03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਅਸਰ ਰਸੂਖ ਵਾਲੇ ਲੋਕਾਂ ਦੀਆਂ ਗਲਤੀਆਂ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ-ਸੁਖਵੰਤ ਸਿੰਘ ਤੱਖਰ

Ad Position 21
No active advertisement
ਅਜੀਤ ਡੈਸਕ 28-04-2026
ਭੁਲੱਥ, 27 ਅਪ੍ਰੈਲ (ਮਨਜੀਤ ਸਿੰਘ ਰਤਨ)-ਇਹ ਜੋ ਅਸਰ ਰਸੂਖ ਲੋਕ ਹਨ | ਇਨ੍ਹਾਂ ਦੀਆਂ ਗਲਤੀਆਂ ਦਾ ਖ਼ਮਿਆਜ਼ਾ ਹੀ ਆਮ ਲੋਕਾਂ ਨੂੰ ਭੁਗਤਣਾ ਪੈਂਦਾ | ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ ਨੇ ਇਕ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਜਿਹੜੀਆਂ ਇਹ ਅੱਗਾਂ ਲੱਗਦੀਆਂ ਹਨ ਇਨ੍ਹਾਂ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਪਰ ਇਹ ਅੱਗ ਆਪਣੇ ਆਪ ਨਹੀਂ ਲੱਗਦੀ ਇਹ ਅੱਗ ਲਗਾਈ ਜਾਂਦੀ ਹੈ | ਲੋਕ ਆਪਣੇ ਵੱਡਾ ਨੂੰ ਸਾੜਨ ਵਾਸਤੇ, ਆਪਣੀਆਂ ਫ਼ਸਲਾਂ ਬੀਜਣ ਵਾਸਤੇ, ਪੱਠੇ ਬੀਜਣ ਵਾਸਤੇ, ਵੱਢਾ ਨੂੰ ਅੱਗ ਲਾਉਂਦੇ ਹਨ ਤੇ ਉਹ ਅੱਗ ਆਪ ਮੁਹਾਰੇ ਕਿਸੇ ਨਾ ਕਿਸੇ ਪਾਸੇ ਜਾ ਕੇ ਲੱਗ ਜਾਂਦੀ ਹੈ, ਜਿਸ ਨਾਲ ਲੋਕਾਂ ਦਾ ਨੁਕਸਾਨ ਹੋ ਜਾਂਦਾ | ਉਨ੍ਹਾਂ ਕਿਹਾ ਕਿ ਇਹ ਅੱਗ ਉਹ ਲੋਕ ਲਾਉਂਦੇ ਹਨ ਜਿਹੜੇ ਅਸਰ ਰਸੂਖ ਰੱਖਦੇ ਹਨ ਤੇ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਪਹੁੰਚ ਹੁੰਦੀ ਹੈ | ਇਹ ਪਤਾ ਪ੍ਰਸ਼ਾਸਨ ਨੂੰ ਵੀ ਹੁੰਦਾ ਹੈ ਪਰ ਉਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ | ਇਸੇ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਪਿਛਲੇ ਇਕ ਦੋ ਸਾਲ ਤੋਂ ਵੱਧ ਰਹੀਆਂ ਹਨ | ਜੇਕਰ ਪ੍ਰਸ਼ਾਸਨ ਵਲੋਂ ਕੋਈ ਸਖ਼ਤੀ ਨਾ ਕੀਤੀ ਗਈ ਤੇ ਫਿਰ ਇਹਦਾ ਨੁਕਸਾਨ ਆਉਣ ਵਾਲੇ ਸਮੇਂ 'ਚ ਹੋਰ ਵੀ ਜ਼ਿਆਦਾ ਹੋਵੇਗਾ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੂਰੀ ਤਹਿਕੀਕਾਤ ਕਰਕੇ ਜਿਹੜੇ ਅਸਲ ਜ਼ਿੰਮੇਵਾਰ ਲੋਕ ਹਨ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਕਪੂਰਥਲਾ ਗੈਸ ਏਜੰਸੀ ਦੇ ਮਾਲਕ ਕੈਲਾਸ਼ ਅਗਰਵਾਲ ਦਾ ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਜੀਤ ਸਿੰਘ ਖ਼ਾਲਸਾ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ
Ad Position 24