28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੈਨਸ਼ਨਰ ਤੇ ਫੈਮਿਲੀ ਪੈਨਸ਼ਨਰ ਐਸ. ਬੀ. ਆਈ. ਬੈਂਕ ਦੇ ਖਾਤਾਧਾਰਕ ਆਪਣਾ ਡਿਜੀਟਲ ਲਾਈਵ ਸਰਟੀਫਿਕੇਟ ਦੇਣ-ਪੈਨਸ਼ਨਰ ਆਗੂ <br/>

Ad Position 21
No active advertisement
ਅਜੀਤ ਡੈਸਕ 24-04-2026
ਤਲਵੰਡੀ ਚੌਧਰੀਆਂ, 23 ਅਪ੍ਰੈਲ (ਪਰਸਨ ਲਾਲ ਭੋਲਾ)-ਪੈਨਸ਼ਨਰ ਐਸੋਸੀਏਸ਼ਨ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਕਰਨੈਲ ਸਿੰਘ, ਸਕੱਤਰ ਸੁੱਚਾ ਸਿੰਘ ਮਿਰਜ਼ਾਪੁਰ ਤੇ ਖ਼ਜ਼ਾਨਚੀ ਗੁਰਚਰਨ ਦਾਸ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ਼ ਸੁਲਤਾਨਪੁਰ ਲੋਧੀ ਐਸ. ਬੀ. ਆਈ. ਬੈਂਕ ਦੇ ਖਾਤਾ ਧਾਰਕ ਪੈਨਸ਼ਨਰ ਤੇ ਫੈਮਲੀ ਪੈਨਸ਼ਨਰ ਆਪਣੇ ਡਿਜੀਟਲ ਲਾਈਫ ਸਰਟੀਫਿਕੇਟ ਜਾ ਕੇ ਦੇ ਆਉਣ | ਆਗੂਆਂ ਨੇ ਦੱਸਿਆ ਕਿ ਅਸੀਂ ਸਾਰਿਆਂ ਨੇ ਪਹਿਲਾਂ ਡਿਜੀਟਲ ਲਾਈਫ ਸਰਟੀਫਿਕੇਟ ਦਿੱਤੇ ਸਨ | ਬੈਂਕ ਸੂਤਰਾਂ ਨੇ ਦੱਸਿਆ ਹੈ ਕਿ ਸਿਸਟਮ ਵਿਚ ਖ਼ਰਾਬੀ ਆਉਣ ਕਾਰਨ ਸਿਸਟਮ ਨੇ ਉਹ ਡਿਜੀਟਲ ਲਾਈਫ਼ ਸਰਟੀਫਿਕੇਟ ਨਹੀਂ ਚੱਕੇ | ਇਸ ਕਰਕੇ ਸਾਥੀਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਪੈਨਸ਼ਨਰ ਤੇ ਫੈਮਲੀ ਪੈਨਸ਼ਨਰ ਐਸ. ਬੀ. ਆਈ. ਸੁਲਤਾਨਪੁਰ ਲੋਧੀ ਦੇ ਖਾਤਾ ਧਾਰਕ ਹਨ ਉਹ ਜਲਦੀ ਆਪਣੇ ਡਿਜੀਟਲ ਲਾਈਵ ਸਰਟੀਫਿਕੇਟ ਦੇ ਆਉਣ | ਜੇਕਰ ਕੋਈ ਸੱਜਣ ਕਿਸੇ ਕਾਰਨ ਆਪਣਾ ਡਿਜੀਟਲ ਲਾਈਵ ਸਰਟੀਫਿਕੇਟ ਨਹੀਂ ਦਿੰਦਾ ਤਾਂ ਉਸ ਦੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਨਹੀਂ ਆਵੇਗੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਮੋਹਨ ਸਿੰਘ ਡਾਲਾ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ
Ad Position 24