29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ 'ਚ ਲਾਇਆ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 24-04-2026
ਕਪੂਰਥਲਾ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਸਹਿਕਾਰਤਾ ਵਿਭਾਗ ਸੁਲਤਾਨਪੁਰ ਲੋਧੀ ਵਲੋਂ ਜ਼ਿਲ੍ਹਾ ਸਹਿਕਾਰੀ ਯੂਨੀਅਨ ਦੇ ਸਹਿਯੋਗ ਨਾਲ ਇੰਦਰਬੀਰ ਸਿੰਘ ਸਹਾਇਕ ਰਜਿਸਟਰਾਰ (ਵਾਧੂ ਚਾਰਜ) ਸੁਲਤਾਨਪੁਰ ਲੋਧੀ ਦੀ ਅਗਵਾਈ 'ਚ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ ਵਿਚ ਕਣਕ ਦੇ ਨਾੜ/ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਇਕ ਜਾਗਰੂਕਤਾ ਕੈਂਪ ਲਗਾਇਆ | ਕੈਂਪ ਨੂੰ ਸੰਬੋਧਨ ਕਰਦਿਆਂ ਇੰਦਰਬੀਰ ਸਿੰਘ ਨੇ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਜਿਥੇ ਧਰਤੀ ਦੀ ਉਪਜਾਉ ਸ਼ਕਤੀ ਖ਼ਤਮ ਹੁੰਦੀ ਹੈ, ਉਥੇ ਹੀ ਵਾਤਾਵਰਨ ਪ੍ਰਦੂਸ਼ਿਤ ਹੋਣ ਕਾਰਨ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਪੈਦਾ ਹੁੰਦੀਆਂ ਹਨ ਤੇ ਖੇਤਾਂ ਨੂੰ ਅੱਗ ਲਗਾਉਣ ਨਾਲ ਧਰਤੀ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਹਿਕਾਰੀ ਸਭਾਵਾਂ ਅੰਦਰ ਬਹੁਤ ਹੀ ਘੱਟ ਰੇਟ 'ਤੇ ਕਣਕ ਤੇ ਝੋਨੇ ਦੀ ਰਹਿੰਦ ਖੂੰਹਦ ਨੂੰ ਮਿੱਟੀ 'ਚ ਮਿਲਾਉਣ ਲਈ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਤੇ ਸੰਦ ਵਾਜਬ ਕਿਰਾਏ 'ਤੇ ਪ੍ਰਾਪਤ ਕਰਕੇ ਕਣਕ ਦੇ ਨਾੜ ਨੂੰ ਮਿੱਟੀ ਵਿਚ ਮਿਲਾਉਣ | ਸਹਾਇਕ ਰਜਿਸਟਰਾਰ ਨੇ ਕਿਹਾ ਕਿ ਅਜਿਹਾ ਕਰਨ ਨਾਲ ਵਾਤਾਵਰਨ ਦੀ ਉਪਜਾਓ ਸ਼ਕਤੀ ਵੀ ਵਧੇਗੀ | ਇਸ ਤੋਂ ਪਹਿਲਾਂ ਜ਼ਿਲ੍ਹਾ ਸਹਿਕਾਰੀ ਯੂਨੀਅਨ ਦੇ ਮੈਨੇਜਰ ਬਿਕਰਮਜੀਤ ਸਿੰਘ ਤੇ ਸਹਿਕਾਰੀ ਸਭਾ ਤਲਵੰਡੀ ਚੌਧਰੀਆਂ ਦੇ ਸਕੱਤਰ ਨਿਰਮਲਜੀਤ ਸਿੰਘ ਨੇ ਸਭਾ ਦੇ ਮੈਂਬਰਾਂ ਨੂੰ ਸਹਿਕਾਰੀ ਫ਼ਰਜ਼, ਸਿਧਾਂਤਾਂ ਤੇ ਅਧਿਕਾਰਾਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਸਭਾਵਾਂ ਨਾਲ ਜੁੜ ਕੇ ਆਪਣੀਆਂ ਹਰ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਕਰਨ | ਕੈਂਪ ਦੀ ਸਮਾਪਤੀ 'ਤੇ ਸਭਾ ਦੇ ਪ੍ਰਧਾਨ ਨੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਤੇ ਸਹਿਕਾਰੀ ਸਭਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਨੰਦ ਪਬਲਿਕ ਸਕੂਲ ਦੀਆਂ ਤਿੰਨ ਹੋਣਹਾਰ ਵਿਦਿਆਰਥਣਾਂ ਨੇ 'ਬੈਸਟ ਆਊਟ ਆਫ ਵੇਸਟ' ਮੁਕਾਬਲੇ 'ਚ ਦੂਜਾ ਸਥਾਨ ਲਿਆ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਕਰਵਾਇਆ ਵਿਸ਼ਵ ਧਰਤ ਦਿਵਸ ਸੰਬੰਧੀ ਸਮਾਗਮ
Ad Position 24