01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੰਜਾਬ ਸਰਕਾਰ ਵਲੋਂ ਦਿੱਤੇ 17 ਕਰੋੜ ਰੁਪਏ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਦੇ ਵੱਖ-ਵੱਖ ਕਾਰਜਾਂ 'ਤੇ ਖ਼ਰਚ ਕੀਤੀ ਜਾਵੇਗੀ-ਬਾਬਾ ਪ੍ਰਗਟ ਨਾਥ

Ad Position 21
No active advertisement
ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ ਦੇ ਗ੍ਰਹਿ ਵਿਖੇ ਬਾਬਾ ਪ੍ਰਗਟ ਨਾਥ ਚੇਅਰਮੈਨ ਸਰਾਇਨ ਬੋਰਡ ਪੰਜਾਬ ਗੱਲਬਾਤ ਕਰਦੇ ਹੋਏ ਨਾਲ ਗੁਰਮੀਤ ਥਾਪਰ ਤੇ ਹੋਰ | <br/> 26-04-2026
ਭੁਲੱਥ, 25 ਅਪ੍ਰੈਲ (ਮੇਹਰ ਚੰਦ ਸਿੱਧੂ)-ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ 17 ਕਰੋੜ ਰੁਪਏ ਸਹਾਇਤਾ ਰਾਸ਼ੀ ਦਿੱਤੀ ਗਈ ਹੈ, ਜੋ ਵੱਖ-ਵੱਖ ਵਿਕਾਸ ਕਾਰਜਾਂ ਲਈ ਡੇਰੇ ਨੂੰ ਬਿਹਤਰ ਬਣਾਉਣ ਵਾਸਤੇ ਖ਼ਰਚ ਕੀਤੀ ਜਾਵੇਗੀ | ਇਹ ਪ੍ਰਗਟਾਵਾ ਕਰਦਿਆਂ ਡੇਰਾ ਰਹੀਮਪੁਰ ਗੱਦੀ ਨਸ਼ੀਨ ਬਾਬਾ ਪ੍ਰਗਟ ਨਾਥ ਚੇਅਰਮੈਨ ਸਰਾਇਨ ਬੋਰਡ ਪੰਜਾਬ ਵਲੋਂ ਪਿੰਡ ਖੱਸਣ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ ਦੇ ਗ੍ਰਹਿ ਵਿਖੇ ਪਹੁੰਚਣ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਾਲਮੀਕਿ ਭਾਈਚਾਰੇ ਦੀ ਬਿਹਤਰੀ ਲਈ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ ਉਨ੍ਹਾਂ ਵਾਲਮੀਕਿ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਗਵਾਨ ਵਾਲਮੀਕਿ ਦੇ ਦਰਸਾਏ ਮਾਰਗ 'ਤੇ ਚੱਲ ਕੇ ਆਪਣੇ ਬੱਚਿਆਂ ਨੂੰ ਸਹੀ ਸੇਧ ਦੇ ਕੇ ਚੰਗੇ ਕੰਮਾਂ ਤੇ ਚੰਗੀ ਐਜੂਕੇਸ਼ਨ ਦੀ ਤਲੀਮ ਦੇਣ ਤੋਂ ਗੁਰੇਜ਼ ਨਾ ਕਰਨ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਲੋਂ ਦਿੱਤਾ ਮੂਲ ਮੰਤਰ ਪੜੋ ਜੁੜੋ ਤੇ ਸੰਘਰਸ਼ ਕਰੋ ਨੂੰ ਅਮਲੀ ਜਾਮਾ ਪਹਿਨਾ ਕੇ ਵਾਲਮੀਕਿ ਸਮਾਜ ਦੇ ਬੱਚਿਆਂ ਨੂੰ ਅੱਗੇ ਵਧਣਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ ਨੇ ਬਾਬਾ ਪ੍ਰਗਟ ਨਾਥ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ | ਗੁਰਮੀਤ ਸਿੰਘ ਥਾਪਰ ਨੇ ਬੋਲਦਿਆਂ ਕਿਹਾ ਕਿ ਬਾਬਾ ਪ੍ਰਗਟ ਨਾਥ ਵਾਲਮੀਕਿ ਭਾਈਚਾਰੇ ਲਈ ਇਕ ਰਾਹ ਦਸੇਰਾ ਹਨ, ਸਾਨੂੰ ਜਦੋਂ ਵੀ ਯਾਦ ਕਰਨ ਅਸੀਂ ਇਹਨਾਂ ਦੀ ਸੇਵਾ ਤੇ ਸਮਾਜਿਕ ਕੰਮਾਂ ਲਈ ਹਮੇਸ਼ਾ ਤਿਆਰ ਰਹਾਂਗੇ | ਇਸ ਮੌਕੇ ਬੂਟਾ ਸਿੰਘ ਸੇਵਾਦਾਰ, ਰਵੀ ਥਾਪਰ, ਸੁਰਜੀਤ ਸਿੰਘ ਥਾਪਰ, ਪਰਵਿੰਦਰ ਥਾਪਰ ਤੇ ਰਾਹੁਲ ਥਾਪਰ
Ad Position 22
No active advertisement
ਪਿਛਲੀ ਖ਼ਬਰ ਐਸ. ਐਸ. ਪੀ. ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਮੁਹਿੰਮ ਨੇ ਨਵੀਂ ਆਸ ਜਗਾਈ-ਬਾਬਾ ਬਘੇਲ ਸਿੰਘ ਕਬੱਡੀ ਕਲੱਬ <br/> ਅਗਲੀ ਖ਼ਬਰ ਦੀਪੇਵਾਲ ਨੇੜੇ ਸ਼ੱਕੀ ਹਾਲਾਤਾਂ 'ਚ ਬਜ਼ੁਰਗ ਦੀ ਲਾਸ਼ ਬਰਾਮਦ-ਪਰਿਵਾਰ ਵਲੋਂ ਕਤਲ ਦਾ ਸ਼ੱਕ ਜਤਾਇਆ <br/>
Ad Position 24