ਜਲੰਧਰ, 24 ਅਪ੍ਰੈਲ (ਐੱਮ. ਐੱਸ. ਲੋਹੀਆ)-ਦੁਨੀਆਂ ਦੇ ਸਰਬੋਤਮ ਸਿਧਾਂਤਕਾਰ, ਅਰਥ ਸ਼ਾਸਤਰੀ, ਸਮਾਜ ਸ਼ਾਸਤਰੀ, ਇਨਕਲਾਬੀ ਸਮਾਜਵਾਦੀ ਜ਼ਹੀਨ ਬੁੱਧੀਮਾਨ ਕਾਰਲ ਮਾਰਕਸ ਦੇ ਜਨਮ ਦਿਹਾੜੇ (5 ਮਈ 1818) ਨੂੰ ਸਮਰਪਤ ਸਮਾਗਮ 5 ਮਈ ਨੂੰ ਸਵੇਰੇ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਵੇਗਾ | ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਭਾਈ ਸੰਤੋਖ ਸਿੰਘ 'ਕਿਰਤੀ' ਭਾਸ਼ਨ ਲੜੀ ਤਹਿਤ ਇਸ ਦਿਹਾੜੇ ਕੀਤੇ ਜਾਂਦੇ ਸਮਾਗਮ ਦੀ ਰੂਪ ਰੇਖਾ ਉਲੀਕਦੇ ਹੋਏ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਵਾਰ ਹੋ ਰਹੇ ਸਮਾਗਮ 'ਚ ਜਮਹੂਰੀ ਹੱਕਾਂ ਦੀ ਲਹਿਰ ਦੇ ਝੰਡਾ ਬਰਦਰਾਰ, ਪੰਜਾਬ ਦੇ ਜਾਣੇ-ਪਛਾਣੇ ਲੇਖਕ ਤੇ ਅਨੁਵਾਦਕ ਬੂਟਾ ਸਿੰਘ ਮਹਿਮੂਦਪੁਰ, 'ਅਜੋਕੇ ਸਮੇਂ 'ਚ ਮਾਰਕਸਵਾਦ ਦੀ ਪ੍ਰਸੰਗਕਤਾ' ਵਿਸ਼ੇ ਉਪਰ ਵਿਚਾਰ ਰੱਖਣਗੇ | ਉਸ ਉਪਰੰਤ ਹਾਜ਼ਰੀਨ ਵੀ ਇਸ ਵਿਚਾਰ-ਚਰਚਾ 'ਚ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ |