ਸੁਲਤਾਨਪੁਰ ਲੋਧੀ, 23 ਅਪ੍ਰੈਲ (ਨਰੇਸ਼ ਹੈਪੀ)-ਪੰਜਾਬ ਅੰਦਰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਗਰਮ ਹੋਣ ਕਾਰਨ ਇਸ ਵਾਰ ਚੋਣਾਂ ਦੇ ਨਤੀਜਿਆਂ ਵਿੱਚ ਵਧੀਆ ਕਾਰਗੁਜ਼ਾਰੀ ਲਈ ਅਕਾਲੀ ਦਲ ਵੱਲੋਂ ਸ਼ਹਿਰ ਵਿੱਚ ਜਲਦ ਹੀ ਡੋਰ ਟੂ ਡੋਰ ਜਨ ਸੰਪਰਕ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਅਕਾਲੀ ਦਲ ਦੇ ਜੁਝਾਰੂ ਆਗੂ ਜਥੇਦਾਰ ਕਰਨਜੀਤ ਸਿੰਘ ਆਹਲੀ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਮੂਹ 13 ਵਾਰਡਾਂ ਵਿਚ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਖੜੇ ਕਰੇਗਾ | ਆਹਲੀ ਨੇ ਸਪਸ਼ਟ ਤੌਰ ਤੇ ਚੇਤਾਵਨੀ ਦਿੰਦੇ ਕਿਹਾ ਕਿ ਚੋਣਾਂ ਵਿੱਚ ਕਿਸੇ ਵੀ ਕੀਮਤ ਤੇ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤੇ ਹਰ ਵਾਰਡ ਵਿੱਚ 11 ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਲੋਕਾਂ ਨਾਲ ਮੀਟਿੰਗਾਂ ਕਰੇਗੀ ਤੇ ਉਨ੍ਹਾਂ ਦੀ ਇੱਛਾ ਮੁਤਾਬਿਕ ਜੇਤੂ ਉਮੀਦਵਾਰ ਤੇ ਹਰ ਸਮੇਂ ਲੋਕਾਂ ਦੇ ਦੁੱਖ ਦਰਦ ਸਮਝਣ ਵਾਲੇ ਉਮੀਦਵਾਰਾਂ ਨੂੰ ਖੜਾ ਕਰੇਗੀ | ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਜੋ ਸ਼ਹਿਰ ਦੀ ਗਲਤ ਵਾਰਡਬੰਦੀ ਕੀਤੀ ਹੈ, ਉਸ ਤੋਂ ਪਹਿਲਾਂ ਹੀ ਸਾਫ਼ ਹੋ ਗਿਆ ਹੈ ਕਿ ਸਰਕਾਰ ਨੇ ਆਪਣੀ ਹਾਰ ਨੂੰ ਯਕੀਨੀ ਸਮਝ ਲਿਆ ਹੈ | ਉਨ੍ਹਾਂ ਕਿਹਾ ਕਿ ਵਾਰਡ ਬੰਦੀ ਨਾਲ ਚੋਣ ਜਿੱਤਣ ਦੇ ਸਰਕਾਰ ਦੇ ਕਦੇ ਵੀ ਮਨਸੂਬੇ ਪੂਰੇ ਨਹੀਂ ਹੋਣਗੇ ਕਿਉਂਕਿ ਵੋਟਾਂ ਪਾ ਕੇ ਲੋਕਾਂ ਨੇ ਹਾਰ ਜਿੱਤ ਦਾ ਫ਼ੈਸਲਾ ਕਰਨਾ ਹੈ | ਇਸ ਮੌਕੇ ਕਰਨਜੀਤ ਆਹਲੀ ਤੋਂ ਇਲਾਵਾ ਸਤਬੀਰ ਸਿੰਘ ਬਿੱਟੂ ਖੀਰਾਂਵਾਲੀ ਸਾਬਕਾ ਮੈਂਬਰ ਪੀਏਸੀ, ਗੁਰਜੰਟ ਸਿੰਘ, ਗੁਰਚਰਨ ਸਿੰਘ ਟਿੱਬੀ, ਬਿੱਟਾ ਸੰਧੂ, ਰਣਜੀਤ ਸਿੰਘ, ਜਰਨੈਲ ਸਿੰਘ ਬੂਲੇ, ਪ੍ਰਤਾਪ ਸਿੰਘ ਚੱਕ, ਗੁਰਮੇਜ ਸਿੰਘ ਸੇਖਮਾਂਗਾ, ਸੇਵਾ ਸਿੰਘ ਪੱਡਾ ਮੈਂਬਰ ਪੀ ਏ ਸੀ, ਸਵਰਨਜੀਤ ਸਿੰਘ ਪੱਡਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਦਿਲਬਾਗ ਸਿੰਘ ਦੇਸਲ, ਗੁਰਪ੍ਰੀਤ ਸਿੰਘ ਫੱਤੂਢੀਂਗਾ ਪ੍ਰਧਾਨ ਆਈ ਟੀ ਵਿੰਗ ਸ਼੍ਰੋਮਣੀ ਅਕਾਲੀ ਦਲ, ਤਰਸੇਮ ਸਿੰਘ ਖੀਰਾਂਵਾਲੀ, ਮਲਕੀਤ ਸਿੰਘ ਖੀਰਾਂਵਾਲੀ, ਅਮਨ, ਮਨਜੀਤ ਸਿੰਘ ਭੰਡਾਲ, ਕੁਲਵੰਤ ਸਿੰਘ ਪੱਡਾ, ਕੇਵਲ ਸਿੰਘ ਭੰਡਾਲ, ਸੁਰਿੰਦਰਪਾਲ ਸਿੰਘ, ਬੱਗਾ ਸਿੰਘ, ਨਿਸ਼ਾਨ ਸਿੰਘ ਮੈਂਬਰ ਪੰਚਾਇਤ, ਫ਼ਤਿਹ ਸਿੰਘ ਸਾਬਕਾ ਸਰਪੰਚ ਖੀਰਾਂਵਾਲੀ, ਬਲਵਿੰਦਰ ਸਿੰਘ, ਮੰਗਤ ਸਿੰਘ ਦੇਵਲਾਂਵਾਲ, ਪਿਆਰਾ ਸਿੰਘ ਮਜਾਦਪੁਰ, ਜਸਪਾਲ ਸਿੰਘ ਸੇਖੋਂ, ਲਖਵਿੰਦਰ ਸਿੰਘ ਰਾਵਲ, ਜਸਪਾਲ ਸਿੰਘ ਬਾਜਵਾ, ਸੁਖਦੇਵ ਸਿੰਘ ਸੰਧਰ ਜਗੀਰ, ਮੰਗਲ ਸਿੰਘ ਸੁਖੀਆ ਨੰਗਲ, ਅਮਰਜੀਤ ਸਿੰਘ ਵਲੈਤੀਆ, ਨਿਰਵੈਰ ਸਿੰਘ ਸੁਰਖਪੁਰ, ਕਰਨੈਲ ਸਿੰਘ ਸੁਰਖਪੁਰ, ਸਰਵਨ ਸਿੰਘ ਸੁਰਖਪੁਰ, ਸੁਰਜੀਤ ਸਿੰਘ ਸਰਪੰਚ, ਜਗੀਰ ਸਿੰਘ ਸਰਪੰਚ, ਨਿਰਵੈਰ ਸਿੰਘ ਸੈਫਲਾਬਾਦ, ਜਸਵਿੰਦਰ ਸਿੰਘ ਸੈਫਲਾਬਾਦ, ਬਲਵਿੰਦਰ ਸਿੰਘ ਤੁੜ ਤਲਵੰਡੀ ਚੌਧਰੀਆਂ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਚੀਮਾ ਫ਼ੱਤੂਢੀਂਗਾ, ਬਲਦੇਵ ਸਿੰਘ ਘੁੰਮਣ, ਸੁਰਿੰਦਰ ਸਿੰਘ ਰਾਏ, ਹਰਭਜਨ ਸਿੰਘ ਬਲੱਗਣ, ਲਖਬੀਰ ਸਿੰਘ, ਗੁਰਤੇਜ ਸਿੰਘ ਆਦਿ ਵੀ ਹਾਜ਼ਰ ਸਨ |