਜੈ ਕੁਮਾਰ ਪੰਡੋਰੀ ਦੇ ਦਫ਼ਤਰ 'ਚ ਐਸ. ਸੀ. ਵਿੰਗ ਭੁਲੱਥ ਦੇ ਪ੍ਰਧਾਨ ਲਖਵਿੰਦਰ ਸਿੰਘ ਤੇ ਫਗਵਾੜਾ ਦੇ ਐਸ. ਸੀ. ਵਿੰਗ ਦੇ ਪ੍ਰਧਾਨ ਜਸਦੇਵ ਸਿੰਘ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਐਸ. ਸੀ. ਵਰਗ ਨੂੰ ਮਾਨ ਸਰਕਾਰ ਵਲੋਂ ਮਿਲਣ ਬਲੀਆਂ ਸਹੂਲਤਾਂ ਵਾਰੇ ਵਿਚਾਰ ਵਟਾਂਦਰਾ ਕੀਤਾ | ਵਿਜੈ ਪੰਡੋਰੀ ਨੇ ਦੱਸਿਆ ਕਿ ਬਾਬਾ ਸਾਹਿਬ ਅੰਬੇਡਕਰ ਦਾ ਸੁਪਨਾ ਸੀ ਕਿ ਮੇਰੇ ਸਮਾਜ ਨੂੰ ਵੀ ਬਰਾਬਰਤਾ ਦਾ ਅਧਿਕਾਰ ਮਿਲੇ ਮੇਰੇ ਸਮਾਜ ਨੂੰ ਵੀ ਹਰ ਇਕ ਸਹੂਲਤ ਮਿਲੇ ਮੇਰੇ ਸਮਾਜ ਦੇ ਬੱਚਿਆਂ ਨੂੰ ਵੀ ਪੜ੍ਹਾਈ ਤੇ ਨੌਕਰੀਆਂ ਮਿਲਣ | ਭਾਰਤ ਦੇਸ਼ ਦੇ ਆਜ਼ਾਦ ਹੋਣ ਤੋਂ 78 ਸਾਲ ਵਾਦ ਅੱਜ ਮਾਨ ਸਰਕਾਰ ਉਸ ਸੁਪਨੇ ਨੂੰ ਪੂਰਾ ਕਰਨ ਜਾ ਰਹੀ ਹੈ | ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਐਸ. ਸੀ. ਸਮਾਜ ਦੇ ਬੱਚਿਆਂ ਨੂੰ ਵਧੀਆ ਪੜ੍ਹਾਈ ਤੇ 9 ਲੱਖ ਵਿਦਿਆਰਥੀਆਂ ਦੇ ਲਈ 983 ਕਰੋੜ ਦਾ ਵਜ਼ੀਫ਼ਾ ਦੇਣ ਜਾ ਰਹੀ ਹੈ ਮਾਨ ਸਰਕਾਰ | ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਐਸ. ਸੀ. ਮਹਿਲਾਵਾਂ ਦੇ ਲਈ 1500 ਰੁਪਏ ਪ੍ਰਤੀ ਮਹੀਨਾ | ਕਰਜ਼ੇ ਦੇ ਬੋਝ ਮਿਲੀ ਆਜ਼ਾਦੀ 4787 ਐਸ. ਸੀ. ਪਰਿਵਾਰਾਂ ਦਾ ਕਰਜ਼ਾ ਮਾਫ਼ | ਹੁਨਰ ਨੂੰ ਮਿਲ ਰਹੇ ਨੇ ਨਵੇਂ ਖੰਭ ਰੋਜ਼ਗਾਰ ਦੇ ਨਵੇਂ ਮੌਕੇ 65000+ ਨੂੰ ਮਿਲੀਆਂ ਸਰਕਾਰੀ ਨੌਕਰੀਆਂ | ਐਸ. ਸੀ. ਸਮਾਜ ਦੀਆਂ ਬੇਟੀਆਂ ਲਈ 706 ਕਰੋੜ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ | ਪੰਜਾਬ ਦੀ ਮਾਨ ਸਰਕਾਰ ਦੇ ਇਸ ਉਪਰਾਲੇ ਤੋਂ ਸਾਰਾ ਐਸ. ਸੀ. ਵਰਗ ਬਹੁਤ ਖੁਸ਼ ਹੈ | ਵਿਰੋਧੀ ਪਾਰਟੀਆਂ ਕੋਲ ਹੁਣ ਕੋਈ ਮੁੱਦਾ ਨਹੀਂ ਹੈ ਕੇ ਉਹ ਮਾਨ ਸਰਕਾਰ ਨੂੰ ਕਿਸੇ ਪਾਸਿਓਾ ਬਦਨਾਮ ਕਰ ਸਕਣ | ਪੰਡੋਰੀ ਨੇ ਆਪਣੇ ਸਾਥੀਆ ਨੂੰ ਦੱਸਿਆ ਕਿ ਹੁਣ 2027 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਬੱਸ ਆਪਾ ਨੂੰ ਮਾਨ ਸਰਕਾਰ ਦੇ ਕੰਮਾਂ ਨੂੰ ਘਰ ਘਰ ਤੱਕ ਪਹੁੰਚ ਦਾ ਕੰਮ ਕਰਨਾ ਹੈ |